ਗਾਇਕ ਰਵਿੰਦਰ ਗਰੇਵਾਲ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣਾ ਜਾ ਰਿਹਾ ਹੈ
By Azad Soch
On
Patiala,29 JAN,2025,(Azad Soch News):- ਗਾਇਕ ਰਵਿੰਦਰ ਗਰੇਵਾਲ (Singer Ravinder Grewal) ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣਾ ਜਾ ਰਿਹਾ ਹੈ। ਜਿਸਦਾ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) 'ਤੇ ਸਾਂਝਾ ਕੀਤਾ ਹੈ,ਉਨ੍ਹਾਂ ਦਾ ਨਵਾਂ ਗਾਣਾ 'ਜੁੱਤੀ' ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਾਂ 'ਤੇ ਆਪਣੀ ਹਾਜ਼ਰੀ ਦਰਜ ਕਰਵਾਏਗਾ।ਰਵਿੰਦਰ ਗਰੇਵਾਲ ਸਟੇਜ਼ ਅਤੇ ਐਲਬਮ ਗਾਇਕੀ ਵਿੱਚ ਮੁੜ ਧਮਾਲਾਂ ਪਾ ਰਹੇ ਹਨ। ਹੁਣ ਉਨ੍ਹਾਂ ਦਾ ਨਵਾਂ ਗੀਤ 'ਜੁੱਤੀ' ਵੀ ਇਸ ਤਰ੍ਹਾਂ ਹੀ ਧਮਾਲ ਪਾਉਣ ਨੂੰ ਤਿਆਰ-ਬਰ-ਤਿਆਰ ਹੈ। ਇਸ ਦੋਗਾਣਾ ਗੀਤ 'ਜੁੱਤੀ' ਵਿੱਚ ਉਨ੍ਹਾਂ ਦੀ ਸਹਿ ਗਾਇਕਾ ਜੈਸਮੀਨ ਅਖ਼ਤਰ ਹੋਵੇਗੀ। ਇਹ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ। 'ਟੇਡੀ ਪੱਗ' ਰਿਕਾਰਡਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।
Latest News
24 Mar 2025 20:18:06
ਨੰਗਲ 24 ਮਾਰਚ ()
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ...