ਜੇਜੇਪੀ ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਜੇਜੇਪੀ ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Chandigarh,17 April,2024,(Azad Soch News):- ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ,ਇਸ ਵਿਚ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ,ਜਨਨਾਇਕ ਜਨਤਾ ਪਾਰਟੀ (ਜੇਜੇਪੀ) (Jannayak Janata Party (JJP)) ਨੇ ਹਿਸਾਰ ਲੋਕ ਸਭਾ ਸੀਟ (Hisar Lok Sabha Seat) ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਨੈਨਾ ਚੌਟਾਲਾ ਨੂੰ ਟਿਕਟ ਦਿਤੀ ਹੈ।.

ਨੈਨਾ ਚੌਟਾਲਾ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਚੌਟਾਲਾ ਦੀ ਪਤਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਮਾਂ ਹੈ,ਨੈਨਾ ਦਾ ਮੁਕਾਬਲਾ ਹਿਸਾਰ (Hisar) ਤੋਂ ਅਪਣੇ ਚਾਚਾ ਅਤੇ ਸਹੁਰੇ ਰਣਜੀਤ ਚੌਟਾਲਾ ਨਾਲ ਹੋਵੇਗਾ,ਰਣਜੀਤ ਚੌਟਾਲਾ ਭਾਜਪਾ ਦੀ ਟਿਕਟ 'ਤੇ ਹਿਸਾਰ ਤੋਂ ਉਮੀਦਵਾਰ ਹਨ,ਹਰਿਆਣਵੀ ਗਾਇਕ ਰਾਹੁਲ ਯਾਦਵ ਫਾਜ਼ਿਲਪੁਰੀਆ ਨੂੰ ਗੁਰੂਗ੍ਰਾਮ (Gurugram) ਤੋਂ ਟਿਕਟ ਦਿਤੀ ਗਈ ਹੈ।

ਫਾਜ਼ਿਲਪੁਰੀਆ ਬਿੱਗ ਬੌਸ (Fazilpuria Bigg Boss) ਦੇ ਜੇਤੂ ਯੂਟਿਊਬਰ ਐਲਵਿਸ਼ ਯਾਦਵ ਦੇ ਕਰੀਬੀ ਹਨ,ਹਾਲਾਂਕਿ ਉਨ੍ਹਾਂ ਦਾ ਨਾਂ ਐਲਵਿਸ਼ ਯਾਦਵ ਨਾਲ ਜੁੜੇ ਵਿਵਾਦਾਂ 'ਚ ਜੁੜ ਗਿਆ ਹੈ,ਜੇਜੇਪੀ (JJP) ਦੇ ਨੌਜਵਾਨ ਨੇਤਾ ਨਲਿਨ ਹੁੱਡਾ ਨੂੰ ਫਰੀਦਾਬਾਦ ਤੋਂ ਟਿਕਟ ਦਿਤੀ ਗਈ ਹੈ,ਸਿਰਸਾ ਸੀਟ ਤੋਂ ਤਿੰਨ ਵਾਰ ਵਿਧਾਇਕ ਰਮੇਸ਼ ਖਟਕ ਨੂੰ ਉਮੀਦਵਾਰ ਬਣਾਇਆ ਗਿਆ ਹੈ,ਭਿਵਾਨੀ ਮਹਿੰਦਰਗੜ੍ਹ ਸੀਟ ਤੋਂ ਸਾਬਕਾ ਵਿਧਾਇਕ ਰਾਓ ਬਹਾਦਰ ਸਿੰਘ ਨੂੰ ਟਿਕਟ ਦਿਤੀ ਗਈ ਹੈ,ਰਾਓ ਬਹਾਦੁਰ ਕਾਂਗਰਸ ਛੱਡ ਕੇ ਜੇਜੇਪੀ (JJP) ਵਿਚ ਸ਼ਾਮਲ ਹੋ ਗਏ,ਇਸ ਦੇ ਨਾਲ ਹੀ ਅਜੈ ਚੌਟਾਲਾ (Ajay Chautala) ਨੇ ਅਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ।

Advertisement

Latest News

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ
Sangrur,03 May,2024,(Azad Soch News):- ਆਮ ਆਦਮੀ ਪਾਰਟੀ (Aam Aadmi Party) ਨੇ ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ...
ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਦਿੱਤੀ ਜਾਵੇ ਤਰਜੀਹ- ਡਿਪਟੀ ਕਮਿਸ਼ਨਰ
ਸਾਈਕਲਿਟ ਮਨਮੋਹਨ ਸਿੰਘ ਜਗਾ ਰਿਹਾ ਵੋਟਾਂ ਦੀ ਅਲਖ਼
ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ
ਮਲੇਰੀਆ ਦੀ ਰੋਕਥਾਮ ਅਤੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸਮਾਜ ਸੇਵੀ ਸੰਸਥਾ ਕਰ ਭਲਾ ਸੋਸ਼ਲ ਐਂਡ ਵੈਲਫੇਅਰ ਕਲੱਬ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਨੂੰ 10 ਛੱਤ ਵਾਲੇ ਪੱਖੇ ਭੇਂਟ
ਪੇਂਡੂ ਇਲਾਕਿਆਂ ਵਿੱਚ ਸਿਹਤ ਵਿਭਾਗ ਵਲੋ ਮਲੇਰੀਆ ਅਤੇ ਡੇਂਗੂ ਵਿਰੋਧੀ ਕੀਤੀ ਗਇਆ ਐਕਟੀਵਿਟੀ