ਪੰਜਾਬੀ ਗੀਤ 'ਚ ਸੰਜੇ ਦੱਤ, 'ਅਰਜੁਨ ਵੈਲੀ' ਫੇਮ ਭੁਪਿੰਦਰ ਬੱਬਲ ਅਤੇ ਅੰਮ੍ਰਿਤ ਮਾਨ ਨਾਲ ਆਉਣਗੇ ਨਜ਼ਰ
By Azad Soch
On
New Mumbai,08 DEC,2024,(Azad Soch News):- ਭੁਪਿੰਦਰ ਬੱਬਲ ਅਤੇ ਅੰਮ੍ਰਿਤ ਮਾਨ ਇੱਕ ਵਿਸ਼ੇਸ਼ ਗਾਣਾ 'ਪਾਵਰ ਹਾਊਸ' (power house) ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਪਹਿਲੀ ਵਾਰ ਇਕੱਠਿਆਂ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਅਪਣੇ ਇਸ ਗਾਣੇ ਦੀ ਝਲਕ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਸੰਗੀਤਕ ਵੀਡੀਓ ਵਿੱਚ ਬਾਲੀਵੁੱਡ ਸਟਾਰ ਸੰਜੇ ਦੱਤ (Bollywood star Sanjay Dutt) ਵੀ ਅਪਣੇ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਂਦੇ ਨਜ਼ਰੀ ਪੈਣਗੇ'ਗੁਲਸ਼ਨ ਕੁਮਾਰ' ਅਤੇ 'ਟੀ-ਸੀਰੀਜ਼' (T-Series) ਵੱਲੋਂ 10 ਦਸੰਬਰ ਨੂੰ ਗ੍ਰੈਂਡ ਰੂਪ ਵਿੱਚ ਸੰਗੀਤਕ ਮਾਰਕੀਟ ਵਿੱਚ ਲਾਂਚ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ਾਂ ਅੰਮ੍ਰਿਤ ਮਾਨ ਅਤੇ ਸੰਗੀਤਕ ਸਨਸਨੀ ਬਣੇ ਹੋਏ ਭੁਪਿੰਦਰ ਬੱਬਲ ਵੱਲੋਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਵੱਲੋਂ ਸਿਰਜਿਆ ਅਤੇ ਹਾਲੀਆਂ ਹਿੰਦੀ ਫਿਲਮ 'ਐਨੀਮਲ' ਵਿੱਚ ਗਾਇਆ ਗਾਣਾ 'ਅਰਜੁਨ ਵੈੱਲੀ' ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


