ਕੋਰਾਲਾ ਮਾਨ ਨੇ ਕੀਤਾ ਨਵੇਂ ਗੀਤ ਦਾ ਐਲਾਨ
By Azad Soch
On
Chandigarh,09 FEB,2025,(Azad Soch News):- ਸਨਸਨੀ ਗਾਇਕ ਦੇ ਤੌਰ ਉਤੇ ਵਿਲੱਖਣ ਭੱਲ ਸਥਾਪਿਤ ਕਰ ਚੁੱਕੇ ਹਨ ਨੌਜਵਾਨ ਫ਼ਨਕਾਰ ਕੋਰਾਲਾ ਮਾਨ, ਜਿੰਨ੍ਹਾਂ ਵੱਲੋਂ ਅਪਣੇ ਨਵੇਂ ਦੋਗਾਣੇ 'ਕਾਕਾ ਜੀ' ਦੀ ਝਲਕ ਜਾਰੀ ਕਰ ਦਿੱਤੀ ਗਈ ਹੈ,ਕੋਰਾਲਾ ਮਾਨ' ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ (Domestic Music Label) ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਦੋਗਾਣਾ ਗੀਤ ਨੂੰ ਬੋਲ ਦੇਣ ਦੇ ਨਾਲ-ਨਾਲ ਇਸਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਉਨ੍ਹਾਂ ਵੱਲੋਂ ਖੁਦ ਕੀਤੀ ਗਈ ਹੈ, ਜਿਸ ਨੂੰ ਸਹਿ-ਗਾਇਕਾ ਦੇ ਤੌਰ ਉਤੇ ਅਵਾਜ਼ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਰਹੇ ਗਾਣਿਆਂ ਲਈ ਕਲੋਬ੍ਰੇਸ਼ਨ (Clobration) ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਗੱਲ ਮੁੱਕਦੀ', 'ਰਾਈਟ ਹੈਂਡ', 'ਰੋਂਗ ਰਿਪੋਰਟ', 'ਫਿਲਮ ਸੀਨ', 'ਚਰਚਾ' ਆਦਿ ਸ਼ਾਮਿਲ ਰਹੇ ਹਨ।
Latest News
18 Mar 2025 10:27:30
Mohali,18,MARCH,2025,(Azad Soch News):- ਮੋਹਾਲੀ ਨਗਰ ਨਿਗਮ (Mohali Municipal Corporation) ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ...