ਚਿਆ ਸੀਡਜ਼ ਖਾਣ ਨਾਲ ਹੋਣਗੇ ਕਈ ਫ਼ਾਇਦੇ
By Azad Soch
On
- ਇਸ ‘ਚ ਓਮੇਗਾ-3 ਫੈਟੀ ਐਸਿਡ (Omega-3 Fatty Acids) ਪਾਇਆ ਜਾਂਦਾ ਹੈ।
- ਇਹ ਚਿੰਤਾ, ਤਣਾਅ ਅਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
- ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
- ਚਿਆ ਸੀਡਜ਼ (Chia Seeds) ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦੇ ਹਨ।
- ਜੇਕਰ ਤੁਹਾਨੂੰ ਹੱਡੀਆਂ ਨਾਲ ਜੁੜੀ ਕੋਈ ਬੀਮਾਰੀ ਹੈ ਤਾਂ ਇਸ ਦਾ ਸੇਵਨ ਕਰਨ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।
- ਇਸ ‘ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ।
- ਤੁਸੀਂ ਇਸ ਨੂੰ ਸਮੂਦੀ ਜਾਂ ਫਲਾਂ ਦੇ ਨਾਲ ਖਾ ਸਕਦੇ ਹੋ।
- ਚਿਆ ਸੀਡਜ਼ ਦਾ ਸੇਵਨ ਹਾਈ ਕੋਲੇਸਟ੍ਰੋਲ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ।
- ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ-ਜੀ ਅਤੇ ਐਂਟੀਆਕਸੀਡੈਂਟਸ ਸਰੀਰ ਨੂੰ ਡੀਟੌਕਸਫਾਈ ਕਰਨ ਅਤੇ ਸਰੀਰ ‘ਚੋਂ ਵਾਧੂ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
- ਇਸ ਕਾਰਨ ਤੁਹਾਡੇ ਸਰੀਰ ‘ਚ ਕੋਲੈਸਟ੍ਰੋਲ ਸੰਤੁਲਨ ਬਣਿਆ ਰਹਿੰਦਾ ਹੈ।
- ਚਿਆ ਸੀਡਜ਼ ਕਦੇ ਵੀ ਕੱਚੇ ਨਹੀਂ ਖਾਣੇ ਚਾਹੀਦੇ।
- ਕੱਚੇ ਚਿਆ ਸੀਡਜ਼ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
- ਇਹ ਤੁਹਾਡੇ ਲਈ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ।
- ਤੁਸੀਂ ਇਸ ਨੂੰ ਭਿਓ ਸਕਦੇ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਸੇਵਨ ਕਰ ਸਕਦੇ ਹੋ।
- ਮਾਹਿਰਾਂ ਦੇ ਅਨੁਸਾਰ ਤੁਸੀਂ ਇੱਕ ਦਿਨ ‘ਚ 1 ਚੱਮਚ ਜਾਂ 15 ਗ੍ਰਾਮ ਚਿਆ ਸੀਡਜ਼ ਖਾ ਸਕਦੇ ਹੋ।
Latest News
ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਦਿਵਿਆਂਗ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਮਿਲੇਗਾ ਪਦਮ ਸ਼੍ਰੀ
25 Jan 2025 21:51:36
Chandigarh, 25 January 2025,(Azad Soch News):- ਗਣਤੰਤਰ ਦਿਵਸ (Republic Day) ਦੀ ਪੂਰਵ ਸੰਧਿਆ 'ਤੇ, ਭਾਰਤ ਸਰਕਾਰ ਨੇ ਪਦਮ ਪੁਰਸਕਾਰਾਂ ਦਾ...