ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਣਗੇ ਅਯੁੱਧਿਆ,ਰਾਮਲੱਲਾ ਦੇ ਕਰਨਗੇ ਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਣਗੇ ਅਯੁੱਧਿਆ,ਰਾਮਲੱਲਾ ਦੇ ਕਰਨਗੇ ਦਰਸ਼ਨ

Ayodhya,05 May,2024,(Azad Soch News):- ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਯੁੱਧਿਆ ਜਾਣਗੇ,ਅਯੁੱਧਿਆ (Ayodhya) ਵਿੱਚ ਪਹਿਲਾਂ ਉਹ ਭਗਵਾਨ ਰਾਮਲੱਲਾ ਦੇ ਦਰਸ਼ਨ ਕਰਨਗੇ ਤੇ ਫਿਰ ਰੋਡ ਸ਼ੋਅ ਕਰਨਗੇ,ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਾਰਿਸ਼ੀ ਵਾਲਮਿਕੀ ਅੰਤਰਰਾਸ਼ਟਰੀ ਹਵਾਈ ਅੱਡੇ (Maharishi Valmiki International Airport) ਨੂੰ ਜਨਤਾ ਨੂੰ ਸਮਰਪਣ ਕਰਨ ਦੇ ਦੌਰਾਨ ਅਯੁੱਧਿਆ ਵਿੱਚ ਰੋਡ ਸ਼ੋਅ ਕੀਤਾ ਸੀ,ਲੋਕ ਸਭਾ ਚੋਣਾਂ 2024 ਦੇ ਵਿਚਾਲੇ ਪੀਐੱਮ ਪਹਿਲੀ ਵਾਰ ਅਯੁੱਧਿਆ ਜਾ ਰਹੇ ਹਨ।

ਅਯੁੱਧਿਆ ਪਹੁੰਚ ਕੇ ਪੀਐੱਮ ਮੋਦੀ ਰਾਮ ਮੰਦਿਰ (Ram Temple) ਵਿੱਚ ਪੂਜਾ-ਅਰਚਨਾ ਕਰਨਗੇ ਤੇ ਫਿਰ ਫੈਜਾਬਦ ਲੋਕ ਸਭਾ (Faizabad Lok Sabha) ਹਲਕੇ ਤੋਂ ਭਾਜਪਾ ਦੇ ਉਮੀਦਵਾਰ ਲੱਲੂ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ,ਪੀਐੱਮ ਮੋਦੀ ਐਤਵਾਰ ਨੂੰ ਦੁਪਹਿਰ ਕਰੀਬ 3 ਵਜੇ ਇਟਾਵਾ ਪਹੁੰਚਣਗੇ,ਇੱਥੇ ਉਹ ਇੱਕ ਜਨਤਕ ਬੈਠਕ ਨੂੰ ਸੰਬੋਧਿਤ ਕਰਨਗੇ।

ਸ਼ਾਮ ਕਰੀਬ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੌਰਹਰਾ ਲੋਕ ਸਭਾ (Dhorhara Lok Sabha) ਹਲਕੇ ਦੇ ਲਈ ਰਵਾਨਾ ਹੋਣਗੇ,ਜਿੱਥੇ ਉਨ੍ਹਾਂ ਨੂੰ ਇੱਕ ਜਨਤਕ ਬੈਠਕ ਨੂੰ ਸੰਬੋਧਿਤ ਕਰਨਾ ਹੈ,ਇਸ ਤੋਂ ਬਾਅਦ ਉਹ ਅਯੁੱਧਿਆ ਪਹੁੰਚਣਗੇ ਤੇ ਸ਼ਾਮ ਕਰੀਬ 7 ਵਜੇ ਰਾਮ ਮੰਦਿਰ ਵਿੱਚ ਭਗਵਾਨ ਰਾਮਲੱਲਾ ਦੇ ਦਰਸ਼ਨ ਤੇ ਪੂਜਾ-ਅਰਚਨਾ ਕਰਨਗੇ,ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ (Road Show) ਵਿੱਚ ਫੁੱਲਾਂ ਦੀ ਬਾਰਿਸ਼ ਹੋਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਗ੍ਰੀਵ ਕਿਲ੍ਹੇ ਤੋਂ ਲਤਾ ਚੌਂਕ ਤੱਕ ਰੋਡ ਸ਼ੋਅ ਕਰਨਗੇ,ਇਸ ਦੌਰਾਨ 75 ਸਥਾਨਾਂ ‘ਤੇ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ,ਇਨ੍ਹਾਂ ਸਥਾਨਾਂ ‘ਤੇ ਅਲੱਗ-ਅਲੱਗ ਵਰਗਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕਰਨਗੇ,ਇਸਦੇ ਲਈ 100 ਕੁਇੰਟਲ ਫੁੱਲ ਵਿਕ ਗਏ ਹਨ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਨੂੰ ਲੈ ਕੇ ਅਯੁੱਧਿਆ (Ayodhya) ਨੂੰ ਬਹੁਤ ਸਜਾਇਆ ਗਿਆ ਹੈ,ਮੁੱਖ ਸੜਕਾਂ ਦੇ ਹਰ ਘਰਾਂ ‘ਤੇ ਭਗਵਾ ਝੰਡੇ ਲਗਾਏ ਗਏ ਹਨ।

Advertisement

Latest News