ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ

ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ

ਚੰਡੀਗੜ੍ਹ, 7 ਫਰਵਰੀ 2026

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਚਿੱਟੇ (ਨਸ਼ੇ) ਦੇ ਟਿਕਾਣੇ ਦੱਸਣਾ ਇੱਕ ਸੰਸਦ ਮੈਂਬਰ ਦੀ ਬੇਹੱਦ ਘਟੀਆ ਅਤੇ ਗੈਰ-ਜ਼ਿੰਮੇਵਾਰਾਨਾ ਹਰਕਤ ਹੈ। ਇੱਕ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਨਸ਼ਾ ਰੋਕਣ ਦੀ ਬਜਾਏ ਨਸ਼ਾ ਵਿਕਣ ਵਾਲੀਆਂ ਥਾਵਾਂ ਨੂੰ ਪ੍ਰਮੋਟ ਕਰਨਾ ਸ਼ੋਭਾ ਨਹੀਂ ਦਿੰਦਾ।

ਪੰਨੂ ਨੇ ਕਿਹਾ ਕਿ ਚਾਹੇ 10 ਸਾਲਾਂ ਦਾ ਅਕਾਲੀ-ਭਾਜਪਾ ਰਾਜ ਰਿਹਾ ਹੋਵੇ ਜਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਖੁਦ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ, ਇਨ੍ਹਾਂ ਸਾਰਿਆਂ ਨੇ ਪੰਜਾਬ ਵਿੱਚ ਨਸ਼ੇ ਨੂੰ ਫਲਣ-ਫੁੱਲਣ ਦਿੱਤਾ ਅਤੇ ਇਸ ਨੂੰ ਰੋਕਣ ਲਈ ਕਦੇ ਵੀ ਕੋਈ ਠੋਸ ਕਦਮ ਨਹੀਂ ਚੁੱਕੇ।

ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਮੂਹ ਸੂਬਾ ਵਾਸੀਆਂ ਨੂੰ ਨਾਲ ਲੈ ਕੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾ ਰਹੀ ਹੈ, ਜਿਸ ਨੇ ਨਸ਼ਾ ਤਸਕਰਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ, ਉਦੋਂ ਚੰਨੀ ਵਰਗੇ ਨੇਤਾ ਵੀਡੀਓ ਪਾ ਕੇ ਇਹ ਦੱਸ ਰਹੇ ਹਨ ਕਿ ਚਿੱਟਾ ਕਿੱਥੇ ਉਪਲਬਧ ਹੈ। ਇਹ ਸਿੱਧੇ ਤੌਰ 'ਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਤਾਰਪੀਡੋ ਕਰਨ ਅਤੇ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।

ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਇੱਕ ਜ਼ਿੰਮੇਵਾਰ ਜਨਪ੍ਰਤੀਨਿਧ ਦਾ ਕੰਮ ਪੁਲਿਸ ਨੂੰ ਜਾਣਕਾਰੀ ਦੇ ਕੇ ਨਸ਼ੇ ਨੂੰ ਰੁਕਵਾਉਣਾ ਹੁੰਦਾ ਹੈ, ਨਾ ਕਿ ਵੀਡੀਓ ਰਾਹੀਂ ਨਸ਼ੇ ਦੇ ਟਿਕਾਣਿਆਂ ਦਾ ਪ੍ਰਚਾਰ ਕਰਨਾ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਚੰਨੀ ਹੁਣ ਨਸ਼ਾ ਵੇਚਣ ਵਾਲਿਆਂ ਦੇ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰ ਰਹੇ ਹਨ?

ਪੰਨੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੇਖ ਰਹੀ ਹੈ ਕਿ ਕਿਵੇਂ ਕਾਂਗਰਸ ਦੇ ਨੇਤਾ ਨਸ਼ੇ ਵਿਰੁੱਧ ਜੰਗ ਵਿੱਚ ਸਾਥ ਦੇਣ ਦੀ ਬਜਾਏ ਰੁਕਾਵਟਾਂ ਪੈਦਾ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾਵਾਂ ਤੋਂ ਸਪੱਸ਼ਟੀਕਰਨ ਮੰਗਦਿਆਂ ਪੁੱਛਿਆ ਕਿ ਉਹ ਦੱਸਣ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ ਖੜ੍ਹੀ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਨਾਲ?

ਪੰਨੂ ਨੇ ਚੇਤਾਵਨੀ ਦਿੱਤੀ ਕਿ ਅਜਿਹੀ ਘਟੀਆ ਰਾਜਨੀਤੀ ਨਾਲ 'ਆਪ' ਸਰਕਾਰ ਦਾ ਨਸ਼ਾ ਮੁਕਤੀ ਦਾ ਸੰਕਲਪ ਕਮਜ਼ੋਰ ਨਹੀਂ ਹੋਵੇਗਾ। ਸਰਕਾਰ ਨਸ਼ੇ ਦੇ ਖਾਤਮੇ ਤੱਕ ਆਪਣੀ ਜੰਗ ਜਾਰੀ ਰੱਖੇਗੀ। 

Advertisement

Latest News

ਮਜ਼ਦੂਰ ਸੁਲੱਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇੱਕ ਰੁਪਿਆ ਖ਼ਰਚ ਕੀਤੇ ਹੋਇਆ 3 ਲੱਖ ਰੁਪਏ ਦਾ ਇਲਾਜ: ਧਾਲੀਵਾਲ ਮਜ਼ਦੂਰ ਸੁਲੱਖਣ ਸਿੰਘ ਲਈ ਸੰਜੀਵਨੀ ਬਣਿਆ ਹੈਲਥ ਕਾਰਡ, ਬਿਨਾਂ ਇੱਕ ਰੁਪਿਆ ਖ਼ਰਚ ਕੀਤੇ ਹੋਇਆ 3 ਲੱਖ ਰੁਪਏ ਦਾ ਇਲਾਜ: ਧਾਲੀਵਾਲ
  ਅੰਮ੍ਰਿਤਸਰ, 7 ਫਰਵਰੀ 2026  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ
ਲੱਕੀ ਓਬਰਾਏ ਕਤਲ ਕੇਸ ‘ਚ ਸ਼ਾਮਲ ਮੁੱਖ ਦੋਸ਼ੀ ਸੰਖੇਪ ਮੁਕਾਬਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦ
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਮਾਣਕਪੁਰ ਰਵਿਦਾਸ ਮੰਦਿਰ ਵਿੱਚ ਹੋਏ ਨਤਮਸਤਕ
ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ
ਗੈਂਗਸਟਰਾਂ ’ਤੇ ਵਾਰ ਦਾ 19ਵਾਂ ਦਿਨ: ਪੰਜਾਬ ਪੁਲਿਸ ਨੇ 584 ਥਾਵਾਂ ’ਤੇ ਕੀਤੀ ਛਾਪੇਮਾਰੀ; 180 ਕਾਬੂ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ
ਯੂ.ਪੀ. ਨਿਵਾਸੀ ਸਮੇਤ ਸੰਗਠਿਤ ਨਸ਼ਾ ਨੈੱਟਵਰਕ ਨਾਲ ਜੁੜੇ ਦੋ ਵਿਅਕਤੀ ਗੁਰਦਾਸਪੁਰ ਤੋਂ ਗ੍ਰਿਫ਼ਤਾਰ; 11 ਕਿਲੋ ਹੈਰੋਇਨ, 5.7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ