ਨਵੀਂ ਪੰਜਾਬੀ ਵੈੱਬ ਸੀਰੀਜ਼ ਨਾਲ ਮੁੜ ਚਰਚਾ 'ਚ ਅਦਾਕਾਰ ਬੂਟਾ ਬਡਬਰ

'ਜ਼ਮੀਨਾਂ ਚੱਕ 35 ਦੀਆਂ' ਨਾਲ ਇੰਨੀ-ਦਿਨੀਂ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ

ਨਵੀਂ ਪੰਜਾਬੀ ਵੈੱਬ ਸੀਰੀਜ਼ ਨਾਲ ਮੁੜ ਚਰਚਾ 'ਚ ਅਦਾਕਾਰ ਬੂਟਾ ਬਡਬਰ

Patiala,05,SEP,2025,(Azad Soch News):-  ਅਦਾਕਾਰ ਬੂਟਾ ਬਡਬਰ, ਜੋ ਅਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ (New Punjabi Web Series) 'ਜ਼ਮੀਨਾਂ ਚੱਕ 35 ਦੀਆਂ' ਨਾਲ ਇੰਨੀ-ਦਿਨੀਂ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਸਮਰੱਥਾ ਦਾ ਮੁਜ਼ਾਹਰਾ ਕਰਦੀ ਇਹ ਸੀਰੀਜ਼ ਜਲਦ ਓਟੀਟੀ ਸਟ੍ਰੀਮ (OTT Stream) ਹੋਣ ਜਾ ਰਹੀ ਹੈ,'ਬੈਰਲ ਰਿਕਾਰਡਸ' (Barrel Records) ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਹ ਅਰਥ-ਭਰਪੂਰ ਵੈੱਬ ਸੀਰੀਜ਼ ਸੰਭਾਵਤ ਤੌਰ 'ਤੇ ਕੁਝ ਅਜਿਹੀਆਂ ਜ਼ਮੀਨਾਂ ਦਾ ਹਵਾਲਾ ਦਿੰਦੀ ਹੈ, ਜਿੰਨ੍ਹਾਂ ਦੇ ਵਜ਼ੂਦ ਨੂੰ ਬਚਾ ਕੇ ਰੱਖਣਾ ਆਨ ਬਾਣ ਸ਼ਾਨ ਦਾ ਸਵਾਲ ਬਣ ਜਾਂਦਾ ਹੈ।

ਵੈੱਬ ਸੀਰੀਜ਼ (Web Series)  ਦੇ ਕਲਾਕਾਰਾਂ ਵਿੱਚ ਬੂਟਾ ਬਡਬਰ, ਕਿਰਨ ਬਰਾੜ, ਗੁਰਸੇਵਕ ਮੰਡੇਰ, ਪੰਮੀ ਬਾਈ, ਗੁਰਿੰਦਰ ਮਕਨਾ, ਸੰਨੀ ਗਿੱਲ, ਜਸ਼ਨਜੀਤ ਗੋਸ਼ਾ, ਭਾਰਤੀ ਦੱਤ, ਮਨਦੀਪ ਧੰਮੀ, ਅਵਨੀਤ ਕੌਰ, ਅਰੁਣਦੀਪ ਸਿੰਘ, ਜੱਸ ਦਿਓਲ ਅਤੇ ਕੁਲਦੀਪ ਸਿੱਧੂ ਆਦਿ ਸ਼ੁਮਾਰ ਹਨ।ਨਿਰਮਾਤਾ ਗਿਆਨਜੋਤ ਢੀਂਡਸਾ, ਜੱਸ ਧਾਲੀਵਾਲ, ਕੁਲਦੀਪ ਧਾਲੀਵਾਲ, ਇੰਦਰਜੀਤ ਧਾਲੀਵਾਲ ਅਤੇ ਮਨੀ ਧਾਲੀਵਾਲ ਦੁਆਰਾ ਬਣਾਈ ਗਈ ਇਸ ਵੈੱਬ ਸੀਰੀਜ਼ (Web Series) ਦਾ ਨਿਰਦੇਸ਼ਨ ਅਮਨਿੰਦਰ ਢੀਂਡਸਾ ਵੱਲੋਂ ਕੀਤਾ ਗਿਆ ਹੈ।

Advertisement

Latest News

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਭਾਜਪਾ ਨੇ ਦੇਸ਼ ਦੀ ਜਨਤਾ ਨੂੰ ਫਿਰ ਦਿੱਤਾ ਮਹਿੰਗਾਈ ਦਾ ਤੋਹਫ਼ਾ: ਬਲਤੇਜ ਪੰਨੂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਭਾਜਪਾ ਨੇ ਦੇਸ਼ ਦੀ ਜਨਤਾ ਨੂੰ ਫਿਰ ਦਿੱਤਾ ਮਹਿੰਗਾਈ ਦਾ ਤੋਹਫ਼ਾ: ਬਲਤੇਜ ਪੰਨੂ
ਚੰਡੀਗੜ੍ਹ, 25 ਮਈ-      ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ...
ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ
ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ ਸਾਥੀਆਂ ਸਮੇਤ 'ਆਪ' ਵਿੱਚ ਹੋਏ ਸ਼ਾਮਲ
ਗੈਂਗਸਟਰਾਂ ਤੇ ਵਾਰ ਦਾ 125ਵਾਂ ਦਿਨ: ਪੰਜਾਬ ਪੁਲਿਸ ਵੱਲੋਂ 519 ਥਾਈਂ ਛਾਪੇਮਾਰੀ; 258 ਗ੍ਰਿਫ਼ਤਾਰ
ਜਨਗਣਨਾ-2027 ਦੇ ਪਹਿਲੇ ਪੜਾਅ ‘ਚ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ: ਮਨਜੀਤ ਸਿੰਘ ਬਰਾੜ
ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ
ਭਗਵੰਤ ਮਾਨ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਤਰੁਨਪ੍ਰੀਤ ਸਿੰਘ ਸੌਂਦ