ਪੰਜਾਬੀ ਸਿਨੇਮਾ ਦੀ ਅਰਥ-ਭਰਪੂਰ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਰਿਲੀਜ਼ ਲਈ ਤਿਆਰ

ਪੰਜਾਬੀ ਸਿਨੇਮਾ ਦੀ ਅਰਥ-ਭਰਪੂਰ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਰਿਲੀਜ਼ ਲਈ ਤਿਆਰ

Chandigarh, 29 DEC,2024,(Azad Soch News):- ਪੰਜਾਬੀ ਸਿਨੇਮਾ ਦੀ ਅਰਥ-ਭਰਪੂਰ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਫ਼ਰਲੋ' ਰਿਲੀਜ਼ (Punjabi Movie 'Farlo' Released) ਲਈ ਤਿਆਰ ਹੈ, ਜਿਸ ਦਾ ਟਾਈਟਲ ਟ੍ਰੈਕ 'ਰੱਬ ਵੀ ਰਹਿੰਦਾ ਫ਼ਰਲੋ ਤੇ' ਅੱਜ ਸ਼ਾਮ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਰਾਊਂਡ ਸੁਕੇਅਰ ਪ੍ਰੋਡੋਕਸ਼ਨ' (Round Sure Productions) ਅਤੇ 'ਗੁਰਪ੍ਰੀਤ ਘੁੱਗੀ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ 'ਸੰਨ ਆਫ਼ ਮਨਜੀਤ ਸਿੰਘ' ਜਿਹੀ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ।

10 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ (World-Wide Release) ਹੋਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਘੁੱਗੀ ਅਤੇ ਕੁਲਜੀਤ ਕੌਰ ਹਨ, ਜਿੰਨ੍ਹਾਂ ਵੱਲੋਂ ਪਰਿਵਾਰਿਕ ਅਤੇ ਮੰਨੋਰੰਜਕ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਲਵ ਗਿੱਲ, ਮਨਵੀਰ ਰਾਏ, ਹਨੀ ਮੱਟੂ, ਗੁਰਿੰਦਰ ਮਕਣਾ, ਜਸਵੰਤ ਸਿੰਘ ਰਾਠੌਰ ਆਦਿ ਸ਼ਾਮਿਲ ਹਨ।

Related Posts

Advertisement

Latest News

 ਸਮਾਜ ਸੇਵੀ ਪਰਬਤਰੋਹੀ ਹਰਦੀਪ ਸਿੰਘ ਜੌਹਲ ਨੇ ਸੱਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਮਾਊਂਟ ਐਵਰੈਸਟ ’ਤੇ ਬੇਸ ਕੈਂਪ ’ਚ ਪਹੁੰਚ ਕੇ ਟਾਂਡਾ ਦਾ ਨਾਮ ਰੌਸ਼ਨ ਕੀਤਾ ਹੈ  ਸਮਾਜ ਸੇਵੀ ਪਰਬਤਰੋਹੀ ਹਰਦੀਪ ਸਿੰਘ ਜੌਹਲ ਨੇ ਸੱਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਮਾਊਂਟ ਐਵਰੈਸਟ ’ਤੇ ਬੇਸ ਕੈਂਪ ’ਚ ਪਹੁੰਚ ਕੇ ਟਾਂਡਾ ਦਾ ਨਾਮ ਰੌਸ਼ਨ ਕੀਤਾ ਹੈ
ਇਹ ਲਗਭਗ 17,598 ਫੁੱਟ ਦੀ ਉਚਾਈ 'ਤੇ ਸਥਿਤ ਹੈ
ਸੋਨੀਪਤ ਫੈਕਟਰੀ ਵਿੱਚ ਅੱਗ ਲੱਗੀ,ਲੱਖਾਂ ਰੁਪਏ ਦੀ ਮਸ਼ੀਨਰੀ,ਕੱਚਾ ਮਾਲ ਅਤੇ ਤਿਆਰ ਸਾਮਾਨ ਸੜ ਕੇ ਸੁਆਹ ਹੋ ਗਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਮਨੋਹਾਰੀ ਟੀ ਗਾਰਡਨ ਵਿੱਚੋਂ ਪੱਤੀਆਂ ਤੋੜੀਆਂ
ਦਿੱਲੀ ਹਾਈ ਕੋਰਟ ਨੇ 'ਮਾਫੀਆ ਮੰਡੀਰ' (ਵੋਲਿਊਮ 1) ਦੇ ਸਬੰਧ ਵਿੱਚ ਯੋ ਯੋ ਹਨੀ ਸਿੰਘ ਅਤੇ ਬਾਦਸ਼ਾਹ ਨੂੰ ਸਖ਼ਤ ਹਦਾਇਤਾਂ ਜਾਰੀ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ
ਈਰਾਨ ਨੇ ਛੇ ਬੰਗਲਾਦੇਸ਼ੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਇਜਾਜ਼ਤ ਦਿੱਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 03-04-2026 ਅੰਗ 643
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਚੀਮਾ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਹਸਪਤਾਲ ਦਾ ਕੀਤਾ ਉਦਘਾਟਨ; 15 ਪਿੰਡਾਂ ਦੇ 50 ਹਜ਼ਾਰ ਵਾਸੀਆਂ ਨੂੰ ਹੋਵੇਗਾ ਲਾਭ