ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਰੈਂਕਿੰਗ ‘ਚ ਵਨਡੇ ਤੇ ਟੀ-20 ਫਾਰਮੈਟ ‘ਚ ਭਾਰਤ ਸਿਖਰ ‘ਤੇ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਰੈਂਕਿੰਗ ‘ਚ ਵਨਡੇ ਤੇ ਟੀ-20 ਫਾਰਮੈਟ ‘ਚ ਭਾਰਤ ਸਿਖਰ ‘ਤੇ

New Delhi,04 May,2024,(Azad Soch News):- ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼ੁੱਕਰਵਾਰ ਨੂੰ ਸਾਲਾਨਾ ਟੀਮ ਰੈਂਕਿੰਗ (ICC rankings) ਅਪਡੇਟ ਜਾਰੀ ਕੀਤੀ,ਇਸ ‘ਚ ਆਸਟ੍ਰੇਲੀਆ ਟੈਸਟ ਕ੍ਰਿਕਟ (Australia Test Cricket) ‘ਚ ਚੋਟੀ ‘ਤੇ ਹੈ,ਜਦਕਿ ਭਾਰਤ ਨੇ ਸਫੇਦ ਗੇਂਦ ਦੇ ਦੋਵਾਂ ਫਾਰਮੈਟਾਂ ਯਾਨੀ ਵਨਡੇ ਅਤੇ ਟੀ-20 ‘ਚ ਆਪਣਾ ਦਬਦਬਾ ਕਾਇਮ ਰੱਖਿਆ ਹੈ,ਮੌਜੂਦਾ ਟੈਸਟ ਚੈਂਪੀਅਨ ਆਸਟਰੇਲੀਆ (Test champions Australia) ਨੇ ਪਿਛਲੇ ਸਾਲ ਓਵਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਖ਼ਿਤਾਬੀ ਮੈਚ ਵਿੱਚ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ,ਉਨ੍ਹਾਂ ਨੇ ਭਾਰਤ ਨੂੰ ਪਛਾੜ ਕੇ ਸਾਲਾਨਾ ਅਪਡੇਟ ‘ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ,ਟੀਮ ਇੰਡੀਆ ਟੈਸਟ ਰੈਂਕਿੰਗ (Team India Test Ranking) ‘ਚ ਦੂਜੇ ਸਥਾਨ ‘ਤੇ ਖਿਸਕ ਗਈ ਹੈ,ਆਸਟਰੇਲੀਆ ਦੇ 124 ਅੰਕ (ICC rankings) ਹਨ ਅਤੇ ਉਹ ਆਪਣੇ ਨੇੜਲੇ ਵਿਰੋਧੀ ਅਤੇ ਪਿਛਲੇ ਸਾਲ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਉਪ ਜੇਤੂ ਭਾਰਤ (120) ਤੋਂ ਚਾਰ ਅੰਕ ਅੱਗੇ ਹੈ,ਇਸ ਦੇ ਨਾਲ ਹੀ ਇੰਗਲੈਂਡ (105) ਤੀਜੇ ਸਥਾਨ ‘ਤੇ ਹੈ,ਟੈਸਟ ਰੈਂਕਿੰਗ ਵਿੱਚ ਦੱਖਣੀ ਅਫਰੀਕਾ (103), ਨਿਊਜ਼ੀਲੈਂਡ (96), ਪਾਕਿਸਤਾਨ (89), ਸ੍ਰੀਲੰਕਾ (83), ਵੈਸਟਇੰਡੀਜ਼ (82) ਅਤੇ ਬੰਗਲਾਦੇਸ਼ (53) ਆਪਣੇ-ਆਪਣੇ ਸਥਾਨ ’ਤੇ ਕਾਬਜ਼ ਹਨ।

 

Advertisement

Latest News

ਦਿੱਲੀ 'ਚ ਹੀਟ ਵੇਵ ਦਾ ਸੀਜ਼ਨ ਸ਼ੁਰੂ,ਮੌਸਮ ਵਿਭਾਗ ਨੇ ਅੱਜ ਪੂਰੇ ਦਿਨ ਲਈ ਅਹਿਮ ਚੇਤਾਵਨੀ ਜਾਰੀ ਕੀਤੀ ਦਿੱਲੀ 'ਚ ਹੀਟ ਵੇਵ ਦਾ ਸੀਜ਼ਨ ਸ਼ੁਰੂ,ਮੌਸਮ ਵਿਭਾਗ ਨੇ ਅੱਜ ਪੂਰੇ ਦਿਨ ਲਈ ਅਹਿਮ ਚੇਤਾਵਨੀ ਜਾਰੀ ਕੀਤੀ
New Delhi,18 May,2024,(Azad Soch News):- ਦਿੱਲੀ 'ਚ ਸ਼ੁੱਕਰਵਾਰ ਨੂੰ ਗਰਮੀ ਨੇ ਲੋਕਾਂ ਨੂੰ ਝੁਲਸ ਦਿੱਤਾ,ਗਰਮੀ ਅਤੇ ਗਰਮੀ ਕਾਰਨ ਰਾਜਧਾਨੀ ਤੰਦੂਰ...
ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਣ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-05-2024 ਅੰਗ 696
ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ ਬਣਨਗੇ 50 ਮਾਡਲ ਪੋਲਿੰਗ ਸਟੇਸ਼ਨ-ਧੀਮਾਨ
ਮੋਗਾ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਸ਼ੁਰੂ
ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਧੀਮਾਨ
PGI ਦੇ ਐਂਡੋਕਰੀਨੋਲੋਜੀ ਵਿਭਾਗ 'ਚ ਸਪੈਸ਼ਲ ਕਲੀਨਿਕ ਸ਼ੁਰੂਆਤ