ਦਿਲਜੀਤ ਦੋਸਾਂਝ ਨੂੰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਦਾ ਸਮਰਥਨ
New Delhi,01,JULY,2025,(Azad Soch News):- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ (RP Singh) ਨੇ ਦਿਲਜੀਤ ਦੋਸਾਂਝ (Diljit Dosanjh) ਨੂੰ ਇੱਕ ਮਸ਼ਹੂਰ ਕਲਾਕਾਰ, ਰਾਸ਼ਟਰੀ ਵਿਰਾਸਤ ਅਤੇ ਭਾਰਤੀ ਸੱਭਿਆਚਾਰ ਦਾ ਗਲੋਬਲ ਰਾਜਦੂਤ ਦੱਸਿਆ ਹੈ,ਆਰਪੀ ਸਿੰਘ ਕਿਹਾ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਵੱਲੋਂ ਦਿਲਜੀਤ ਦੋਸਾਂਝ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਮੰਗ ਅਣਉਚਿਤ ਅਤੇ ਹੈਰਾਨ ਕਰਨ ਵਾਲੀ ਹੈ,ਆਰਪੀ ਸਿੰਘ ਕਿਹਾ ਕਿ ਫਿਲਮ ਦੀ ਸ਼ੂਟਿੰਗ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਪੂਰੀ ਹੋ ਗਈ ਸੀ,ਆਰਪੀ ਸਿੰਘ (RP Singh) ਨੇ ਆਪਣੇ ਟਵੀਟ ਵਿੱਚ ਲਿਖਿਆ, “ਜੇਕਰ ਕੋਈ ਨਾਰਾਜ਼ਗੀ ਹੈ, ਤਾਂ ਇਸਨੂੰ ਬਾਈਕਾਟ ਰਾਹੀਂ ਜਾਂ ਭਾਰਤ ਵਿੱਚ ਫਿਲਮ ਨਾ ਦਿਖਾਉਣ ਦੀ ਅਪੀਲ ਕਰਕੇ ਪ੍ਰਗਟ ਕੀਤਾ ਜਾ ਸਕਦਾ ਹੈ,” ਭਾਜਪਾ ਬੁਲਾਰੇ ਨੇ ਕਿਹਾ ਕਿ ਦਿਲਜੀਤ ਦੋਸਾਂਝ (Diljit Dosanjh) ਦੀ ਦੇਸ਼ ਭਗਤੀ ‘ਤੇ ਹਮਲਾ ਕਰਨਾ ਪੂਰੀ ਤਰ੍ਹਾਂ ਤਰਕਹੀਣ ਹੈ,ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ FWICE ਨੂੰ ਅਪੀਲ ਕੀਤੀ ਕਿ ਉਹ ਆਪਣੇ ਸਟੈਂਡ ‘ਤੇ ਮੁੜ ਵਿਚਾਰ ਕਰੇ ਅਤੇ ਦੇਸ਼ ਭਗਤੀ ਨੂੰ ਹਥਿਆਰ ਨਾ ਬਣਾਏ।