ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਗ੍ਰਹਿ ਗੰਭੀਰਪੁਰ ਵਿੱਚ ਹਜ਼ਾਰਾ ਮਹਿਲਾਵਾਂ ਨੇ ਲਾਈਵ ਟੈਲੀਕਾਸਟ ਬਜਟ ਮੌਕੇ ਕੀਤੀ ਸ਼ਿਰਕਤ
ਸ੍ਰੀ ਅਨੰਦਪੁਰ ਸਾਹਿਬ 08 ਮਾਰਚ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਿਵੇਂ ਹੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਮਾਵਾਂ, ਧੀਆਂ, ਸਤਿਕਾਰ ਯੌਜਨਾਂ ਤਹਿਤ ਮਹਿਲਾਵਾਂ ਨੂੰ 1000 ਅਤੇ 1500 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਗ੍ਰਹਿ ਗੰਭੀਰਪੁਰ ਵਿਖੇ ਵੱਡੀਆ ਸਕਰੀਨਾਂ ਉਤੇ ਬਜਟ ਦਾ ਲਾਈਵ ਪ੍ਰਸਾਰਣ ਦੇਖ ਰਹੀਆਂ ਹਜ਼ਾਰਾਂ ਔਰਤਾਂ ਨੇ ਢੋਲ ਦੇ ਡਗੇ ਤੇ ਨੱਚ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਭਗਵੰਤ ਸਿੰਘ ਮਾਨ ਸਰਕਾਰ ਦੇ ਗ੍ਰੰਟੀਆਂ ਪੂਰੀਆਂ ਕਰਨ ਦੇ ਅਕਾਸ਼ ਗੂਜਾਓ ਨਾਅਰੇ ਲਗਾ ਕੇ ਮੇਲੇ ਵਰਗੇ ਮਾਹੋਲ ਵਿਚ ਹੋਰ ਉਤਸ਼ਾਹ ਭਰ ਦਿੱਤਾ।
ਗ੍ਰੰਟੀਆਂ ਪੂਰੀਆਂ ਕਰਨ ਵਾਲੇ ਬਜਟ ਦਾ ਸਿੱਧਾ ਪ੍ਰਸਾਰਣ ਵੱਡੀਆ ਐਲ.ਈ.ਡੀ ਸਕਰੀਨਾਂ ਉਤੇ ਦੇਖਣ ਲਈ ਸਵੇਰ ਤੋ ਹੀ ਇੱਕਠੀਆਂ ਹੋਈਆਂ ਹਜ਼ਾਰਾ ਔਰਤਾਂ ਅਤੇ ਇਲਾਕੇ ਦੇ ਪਤਵੰਤੇ ਨਾਗਰਿਕਾਂ ਨੇ ਮੇਲੇ ਵਰਗਾ ਮਾਹੋਲ ਬਣਾਇਆ ਹੋਇਆ ਸੀ। ਜਿਵੇਂ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਗ੍ਰੰਟੀਆਂ ਪੂਰੀਆਂ ਕਰਨ ਵਾਲੇ ਬਜਟ ਵਿੱਚ ਮਹਿਲਾਵਾਂ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਮਹਿਲਾਵਾਂ ਲਈ 1500 ਰੁਪਏ ਪ੍ਰਤੀ ਮਹੀਨਾ ਸਿੱਧੇ ਖਾਤੇ ਵਿਚ ਪਾਉਣ ਦਾ ਐਲਾਨ ਕੀਤਾ ਤਾਂ ਢੋਲ ਦੀ ਥਾਪ ਤੇ ਹਾਜ਼ਰ ਮਹਿਲਾਵਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਟਾਕਿਆਂ ਦੀ ਗੂੰਜ ਵਿੱਚ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਹਾਜ਼ਰ ਮਹਿਲਾਵਾਂ ਨੇ ਭਗਵੰਤ ਸਿੰਘ ਮਾਨ ਸਰਕਾਰ ਜਿੰਦਾਬਾਦ ਦੇ ਨਾਅਰੇ ਲਗਾਏ ਅਤੇ ਸਰਕਾਰ ਨੂੰ ਗ੍ਰੰਟੀਆਂ ਪੂਰੀਆਂ ਕਰਨ ਵਾਲੀ ਸਰਕਾਰ ਦੱਸੀਆਂ।
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਜਿਵੇਂ ਹੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਯੂਨੀਵਰਸਿਟੀ ਅਤੇ ਜੱਚਾ ਬੱਚਾ ਸੰਭਾਲ ਕੇਂਦਰ ਦੇ ਨਾਲ ਟਰੋਮਾ ਸੈਂਟਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪ੍ਰਸਾਸ਼ਕੀ ਕੰਪਲੈਕਸ ਬਣਾਉਣ ਵਰਗੇ ਵੱਡੇ ਐਲਾਨ ਕੀਤੇ ਤਾਂ ਇਲਾਕਾ ਵਾਸੀਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਵੱਡੇ ਪ੍ਰੋਜੈਕਟ ਸ.ਹਰਜੋਤ ਸਿੰਘ ਬੈਂਸ ਦੇ ਅਣਥੱਕ ਯਤਨਾਂ ਦਾ ਪ੍ਰਤੱਖ ਪ੍ਰਮਾਣ ਹੈ। ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪ੍ਰਸਾਸ਼ਕੀ ਕੰਪਲੈਕਸ ਬਣਾਉਣ ਲਈ ਵਿਰਾਸਤੀ ਐਰਕੀਟੈਂਕਟ ਸ਼ੈਲੀ ਤੋ ਸਹਿਯੋਗ ਲਿਆ ਜਾਵੇਗਾ। ਹਰਜੋਤ ਬੈਂਸ ਸਿੱਖਿਆ ਮੰਤਰੀ ਦੇ ਆਪਣੇ ਵਿਭਾਗ ਦਾ ਬਜਟ 19,279 ਕਰੋੜ ਰੁਪਏ ਹੋਣ ਨਾਲ ਪੰਜਾਬ ਦੇ ਲਗਾਤਾਰ ਮਜ਼ਬੂਤ ਹੋ ਰਹੇ ਸਿੱਖਿਆ ਢਾਂਚੇ ਅਤੇ ਸਿੱਖਿਆ ਕ੍ਰਾਂਤੀ 2.0 ਤਹਿਤ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਧਾਇਕ ਪੰਜਾਬ ਦੇ ਸਿੱਖਿਆ ਮੰਤਰੀ ਦੇਸ਼ ਦੀ ਪਰਖ ਵਿੱਚੋ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਅੱਵਲ ਨੰਬਰ ਤੇ ਲੈ ਆਏ ਹਨ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਹਰਜੀਤ ਸਿੰਘ ਜੀਤਾ ਪ੍ਧਾਨ ਨਗਰ ਕੋਸ਼ਲ ਸ੍ਰੀ ਅਨੰਦਪੁਰ ਸਾਹਿਬ, ਜਸਪਾਲ ਢਾਹੇ ਮੈਂਬਰ ਜਿਲ੍ਹਾ ਪ੍ਰੀਸ਼ਦ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਬਲਾਕ ਸੰਮਤੀ ਚੇਅਰਪਰਸਨ ਮਮਤਾ ਰਾਣੀ, ਉਪ ਚੇਅਰਪਰਸਨ ਸੀਮਾ ਦੇਵੀ,ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਸਰਪੰਚ ਮੀਨਾ ਕਾਲੀਆਂ, ਸਾਬਕਾ ਚੇਅਰਮੈਨ ਰਾਕੇਸ਼ ਚੌਧਰੀ ਆਦਿ ਨੇ ਸ.ਭਗਵੰਤ ਸਿੰਘ ਮਾਨ, ਸ੍ਰੀ ਅਰਵਿੰਦ ਕੇਜਰੀਵਾਲ, ਹਰਜੋਤ ਬੈਂਸ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਗੁਰਵਿੰਦਰ ਕੌਰ ਮਹਿਲਾ ਵਿੰਗ ਕੋਆਰਡੀਨੇਟਰ, ਸਰਪੰਚ ਮਧੂ ਬਾਲਾ, ਮਨਜੀਤ ਕੌਰ, ਹਰਪਾਲ ਕੌਰ, ਪਿੰਕੀ ਸ਼ਰਮਾ, ਸੁਨੀਤਾ ਗਿੱਲ, ਹਰਵਿੰਦਰ ਕੌਰ, ਊਸ਼ਾ ਰਾਣੀ, ਹਰਦੀਪ ਕੌਰ, ਅਮਰਜੋਤ ਕੌਰ, ਸੰਤੋਸ਼, ਪੰਕਜ ਮਾਲਾ, ਹਰਜੀਤ ਕੌਰ , ਬਲਜੀਤ ਕੌਰ, ਸੁਸ਼ਮਾ, ਸਰਪੰਚ ਮਮਤਾ, ਸਰਪੰਚ ਨੀਲਮ ਸੋਨੀ ਟੱਪਰੀਆਂ, ਡਾ.ਨਿਰਮਲਾ ਗੋਤਮ ਹਾਜ਼ਰ ਸਨ।

