ਈਦ-ਉਲ-ਅਜ਼ਹਾ ਦਾ ਤਿਉਹਾਰ 17 ਜੂਨ ਨੂੰ ਦਿੱਲੀ ਸਮੇਤ ਦੇਸ਼ ਭਰ ’ਚ ਮਨਾਇਆ ਜਾਵੇਗਾ
New Delhi,09 June,2024,(Azad Soch News):- ਈਦ-ਉਲ-ਅਜ਼ਹਾ (Eid-Ul-Azha) ਦਾ ਤਿਉਹਾਰ 17 ਜੂਨ ਨੂੰ ਦਿੱਲੀ ਸਮੇਤ ਦੇਸ਼ ਭਰ ’ਚ ਮਨਾਇਆ ਜਾਵੇਗਾ,ਚਾਂਦਨੀ ਚੌਕ ਸਥਿਤ ਫਤਿਹਪੁਰੀ ਮਸਜਿਦ (Fatehpuri Masjid) ਦੇ ਸ਼ਾਹੀ ਇਮਾਮ ਮੁਫਤੀ ਮੁਕਰਮ ਅਹਿਮਦ ਨੇ ਸਨਿਚਰਵਾਰ ਨੂੰ ਦਸਿਆ ਕਿ ਕਰਵਾਰ ਸ਼ਾਮ ਨੂੰ ਦਿੱਲੀ ’ਚ ਬੱਦਲ ਛਾਏ ਰਹਿਣ ਕਾਰਨ ਚੰਦਰਮਾ ਨਹੀਂ ਵੇਖਿਆ ਜਾ ਸਕਿਆ ਪਰ ਦੇਰ ਰਾਤ ਗੁਜਰਾਤ ਦੇ ਹੈਦਰਾਬਾਦ,ਤਾਮਿਲਨਾਡੂ ਦੇ ਤੇਲੰਗਾਨਾ ਅਤੇ ਚੇਨਈ ਤੋਂ ਇਸਲਾਮਿਕ ਕੈਲੰਡਰ (Islamic Calendar) ਦੇ ਆਖਰੀ ਮਹੀਨੇ ‘ਜ਼ੁਲ ਹਿੱਜਾ’ ਦੇ ਚੰਨ ਦੀ ਪੁਸ਼ਟੀ ਹੋਈ,ਇਸ ਲਈ ਈਦ-ਉਲ-ਅਜ਼ਹਾ ਦਾ ਤਿਉਹਾਰ 17 ਜੂਨ ਨੂੰ ਮਨਾਇਆ ਜਾਵੇਗਾ,ਉਨ੍ਹਾਂ ਕਿਹਾ ਕਿ ਈਦ-ਉਲ-ਫਿਤਰ ਦੇ ਉਲਟ, ਬਕਰੀਦ ਦਾ ਤਿਉਹਾਰ ਚੰਦਰਮਾ ਵੇਖਣ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ, ਇਸ ਲਈ ਤੁਰਤ ਐਲਾਨ ਕਰਨ ਅਤੇ ਵੱਖ-ਵੱਖ ਥਾਵਾਂ ਤੋਂ ਚੰਦਰਮਾ ਵੇਖਣ ਦੀ ਪੁਸ਼ਟੀ ਦੀ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ,ਇਸਲਾਮਿਕ ਕੈਲੰਡਰ (Islamic Calendar) ’ਚ 29 ਜਾਂ 30 ਦਿਨ ਹੁੰਦੇ ਹਨ, ਜੋ ਇਸ ਗੱਲ ’ਤੇ ਨਿਰਭਰ ਕਰਦਾ ਹੈ,ਕਿ ਚੰਦਰਮਾ ਕਦੋਂ ਵਿਖਾਈ ਦਿੰਦਾ ਹੈ,ਈਦ-ਉਲ-ਜ਼ੁਹਾ (Eid-Ul-Zuha) ਜਾਂ ਅਜ਼ਹਾ ਜਾਂ ਬਕਰੀਦ ਈਦ-ਉਲ-ਫਿਤਰ (Eid-Ul-Fitr) ਤੋਂ ਦੋ ਮਹੀਨੇ ਅਤੇ ਨੌਂ ਦਿਨ ਬਾਅਦ ਮਨਾਈ ਜਾਂਦੀ ਹੈ।
