ਵੱਡੀ ਪ੍ਰਾਪਤੀ : ਜ਼ਿਲ੍ਹਾ ਹਸਪਤਾਲ ਵਿੱਚ ਹੋਈ ਪਹਿਲੀ ਸਪਾਈਨ ਸਰਜਰੀ

ਵੱਡੀ ਪ੍ਰਾਪਤੀ : ਜ਼ਿਲ੍ਹਾ ਹਸਪਤਾਲ ਵਿੱਚ ਹੋਈ ਪਹਿਲੀ ਸਪਾਈਨ ਸਰਜਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਜੁਲਾਈ


ਸਥਾਨਕ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਦਿਆਂ ਵੱਡੀ  ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਮੈਡੀਕਲ ਕਾਲਜ ਦੇ  ਪ੍ਰਿੰਸੀਪਲ ਭਵਨੀਤ ਭਾਰਤੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਰੀੜ੍ਹ ਦੀ ਹੱਡੀ ਦਾ ਪਹਿਲਾ ਆਪਰੇਸ਼ਨ ਹੋਇਆ ਹੈ, ਜਿਸ ਦਾ ਸਿਹਰਾ ਆਰਥੋ ਵਿਭਾਗ ਦੇ ਮੁਖੀ ਡਾ. ਅਨੁਮਪ ਮਹਾਜਨ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ 45 ਸਾਲਾ ਪੰਜਾਬੀ ਔਰਤ ਹੈ ਜਿਸ ਨੇ ਪ੍ਰਾਈਵੇਟ ਹਸਪਤਾਲ ਦੀ ਬਜਾਏ ਸਰਕਾਰੀ ਹਸਪਤਾਲ ਵਿਚ ਆਪਰੇਸ਼ਨ ਕਰਵਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਚੱਲਣ-ਫਿਰਨ ਵਿਚ ਕਾਫ਼ੀ ਦਿੱਕਤ ਆ ਰਹੀ ਸੀ। ਡਾਕਟਰਾਂ ਨੇ ਮੁਢਲੀ ਜਾਂਚ ਕਰਨ ਮਗਰੋਂ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਤੇ ਮਰੀਜ਼ ਦੀ ਸਹਿਮਤੀ ਨਾਲ ਆਪਰੇਸ਼ਨ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ।
          ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੇ ਸਪਾਈਨ ਸਰਜਰੀ ਦਾ ਪਹਿਲਾ ਆਪਰੇਸ਼ਨ ਹੋਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਆਪਰੇਸ਼ਨ ਉਤੇ ਮਰੀਜ਼ ਦਾ ਲਗਭਗ 20 ਹਜ਼ਾਰ ਰੁਪਏ ਦਾ ਖ਼ਰਚਾ ਹੋਇਆ ਹੈ ਤੇ ਜੇਕਰ ਇਹ ਆਪਰੇਸ਼ਨ ਕਿਸੇ ਨਿੱਜੀ ਹਸਪਤਾਲ ਵਿਚ ਹੁੰਦਾ ਤਾਂ ਘੱਟੋ-ਘੱਟ 2-3 ਲੱਖ ਰੁਪਏ ਦਾ ਖ਼ਰਚਾ ਹੋ ਜਾਣਾ ਸੀ। ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਸ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਲਗਭਗ ਸਾਰੀਆਂ ਅਡਵਾਂਸ ਸਰਜਰੀਆਂ ਹੋ ਰਹੀਆਂ ਹਨ, ਜਿਨ੍ਹਾਂ ਦਾ ਮਰੀਜ਼ਾਂ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਦਿੱਤੀਆਂ ਜਾ ਰਹੀਆਂ ਮੁਫ਼ਤ ਤੇ ਕਿਫ਼ਾਇਤੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।

Tags:

Advertisement

Latest News

ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਵੱਲੋਂ ਆਰਜ਼ੀ ਨਾਜਾਇਜ਼ ਕਬਜ਼ਿਆਂ, ਸਟ੍ਰੀਟ ਲਾਈਟਾਂ ਅਤੇ ਮਕੈਨੀਕਲ ਸਫ਼ਾਈ ਦੀ ਜਾਂਚ ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਵੱਲੋਂ ਆਰਜ਼ੀ ਨਾਜਾਇਜ਼ ਕਬਜ਼ਿਆਂ, ਸਟ੍ਰੀਟ ਲਾਈਟਾਂ ਅਤੇ ਮਕੈਨੀਕਲ ਸਫ਼ਾਈ ਦੀ ਜਾਂਚ
ਐਸ.ਏ.ਐਸ. ਨਗਰ, 8 ਦਸੰਬਰ, 2024: ਨਗਰ ਨਿਗਮ ਕਮਿਸ਼ਨਰ, ਟੀ ਬੈਨਿਥ ਵੱਲੋਂ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਦੇ...
Asus ਨੇ ਇਸ ਹਫਤੇ ਭਾਰਤ ਵਿੱਚ ਤਿੰਨ ਨਵੇਂ AI-ਪਾਵਰਡ ਲੈਪਟਾਪ ਲਾਂਚ ਕੀਤੇ
ਪੰਜਾਬੀਆਂ ਨੇ ਪੂਰੀ ਦੁਨੀਆਂ ਵਿੱਚ ਕਲਾ ਦੇ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ : ਕੁਲਤਾਰ ਸਿੰਘ ਸੰਧਵਾਂ
ਜ਼ਿਲ੍ਹੇ ’ਚ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ
ਪੰਜਾਬ ਸਰਕਾਰ ਵੱਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਸਕੂਲਾਂ ਲਈ 100 ਕਰੋੜ 50 ਲੱਖ ਰੁਪਏ ਜਾਰੀ -ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਪੋਲੀਓ ਜਿਹੀ ਨਾ-ਮੁਰਾਦ ਬਿਮਾਰੀ ਦਾ ਖਾਤਮਾ ਸਾਰਿਆਂ ਦਾ ਮੁੱਢਲਾ ਫਰਜ਼ :- ਡਾਕਟਰ ਕਵਿਤਾ ਸਿੰਘ
ਫਰੀਦਕੋਟ ਵਿਖੇ ਭਲਕੇ ਹੋਣਗੇ ਬਾਸਕਟਬਾਲ ਤੇ ਤਾਈਕਵਾਡੋ ਦੇ ਰਾਜ ਪੱਧਰੀ ਮੁਕਾਬਲੇ