ਰਾਜ ਦੀ ਸਭ ਤੋਂ ਵੱਡੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਵਿਚ ਭਾਰੀ ਉਤਸ਼ਾਹ
ਸ੍ਰੀ ਅਨੰਦਪੁਰ ਸਾਹਿਬ/ਨੰਗਲ 29 ਅਪ੍ਰੈਲ: ਰਾਜ ਦੀ ਸਭ ਤੋਂ ਵੱਡੀ ਕ੍ਰਿਕਟ ਲੀਗਾਂ ਵਿੱਚੋਂ ਇੱਕ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਰੋਜ਼ ਵੱਖ-ਵੱਖ ਗ੍ਰਾਊਂਡਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਅਤੇ ਦਰਸ਼ਕ ਪਹੁੰਚ ਰਹੇ ਹਨ, ਜਿਸ ਨਾਲ ਖੇਡ ਮੈਦਾਨਾਂ ਵਿੱਚ ਰੌਣਕ ਬਣੀ ਹੋਈ ਹੈ। ਇਹ ਲੀਗ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਇਸ ਨੇ ਇਲਾਕੇ ਵਿੱਚ ਇਕ ਖੇਡ ਮਹੌਲ ਤਿਆਰ ਕਰ ਦਿੱਤਾ ਹੈ। ਪੰਜਾਬ ਦੇ ਹੋਰ ਹਲਕਿਆਂ ਤੇ ਨੁਮਾਇੰਦੇ ਵੀ ਸ.ਬੈਂਸ ਦੇ ਨਿਵੇਕਲੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਇਸ ਹਲਕੇ ਦੇ ਪ੍ਰਤੀ ਪੂਰੀ ਤਰਾਂ ਸਮਰਪਿਤ ਕੀਤਾ ਹੋਇਆ ਹੈ।
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੱਡੀ ਕਾਮਯਾਬੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲੀਗ ਦੇ ਜਰੀਏ ਹਜ਼ਾਰਾਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜੇ ਹਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੋਰ ਹਲਕਿਆਂ ਦੇ ਨੁਮਾਇੰਦੇ ਵੀ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਸ ਮਾਡਲ ਨੂੰ ਹੋਰ ਥਾਵਾਂ ‘ਤੇ ਵੀ ਅਪਣਾਉਣ ਦੀ ਪ੍ਰੇਰਣਾ ਲੈ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਅੱਜ ਬੀ.ਬੀ.ਐਮ.ਬੀ ਕ੍ਰਿਕਟ ਗ੍ਰਾਂਊਡ ਵਿੱਚ ਪੱਟੀ ਪੈਂਥਰਜ਼ ਵਿਰੁੱਧ ਨੰਗਲ ਕਿੰਗਜ਼, ਮੋਜੋਵਾਲ ਮਾਰਵਲਜ਼ ਵਿਰੁੱਧ ਮਾਨਕਪੁਰ ਕਿੰਗਜ਼, ਨੰਗਲ ਸੁਪਰ ਕਿੰਗਜ਼ ਵਿਰੁੱਧ ਪਲਾਸੀ ਪੈਂਥਰਜ਼, ਕੁਲਗਰਾਂ 11 ਵਿਰੁੱਧ ਭਨੂਪਲੀ ਵਾਰਿਅਰਜ਼, ਬਿਭੌਰ 11 ਵਿਰੁੱਧ ਜਵਾਹਰ ਮਾਰਕੀਟ 11, ਨਯਾ ਨੰਗਲ ਇਲਾਈਟ ਵਿਰੁੱਧ ਬਾਸ ਬਲਾਸਟਰਜ਼, ਵਿਨਰ ਆਫ ਪ੍ਰੀਲੀਅਮ 2 ਵਿਰੁੱਧ ਭੱਲੜੀ ਪੈਂਥਰਜ਼, ਰਾਏਪੁਰ ਲੈਜੈਂਡਜ਼ ਵਿਰੁੱਧ ਜਾਂਦਲਾਂ ਕਿੰਗਜ਼ 11 , ਕੰਚੇਰਾ ਰਾਈਡਰਜ਼ ਵਿਰੁੱਧ ਰੇਲਵੇ ਰੋਡ ਵਾਰਿਅਰਜ਼, ਜਾਂਦਲਾਂ ਕਿੰਗਜ਼ ਵਿਰੁੱਧ ਭਲਾਣ ਚੈਲੇਂਜਰਜ਼ , ਵਿਨਰ ਆਫ ਪ੍ਰੀਲੀਅਮ ਵਿਰੁੱਧ ਕਿੰਗਜ਼ ਇਲੈਵਨ ਅਜੌਲੀ ਦੇ ਮੁਕਾਬਲੇ ਕਰਵਾਏ ਗਏ।
ਇਸੇ ਤਰਾਂ ਅੱਜ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਿੰਗਜ਼ 11 ਬਾਸੋਵਾਲ ਵਿਰੁੱਧ ਏ.ਪੀ.ਐਸ. ਚੋਬਰ ਟਾਈਟਨਸ , ਲੋਧੀਪੁਰ 11 ਦਾ ਵਿਰੁੱਧ ਰਾਮਪੁਰ 11, ਸਜਮੌਰ ਕਿੰਗਜ਼ ਵਿਰੁੱਧ ਕਿੰਗਜ਼ XI ਮਟੌਰ , ਏ.ਪੀ.ਐਸ. ਯੋਧੇ ਵਿਰੁੱਧ ਮਹਿਰੌਲੀ ਗੱਭਰੂ 11, ਸੂਰੇਵਾਲ 11 ਬਨਾਮ ਜਿੰਦਵੜੀ ਵਾਰੀਅਰਜ਼, ਏ.ਪੀ.ਐਸ. ਵਾਰੀਅਰਜ਼ ਵਿਰੁੱਧ ਖਾਲਸਾ 11, ਹਰੀਵਾਲ ਯੂਥ ਕਲੱਬ ਵਿਰੁੱਧ ਅਨੰਦਪੁਰ ਵਾਰੀਅਰਜ਼, ਤਾਰਾਪੁਰ ਸੁਪਰ 11 ਵਿਰੁੱਧ ਕਲੋਤਾ ਕਿੰਗਜ਼ , ਖਮੇੜਾ ਵਿਰੁੱਧ ਗੰਭੀਰਪੁਰ ਗਲੈਡੀਏਟਰਜ਼ ਦੇ ਫਸਵੇ ਮੁਕਾਬਲੇ ਹੋਏ। ਕਾਹੀਵਾਲ ਗਰਾਂਊਡ ਵਿਖੇ ਮੀਆਪੁਰ ਲਿਟਲ ਚੈਂਪ ਵਿਰੁੱਧ ਐਸ.ਐਸ. ਸਟਾਰ ਕੋਟਲਾ , ਦਬੂੜ ਕਿੰਗਜ਼ 11 ਵਿਰੁੱਧ ਗਰਦਲਾ ਵਾਰੀਅਰਜ਼ , ਪ੍ਰੀਲੀਅਮ 5 ਦੇ ਜੇਤੂ ਵਿਰੁੱਧ ਪ੍ਰੀਲੀਅਮ #3 ਦੇ ਜੇਤੂ, ਨਾਰਡ 11 ਵਿਰੁੱਧ ਦੋਲੋਵਾਲ ਕਿੰਗਜ਼ 11, ਭਰਤਗੜ੍ਹ ਫਾਈਟਰ ਵਿਰੁੱਧ ਪ੍ਰੀਲੀਅਮ #6 ਦੇ ਜੇਤੂ , ਦਬੂੜ ਬਲਾਸਟਰਜ਼ ਅਤੇ ਬਲੌਲੀ ਬੁਲੇਟਸ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਨੇ ਦੱਸਿਆ ਕਿ ਬਰੇਵ ਹਾਰਟ ਵਾਰੀਅਰਜ਼ ਜਿੰਦਵੜੀ, ਘਨਾਰੂ ਰੋਇਲਸ, ਬਾਸੋਵਾਲ ਕਲੋਨੀ ਪੈਥਰਸ, ਮੀਢਵਾ ਕਿੰਗਜ਼, ਕਿੰਗਜ਼ 11 ਸੂਰੇਵਾਲ, ਥਲੂਹ ਵਾਰੀਅਰਜ਼, ਗਰਾ ਪੈਥਰਸ, ਏਪੀਐਸ ਕਿੰਗਜ਼ 11, ਸੂਰੇਵਾਲ ਅੱਪਰ ਵਾਰੀਅਰਜ਼, ਕਿੰਗਜ਼ 11 ਬਾਸੋਵਾਲ, ਰਾਮਪੁਰ 11, ਕਿੰਗਜ਼ 11 ਮਟੌਰ, ਮਹਿਰੋਲੀ ਗੱਭਰੂ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਸਾਰੀਆਂ ਟੀਮਾਂ ਨੂੰ ਜਰਸੀਆਂ ਤੇ ਸਪੈਸ਼ਲ ਕ੍ਰਿਕਟ ਕਿੱਟ ਵੀ ਦਿੱਤੀ ਗਈ ਹੈ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟ੍ਰੇਡ ਕਮਿਸ਼ਨ, ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ, ਤਰਲੋਚਨ ਸਿੰਘ ਲੋਚੀ ਟਰੱਕ ਯੂਨੀਅਨ ਪ੍ਰਧਾਨ, ਅਭੀਜੀਤ ਸਿੰਘ, ਪਿੰਡ ਧਰਮ ਸਿੰਘ ਰਾਣਾ, ਸੁਖਵਿੰਦਰ ਸਿੰਘ ਬਾਸੋਵਾਲ, ਹਰਪ੍ਰੀਤ ਸਿੰਘ, ਗੋਲਡੀ ਗੱਜਪੁਰ,ਸਾਹਿਲ ਮੈਨੇਜਮੈਟ ਕਮੇਟੀ ਨੰਗਲ, ਸੁਮਿਤ ਭਾਰਤਵਾਜ, ਨਿਤਿਨ, ਮਨਿੰਦਰ ਕੈਫ, ਦਲਜੀਤ ਸਿੰਘ, ਰਾਮਪਾਲ ਚੌਧਰੀ (ਬੀਡੀਸੀ ਮੈਂਬਰ), ਦਿਲਬਾਗ ਰਾਏਪੁਰ, ਕੇਸਰ ਸੰਧੂ, ਜੁਝਾਰ ਮੁਲਤਾਨੀ ਮੈਂਬਰ ਸੈਣੀ ਵੈਲਫੇਅਰ ਬੋਰਡ ਪੰਜਾਬ, ਪਰਮਿੰਦਰ ਸਿੰਘ ਜਿੰਮੀ, ਕਮਲ ਸਿੰਘ, ਇੰਦਰਪਾਲ ਸਿੰਘ, ਸ਼ਮਸ਼ੇਰ ਚੌਧਰੀ (ਬੀਡੀਸੀ ਮੈਂਬਰ), ਸੋਨੂ ਡੋਲੋਵਾਲ, ਬਿੰਦੂ , ਜੋਤ ਮਾਝਰ, ਸੁਖਦੇਵ ਸਿੰਘ, ਜੱਸੀ ਚੌਧਰੀ ਅਤੇ ਰਮੇਸ਼ ਚੌਧਰੀ ਹਾਜ਼ਰ ਸਨ।
