ਘਿਓ ਅਤੇ ਸ਼ੱਕਰ ਮਿਲਾਕੇ ਖਾਣ ਨਾਲ ਮਿਲਦੇ ਹਨ,ਜ਼ਬਰਦਸਤ ਫ਼ਾਇਦੇ
By Azad Soch
On
- ਘਿਓ ਅਤੇ ਸ਼ੱਕਰ ਦਾ ਮਿਸ਼ਰਣ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।
- ਸਰੀਰ ‘ਚ ਜਮ੍ਹਾਂ ਹੋਈ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ।
- ਅਜਿਹੇ ‘ਚ ਘਿਓ ਅਤੇ ਸ਼ੱਕਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।ਘਿਓ ਅਤੇ ਸ਼ੱਕਰ ਮਿਲਾ ਕੇ ਖਾਣ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਖੂਨ ਸ਼ੁੱਧ ਹੁੰਦਾ ਹੈ।
- ਨਾਲ ਹੀ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ।
- ਇਸ ਦਾ ਸਿੱਧਾ ਅਸਰ ਸਕਿਨ ‘ਤੇ ਦੇਖਣ ਨੂੰ ਮਿਲਦਾ ਹੈ।
- ਇਹ ਤੁਹਾਨੂੰ ਸਾਫ਼ ਅਤੇ ਨਿਖ਼ਰੀ ਸਕਿਨ ਪਾਉਣ ‘ਚ ਮਦਦ ਕਰਦਾ ਹੈ।
- ਖਾਣ ਦੇ ਨਾਲ-ਨਾਲ ਤੁਸੀਂ ਇਸ ਮਿਸ਼ਰਣ ਨੂੰ ਸਕਿਨ ‘ਤੇ ਫੇਸ ਸਕਰਬ ਦੇ ਤੌਰ ‘ਤੇ ਵੀ ਵਰਤ ਸਕਦੇ ਹੋ।
- ਇਸ ਨਾਲ ਸਕਿਨ ਨੂੰ ਬਹੁਤ ਫਾਇਦਾ ਹੋਵੇਗਾ।ਲੰਚ ਦੌਰਾਨ ਘਿਓ ‘ਚ ਸ਼ੱਕਰ ਮਿਲਾਕੇ ਖਾਣ ਨਾਲ ਇਹ ਨਾ ਸਿਰਫ ਭੋਜਨ ਪਚਣ ‘ਚ ਮਦਦ ਕਰਦਾ ਹੈ।
- ਨਾਲ ਹੀ ਇਹ ਭੋਜਨ ਤੋਂ ਪੌਸ਼ਟਿਕ ਤੱਤਾਂ ਦੀ ਸਮਾਈ ਨੂੰ ਵੀ ਸੁਧਾਰਦਾ ਹੈ।
- ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
- ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ‘ਚ ਹੀਮੋਗਲੋਬਿਨ ਵਧਣ ‘ਚ ਮਦਦ ਮਿਲਦੀ ਹੈ ਅਤੇ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
- ਘਿਓ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜਦੋਂ ਕਿ ਸ਼ੱਕਰ ‘ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਨਾਲ-ਨਾਲ ਕਈ ਹੋਰ ਜ਼ਰੂਰੀ ਪੌਸ਼ਟਿਕ ਤੱਤ ਵੀ ਹੁੰਦੇ ਹਨ।
- ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜੋੜਾਂ ਦੇ ਦਰਦ, ਹੱਡੀਆਂ ‘ਚ ਫ੍ਰੈਕਚਰ ਦੇ ਖਤਰੇ ਨੂੰ ਘਟਾਉਂਦਾ ਹੈ।
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


