ਸਰੀਰ ਲਈ ਲੱਸੀ ਦਾ ਸੇਵਨ ਕਰਨਾ ਕਿਉਂ ਹੈ ਜ਼ਰੂਰੀ
Patiala,28 March,2024,(Azad Soch News):- ਲੱਸੀ (Lassi) ਦਾ ਸਵਾਦ ਥੋੜਾ ਖੱਟਾ ਹੁੰਦਾ ਹੈ ਪਰ ਪੀਣ ਵਿੱਚ ਕਾਫ਼ੀ ਸੁਆਦੀ ਹੁੰਦੀ ਹੈ,ਰੋਜ਼ਾਨਾ ਲੱਸੀ ਦਾ ਸੇਵਨ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ ਅਤੇ ਗੈਸ,ਐਸੀਡਿਟੀ ਵਰਗੀ ਸਮੱਸਿਆ ਨਹੀਂ ਹੁੰਦੀ,ਲੱਸੀ ਵਿੱਚ ਕੈਲੋਰੀ (Calories) ਘੱਟ ਹੁੰਦੀ ਹੈ,ਇਸੇ ਲਈ ਇਸ ਨੂੰ ਭਾਰ ਘਟਾਉਣ ਵਿੱਚ ਵੀ ਮਦਦਗਾਰ ਮੰਨਿਆ ਜਾਂਦਾ ਹੈ,ਇਸ ਤੋਂ ਇਲਾਵਾ ਲੱਸੀ 'ਚ ਕੈਲਸ਼ੀਅਮ (Calcium) ਹੁੰਦਾ ਹੈ,ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ,ਸਾਦੀ ਲੱਸੀ ਵੀ ਪੀ ਸਕਦੇ ਹੋ,ਇਸ ਤੋਂ ਇਲਾਵਾ ਤੁਸੀਂ ਇਸ 'ਚ ਪੁਦੀਨਾ, ਧਨੀਆ, ਜੀਰਾ, ਨਮਕ ਵਰਗੇ ਮਸਾਲੇ ਪਾ ਕੇ ਮਸਾਲੇਦਾਰ ਲੱਸੀ ਤਿਆਰ ਕਰ ਸਕਦੇ ਹੋ।
ਤੁਸੀਂ ਲੱਸੀ ਵਿੱਚ ਕੁੱਝ ਫਲ ਪਾ ਕੇ ਵੀ ਪੀ ਸਕਦੇ ਹੋ,ਇਸ ਨੂੰ ਠੰਡਾ ਜਾਂ ਕੋਸਾ ਪੀਣਾ ਬਿਹਤਰ ਹੋਵੇਗਾ,ਇਸ ਤੋਂ ਇਲਾਵਾ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਵੀ ਕਰ ਸਕਦੇ ਹੋ,ਤੁਸੀਂ ਇਸ ਦਾ ਸੇਵਨ ਜ਼ਿਆਦਾ ਗਰਮੀ 'ਚ ਵੀ ਕਰ ਸਕਦੇ ਹੋ,ਧਿਆਨ ਵਿੱਚ ਰੱਖੋ ਕਿ ਜ਼ਿਆਦਾ ਮਾਤਰਾ ਵਿੱਚ ਲੱਸੀ ਦਾ ਸੇਵਨ ਕਰਨ ਨਾਲ ਪੇਟ ਫੁੱਲਣ ਵਰਗੀ ਸਮੱਸਿਆ ਹੋ ਸਕਦੀ ਹੈ,ਜਿਨ੍ਹਾਂ ਲੋਕਾਂ ਨੂੰ ਲੱਸੀ ਤੋਂ ਐਲਰਜੀ (Allergy) ਹੈ,ਉਨ੍ਹਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ,ਲੱਸੀ ਚਮੜੀ ਨੂੰ ਪੋਸ਼ਣ ਦਿੰਦੀ ਹੈ,ਅਤੇ ਇਸ ਨੂੰ ਚਮਕਦਾਰ ਵੀ ਬਣਾਉਂਦੀ ਹੈ, ਇਸ ਤੋਂ ਇਲਾਵਾ ਜੇਕਰ ਤੁਸੀਂ ਲੱਸੀ ਦੇ ਨਾਲ ਨਹਾਉਂਦੇ ਹੋ ਤਾਂ ਸਰੀਰ ਠੰਡਕ ਮਹਿਸੂਸ ਕਰਦਾ ਹੈ,ਅਤੇ ਨਾਲ ਹੀ ਚਮੜੀ ਚਮਕਦਾਰ ਹੁੰਦੀ ਹੈ,ਲੱਸੀ ਵਿੱਚ ਮੌਜੂਦ ਕੈਲਸ਼ੀਅਮ (Calcium) ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ।