ਆਸਕਰ ਨੋਮੀਨੇਸ਼ਨ 2025 ਦਾ ਐਲਾਨ, 'ਅਨੁਜਾ' ਨੇ ਵਧਾਇਆ ਭਾਰਤ ਦਾ ਮਾਣ
By Azad Soch
On
Los Angeles,25 JAN,2025,(Azad Soch News):- ਬੋਵੇਨ ਯਾਂਗ ਅਤੇ ਰੇਚਲ ਸੇਨੋਟ ਦੀ ਮੇਜ਼ਬਾਨੀ 'ਚ 23 ਜਨਵਰੀ ਨੂੰ 97ਵੇਂ ਆਸਕਰ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ। ਜਦੋਂ ਕਿ ਆਸਕਰ ਐਵਾਰਡ 2025 (Oscar Awards 2025) ਦੀ ਮੇਜ਼ਬਾਨੀ ਕੋਨਨ ਓ ਬ੍ਰਾਇਨ ਕਰਨਗੇ। ਭਾਰਤ ਦੀ ਲਘੂ ਫ਼ਿਲਮ ਅਨੁਜਾ ਇਸ ਨਾਮਜ਼ਦਗੀ ਵਿੱਚ ਚੰਗੀ ਖ਼ਬਰ ਲੈ ਕੇ ਆਈ ਹੈ, ਜਿਸ ਨੂੰ ਲਾਈਵ ਐਕਸ਼ਨ ਸ਼ਾਰਟ (Live Action Short) ਫ਼ਿਲਮ ਸ਼੍ਰੇਣੀ ਵਿੱਚ ਥਾਂ ਮਿਲੀ ਹੈ। ਇਹ ਫਿਲਮ ਏ ਲੀਨ, ਆਈ ਐਮ ਨਾਟ ਏ ਰੋਬੋਟ, ਦ ਲਾਸਟ ਰੇਂਜਰ ਅਤੇ ਦ ਮੈਨ ਹੂ ਕੁੱਡ ਨਾੱਟ ਰਿਮੇਨ ਸਾਈਲੈਂਟ ਨਾਲ ਮੁਕਾਬਲਾ ਕਰੇਗੀ। ਤੁਹਾਨੂੰ ਦੱਸ ਦਈਏ ਕਿ ਪ੍ਰਿਅੰਕਾ ਚੋਪੜਾ, ਅਨੀਤਾ ਭਾਟੀਆ, ਗੁਨੀਤ ਮੋਂਗਾ ਅਤੇ ਮਿੰਡੀ ਕਲਿੰਗ ਇਸ ਦੇ ਕਾਰਜਕਾਰੀ ਨਿਰਮਾਤਾ ਹਨ।
Related Posts
Latest News
07 Dec 2025 22:03:00
ਹੁਸ਼ਿਆਰਪੁਰ, 6 ਦਸੰਬਰ : ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਰਜਿੰਦਰ ਅਗਰਵਾਲ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸੀ.ਜੀ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ...


