ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਗੁਜਰਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਗੁਜਰਾਤ

ਮੁੱਖ ਮੰਤਰੀ ਭਗਵੰਤ ਮਾਨ ਭਾਵਨਗਰ ਲੋਕ ਸਭਾ ਦੇ ਉਮੀਦਵਾਰ ਉਮੇਸ਼ਭਾਈ ਮਕਵਾਣਾ ਦੇ ਨਾਮਜਦਗੀ ਪੱਤਰ ਭਰਨੇ ਮੌਕੇ ਰਹਿਣਗੇ ਮੌਜੂਦ 
ਭਗਵੰਤ ਮਾਨ 17 ਅਪ੍ਰੈਲ ਨੂੰ ਚੈਤਰ ਭਾਈ ਵਸਾਵਾ ਦੇ ਨਾਲ ਵੱਖ-ਵੱਖ ਸਥਾਨਾਂ ਉੱਤੇ ਕਰਨਗੇ ਪ੍ਰਚਾਰ

ਪਹਿਲਾਂ ਵੀ ਗੁਜਰਾਤ ਵਿਧਾਨ ਸਭਾ ਚੋਣ ਵਿੱਚ ਜੋਰ-ਸ਼ੋਰ ਨਾਲ ਕੀਤਾ ਸੀ ਪ੍ਰਚਾਰ ਅਤੇ 14% ਵੋਟ ਕੀਤੇ ਸੀ ਹਾਸਲ: ਭਗਵੰਤ ਮਾਨ 
ਗੁਜਰਾਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੇ 14% ਵੋਟ ਦੇ ਕਾਰਨ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ: ਭਗਵੰਤ ਮਾਨ 
ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿੱਤਾ, ਪਰੰਤੂ ਅੱਜ ਹਜਾਰਾਂ-ਲੱਖਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ ਹਨ, ਤੁਸੀਂ ਉਨ੍ਹਾਂ ਨੂੰ ਕਿਵੇਂ ਜੇਲ੍ਹ ਵਿੱਚ ਪਾਉਂਗੇ ? : ਭਗਵੰਤ ਮਾਨ 

 

Ahmedabad, Gujarat, April 16, 2024,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਦੀ ਸ਼ਾਮ ਅਹਿਮਦਾਬਾਦ ਏਅਰਪੋਰਟ ਪੁੱਜੇ,ਆਮ ਆਦਮੀ ਪਾਰਟੀ (Aam Aadmi Party) ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਇਸੁਦਾਨਭਾਈ ਗੜਵੀ,ਕਾਰਜਕਾਰੀ ਪ੍ਰਧਾਨ ਕੈਲਾਸ਼ਦਾਨ ਗੜਵੀ,ਪ੍ਰਦੇਸ਼ ਬੁਲਾਰਾ ਹਿਮਾਂਸ਼ੁਭਾਈ ਠੱਕਰ, ਕਿਰਣਭਾਈ ਦੇਸਾਈ, ਪ੍ਰਦੇਸ਼ ਉਪ-ਪ੍ਰਧਾਨ ਗੌਰੀਬੇਨ ਦੇਸਾਈ,ਅਹਿਮਦਾਬਾਦ ਸ਼ਹਿਰ ਪ੍ਰਧਾਨ ਬੀਪਿਨਭਾਈ ਪਟੇਲ, ਮਾਲਧਾਰੀ ਸੇਲ ਦੇ ਪ੍ਰਦੇਸ਼ ਪ੍ਰਧਾਨ ਕਿਰਣਭਾਈ ਦੇਸਾਈ, ਹਸਪਤਾਲ ਦੇਖਭਾਲ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਵਿਨੋਦਭਾਈ ਪਰਮਾਰ, ਐਸਸੀਐਸਟੀ ਸੇਲ ਖੇਤਰ ਪ੍ਰਧਾਨ ਜਗਦੀਸ਼ ਭਾਈ ਚਾਵੜਾ, ਐਡਵੋਕੇਟ ਸੇਲ ਜੁਨੇਜਾ ਅਤੇ ਵੱਡੀ ਗਿਣਤੀ ਵਿਚ ਸਥਾਨਕ ਆਗੂਆਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਏਅਰਪੋਰਟ ਉੱਤੇ ਮੀਡਿਆ ਸਾਹਮਣੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਅਸੀ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ ਅਤੇ ਸਾਨੂੰ ਜਿੱਥੇ ਵੀ ਜਾਣਾ ਹੋਵੇਗਾ,ਅਸੀ ਜਾਵਾਂਗੇ ਅਤੇ ਪਾਰਟੀ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਾਂਗੇ,ਇਸ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣ (Gujarat Assembly Elections) ਵਿੱਚ ਵੀ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਸੀ ਅਤੇ 14 ਫੀਸਦੀ ਵੋਟ ਹਾਸਲ ਕੀਤੇ ਸਨ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਗੁਜਰਾਤ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਕਿਉਂਕਿ ਉਨ੍ਹਾਂ ਦੇ 14 ਫੀਸਦੀ ਵੋਟ ਦੇ ਕਾਰਨ ਹੀ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣੀ,ਅੱਜ ਗੁਜਰਾਤ ਵਿੱਚ ਸਾਡੇ ਪੰਜ ਵਿਧਾਇਕ ਹਨ,ਗੋਆ ਵਿੱਚ ਦੋ ਵਿਧਾਇਕ ਹਨ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਹੈ। 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੇਖ ਕੇ ਬਹੁਤ ਦੁੱਖ ਹੋਇਆ,ਕਿਉਂਕਿ ਬਿਨਾਂ ਕੋਈ ਦੋਸ਼ ਸਾਬਤ ਕੀਤੇ ਉਨ੍ਹਾਂ ਦੇ ਨਾਲ ਬਹੁਤ ਹੀ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ,ਜਦੋਂ ਸੋਨਿਆ ਗਾਂਧੀ ਜੇਲ੍ਹ ਵਿੱਚ ਚਿਦੰਬਰਮ ਨੂੰ ਮਿਲਣ ਜਾਂਦੇ ਸਨ ਤਾਂ ਉਨ੍ਹਾਂ ਨੂੰ ਇੱਕ ਵੱਖ ਕਮਰਾ ਮਿਲਦਾ ਸੀ,ਪਰੰਤੂ ਸਾਨੂੰ ਵੱਖ-ਵੱਖ ਬੈਠਾਇਆ ਗਿਆ,ਜੋ ਬਹੁਤ ਦੁਖਦ ਹੈ,ਆਮ ਆਦਮੀ ਪਾਰਟੀ ਇੱਕ ਵਿਚਾਰ ਦਾ ਨਾਮ ਹੈ,ਤੁਸੀਂ ਇੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਾਂ ਜੇਲ੍ਹ ਵਿੱਚ ਪਾ ਦੇਵੋਂਗੇ,ਪਰੰਤੂ ਅੱਜ ਹਜਾਰਾਂ - ਲੱਖਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ ਹਨ।

ਤੁਸੀ ਉਨ੍ਹਾਂ ਨੂੰ ਕਿਵੇਂ ਜੇਲ੍ਹ ਵਿੱਚ ਪਾ ਪਾਓਗੇ? ਮੱਖ ਮੰਤਰੀ ਨੇ ਕਿਹਾ ਕਿ ਉਹ ਫਿਲਹਾਲ ਦੋ ਦਿਨਾਂ ਲਈ ਗੁਜਰਾਤ ਵਿੱਚ ਹਨ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵਨਗਰ ਵਿੱਚ ਲੋਕ ਸਭਾ ਚੋਣ ਲਈ ਆਮ ਆਦਮੀ ਪਾਰਟੀ (Aam Aadmi Party) ਅਤੇ ਕਾਂਗਰਸ ਪਾਰਟੀ ਦੇ ਇੰਡਿਆ ਗਠਜੋੜ ਦੇ ਉਮੀਦਵਾਰ ਉਮੇਸ਼ ਭਾਈ ਮਕਵਾਨਾ ਦੇ ਨਾਮਜਦਗੀ ਪੱਤਰ ਦਾਖਿਲ ਕਰਵਾਉਣ ਸਮੇਂ ਮੌਜੂਦ ਰਹਿਣਗੇ ਅਤੇ ਵੱਖ-ਵੱਖ ਥਾਵਾਂ ਉੱਤੇ ਪ੍ਰਚਾਰ ਕਰਨਗੇ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 17 ਅਪ੍ਰੈਲ ਨੂੰ ਭਰੂਚ ਲੋਕ ਸਭਾ ਦੇ ਉਮੀਦਵਾਰ ਚੈਤਰ ਵਸਾਵਾ ਨਾਲ ਵੱਖ-ਵੱਖ ਸਥਾਨਾਂ ਉੱਤੇ ਪ੍ਰਚਾਰ ਕਰਨਗੇ।

Advertisement

Latest News

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਰੈਂਕਿੰਗ ‘ਚ ਵਨਡੇ ਤੇ ਟੀ-20 ਫਾਰਮੈਟ ‘ਚ ਭਾਰਤ ਸਿਖਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਰੈਂਕਿੰਗ ‘ਚ ਵਨਡੇ ਤੇ ਟੀ-20 ਫਾਰਮੈਟ ‘ਚ ਭਾਰਤ ਸਿਖਰ ‘ਤੇ
New Delhi,04 May,2024,(Azad Soch News):- ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼ੁੱਕਰਵਾਰ ਨੂੰ ਸਾਲਾਨਾ ਟੀਮ ਰੈਂਕਿੰਗ (ICC rankings) ਅਪਡੇਟ ਜਾਰੀ ਕੀਤੀ,ਇਸ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 04-05-2024 ਅੰਗ 737
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ
ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਦਿੱਤੀ ਜਾਵੇ ਤਰਜੀਹ- ਡਿਪਟੀ ਕਮਿਸ਼ਨਰ
ਸਾਈਕਲਿਟ ਮਨਮੋਹਨ ਸਿੰਘ ਜਗਾ ਰਿਹਾ ਵੋਟਾਂ ਦੀ ਅਲਖ਼
ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ
ਮਲੇਰੀਆ ਦੀ ਰੋਕਥਾਮ ਅਤੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ