ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਰੁੱਖ ਲਗਾਓ ਮੁਹਿੰਮ “ਵਨ ਜੱਜ ਵਨ ਟ੍ਰੀ” ਤਹਿਤ ਲਗਾਏ ਬੂਟੇ
ਫਿਰੋਜ਼ਪੁਰ 05 ਜੁਲਾਈ 2025 -(ਸੁਖਵਿੰਦਰ ਸਿੰਘ):- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਰਹਿਨੁਮਾਈ ਹੇਠ ਰੁੱਖ ਲਗਾਓ ਮੁਹਿੰਮ “ਵਨ ਜੱਜ ਵਨ ਟ੍ਰੀ” ਦੀ ਸ਼ੁਰੂਆਤ 05 ਜੂਨ, 2025 ਨੂੰ ਕੀਤੀ ਗਈ ਸੀ। ਇਸੇ ਮੁਹਿੰਮ ਦੇ ਤਹਿਤ ਅੱਜ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਅਗਵਾਈ ਹੇਠ ਸਾਰੇ ਜੁਡੀਸ਼ੀਅਲ ਅਫਸਰਾਂ, ਪ੍ਰਧਾਨ, ਬਾਰ ਐਸੋਸੀਏਸ਼ਨ, ਫਿਰੋਜਪੁਰ, ਜ਼ਿਲ੍ਹਾ ਅਟਾਰਨੀ, ਫਿਰੋਜਪੁਰ ਅਤੇ ਲੀਗਲ ਏਡ ਡਿਫੈਂਸ ਕਾਊਂਸਲ ਦੀ ਟੀਮ ਵੱਲੋਂ ਏ.ਡੀ.ਆਰ ਸੈਂਟਰ, ਫਿਰੋਜ਼ਪੁਰ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ, ਫਿਰੋਜ਼ਪੁਰ ਵਿੱਚ ਰੁੱਖ ਲਗਾਏ ਗਏ। ਇਸ ਮੌਕੇ ਮਾਨਯੋਗ ਜੱਜ ਸਾਹਿਬ ਵੱਲੋਂ ਆਪ ਖੁਦ ਅਤੇ ਬਾਕੀ ਸਾਰੇ ਅਫਸਰਾਂ ਵੱਲੋਂ ਬੂਟੇ ਲਗਾਏ ਗਏ ਅਤੇ ਸਭ ਨੂੰ ਇੱਕ-ਇੱਕ ਬੂਟਾ ਸਰਪ੍ਰਸਤ ਕਰ ਦਿੱਤਾ ਗਿਆ ਜਿਸ ਦੀ ਦੇਖਭਾਲ ਸਬੰਧਤ ਅਫ਼ਸਰ ਵੱਲੋਂ ਕੀਤੀ ਜਾਂ ਕਰਵਾਈ ਜਾਵੇਗੀ। ਇਸ ਮੁਹਿੰਮ ਦੇ ਤਹਿਤ ਮਾਨਯੋਗ ਸੈਸ਼ਨ ਜੱਜ ਸਾਹਿਬ ਅਤੇ ਸਾਰੇ ਜੁਡੀਸ਼ੀਅਲ ਅਫਸਰਾਂ ਦੀ ਹਾਜ਼ਰੀ ਵਿੱਚ ਸਹੁੰ ਚੁਕਾਉਣ ਦੀ ਰਸਮ ਵੀ ਕੀਤੀ ਗਈ।
****