ਅਦਾਕਾਰਾ ਅੰਜੂ ਕ੍ਰਿਸ਼ਨਾ ਅਤੇ ਅਸਿਸਟੈਂਟ ਡਾਇਰੈਕਟਰ ਵਿੰਸੀ ਨਿਵੇਥਾ ਸਣੇ ਕੁੱਲ 8 ਲੋਕਾਂ ਨੂੰ ਡਰੱਗਸ ਮਾਮਲੇ ਵਿਚ ਗ੍ਰਿਫਤਾਰ ਕੀਤਾ
New Mumbai,08,FEB,2026,(Azad Soch News):- ਸਾਊਥ ਫਿਲਮ ਇੰਡਸਟਰੀ (South Film Industry) ਤੋਂ ਡਰੱਗਸ ਦਾ ਮਾਮਲਾ ਸਾਹਮਣੇ ਆਇਆ ਹੈ,ਐਂਟੀ ਨਾਰਕੋਟਿਕਸ ਇੰਟੈਲੀਜੈਂਸ ਯੂਨਿਟ ਸਾਊਥ (Anti-Narcotics Intelligence Unit South) ਦੀ ਟੀਮ ਨੇ ਅਦਾਕਾਰਾ ਅੰਜੂ ਕ੍ਰਿਸ਼ਨਾ ਅਤੇ ਅਸਿਸਟੈਂਟ ਡਾਇਰੈਕਟਰ ਵਿੰਸੀ ਨਿਵੇਥਾ (Assistant Director Vinci Nivetha) ਸਣੇ ਕੁੱਲ 8 ਲੋਕਾਂ ਨੂੰ ਡਰੱਗਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ,ਟੀਓਆਈ ਸਿਟੀ (TOI City) ਦੀ ਰਿਪੋਰਟ ਮੁਤਾਬਕ ਪੁਲਿਸ (Police) ਨੇ ਵੀਰਵਾਰ ਦੇਰ ਰਾਤ ਵਲਸਰਵਕੱਮ (Valservakkam) ਇਲਾਕੇ ਵਿਚ ਚਲਾਈ ਗਈ ਛਾਪੇਮਾਰੀ ਮੁਹਿੰਮ ਵਿਚ ਟੀਮ ਨੇ ਮੇਥਮਫੇਟਾਮਾਈਨ (Methamphetamine) ਅਤੇ ਗਾਂਜਾ ਸਣੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ,ਸ਼ੁਰੂਆਤੀ ਜਾਂਚ ਵਿਚ ਪੁਲਿਸ (Police) ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਡਰੱਗਸ ਦੀ ਖੇਪ ਨਾਲ ਸ਼ੱਕੀ ਐਕਟੀਵਿਟੀ (Activity) ਕਰ ਰਹੇ ਹਨ, ਜਿਸ ਦੇ ਬਾਅਦ ਇਹ ਕਾਰਵਾਈ ਕੀਤੀ ਗਈ,ਪੁਲਿਸ ਨੇ ਪਹਿਲਾਂ ਇਕ ਨਕਲੀ ਗਾਹਕ ਭੇਜ ਕੇ ਇਕ ਟ੍ਰੈਪ ਸੈੱਟ ਕੀਤਾ। ਜਦੋਂ ਸ਼ੱਕੀਆਂ ਦੀ ਕਾਰ ਵਲਸਰਵਕੱਮ ਕੋਲ ਪਹੁੰਚੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਤਲਾਸ਼ੀ ਲਈ,ਤਲਾਸ਼ੀ ਵਿਚ ਲਗਭਗ ਗ੍ਰਾਮ ਮੈਥਾਮਫੇਟਾਮਾਈਨ, ਸੱਤ ਗ੍ਰਾਮ ਓਜੀ ਗਾਂਜਾ, 15 ਗ੍ਰਾਮ ਭੰਗ, ਇੱਕ ਐਲਐਸਡੀ ਸਟੈਂਪ (LSD Stamp) ਅਤੇ 9 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਫੜੇ ਗਏ ਸਾਰੇ ਲੋਕਾਂ ਨੂੰ ਪੁਲਿਸ (Police) ਨੇ ਹਿਰਾਸਤ ਵਿਚ ਲੈ ਕੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਲਈ ਭੇਜ ਦਿੱਤਾ ਹੈ ਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਰੱਖਿਆ ਗਿਆ ਹੈ।

_260129_224019.jpg)