ਚੋਣ ਆਬਜ਼ਰਵਰ ਅਮਿਤ ਸਰੀਨ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ

ਚੋਣ ਆਬਜ਼ਰਵਰ ਅਮਿਤ ਸਰੀਨ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ

ਮਾਨਸਾ, 25 ਮਈ:

ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਵਿਖੇ ਰਾਜ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਚੋਣ ਆਬਜ਼ਰਵਰ ਸ਼੍ਰੀ ਅਮਿਤ ਸਰੀਨ ਪੀ.ਸੀ.ਐਸ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਨ.ਆਈ.ਸੀ ਰੂਮ ਵਿਖੇ ਗਿਣਤੀ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਪ੍ਰਕਿਰਿਆ ਹੋਈ।

ਜ਼ਿਲ੍ਹਾ ਚੋਣ ਅਫ਼ਸਰ - ਕਮ - ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐਸ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 368 ਕਾਊਂਟਿੰਗ ਸਟਾਫ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ
ਨਗਰ ਪੰਚਾਇਤ ਜੋਗਾ ਲਈ ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ, ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਹੋਵੇਗੀ। ਨਗਰ ਕੌਂਸਲ ਬੁਢਲਾਡਾ ਦੀਆਂ ਵੋਟਾਂ ਦੀ ਗਿਣਤੀ ਕ੍ਰਿਸ਼ਨਾ ਕਾਲਜ, ਰੱਲੀ ਵਿਖੇ ਹੋਵੇਗੀ। ਨਗਰ ਕੌਂਸਲ ਮਾਨਸਾ ਦੀਆਂ ਵੋਟਾਂ ਦੀ ਗਿਣਤੀ ਆਡੀਟੋਰੀਅਮ ਹਾਲ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿਖੇ ਹੋਵੇਗੀ। ਨਗਰ ਕੌਂਸਲ ਬਰੇਟਾ ਦੀਆਂ ਵੋਟਾਂ ਦੀ ਗਿਣਤੀ ਸ਼ਹੀਦ ਨੰਦ ਸਿੰਘ ਪੌਲੀਟੈਕਨੀਕਲ ਕਾਲਜ, ਬਰੇਟਾ ਵਿਖੇ ਹੋਵੇਗੀ ਅਤੇ ਨਗਰ ਪੰਚਾਇਤ ਬੋਹਾ ਦੀਆਂ ਵੋਟਾਂ ਦੀ ਗਿਣਤੀ  ਸ਼ਹੀਦ ਜਗਸੀਰ ਸਿੰਘ, ਸਕੂਲ ਆਫ ਐਮੀਨੈਂਸ ਬੋਹਾ ਵਿਖੇ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।

ਇਸ ਦੌਰਾਨ ਆਬਜ਼ਰਵਰ ਸ਼੍ਰੀ ਸਰੀਨ ਨੇ ਕੋਰ ਟੀਮ ਵੱਲੋਂ ਚਲਾਏ ਜਾ ਰਹੇ ਲੋਕਲ ਬਾਡੀ ਪੋਲ ਐਕਟੀਵਿਟੀ ਮੋਨੀਟਰਿੰਗ ਸਿਸਟਮ ਪੋਰਟਲ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

Advertisement

Latest News

ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ
ਚੰਡੀਗੜ੍ਹ: 25 ਮਈ: ਪੰਜਾਬ ਰਾਜ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ...
ਭਗਵੰਤ ਮਾਨ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਤਰੁਨਪ੍ਰੀਤ ਸਿੰਘ ਸੌਂਦ
ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨਾਂ, ਪੰਜਾਬ ਅਤੇ ਆਮ ਜਨਤਾ ਦੇ ਖ਼ਿਲਾਫ਼, ਦੇਸ਼ ਨੂੰ ਬਣਾ ਰਹੀਆਂ ਨੇ ਆਰਥਿਕ ਗੁਲਾਮ: ਕੁਲਦੀਪ ਧਾਲੀਵਾਲ
ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ
ਨਗਰ ਕੌਂਸਲ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਚੋਣਾਂ ਲਈ ਵੋਟਾਂ ਭਲਕੇ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ
ਜੀ.ਐਨ.ਏ. ਗੇਅਰਜ਼ ਲਿਮਟਡ ਮੇਹਟੀਆਣਾ ਵਿਖੇ 3-ਦਿਨਾਂ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ
ਚੋਣ ਆਬਜ਼ਰਵਰ ਅਮਿਤ ਸਰੀਨ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ