ਬਿਜਲੀ ਖੇਤਰ ਨੂੰ ਸਮਰਪਿਤ ਬਹੁਪੱਖੀ ਸ਼ਖ਼ਸੀਅਤ: ਇੰਜ਼ ਬਲਦੇਵ ਸਿੰਘ ਸਰਾਂ
ਇੰਜ਼ ਬਲਦੇਵ ਸਿੰਘ ਸਰਾਂ ਨੂੰ ਪਟਿਆਲਾ ਵਿਖੇ ਗਣਤੰਤਰ ਦਿਵਸ 2010 ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਰਵੋਤਮ ਇੰਜੀਨੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
*ਬਿਜਲੀ ਖੇਤਰ ਨੂੰ ਸਮਰਪਿਤ ਬਹੁਪੱਖੀ ਸ਼ਖ਼ਸੀਅਤ: ਇੰਜ਼ ਬਲਦੇਵ ਸਿੰਘ ਸਰਾਂ*
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਤਿਹਾਸ ਵਿੱਚ ਇੰਜ਼ ਬਲਦੇਵ ਸਿੰਘ ਸਰਾਂ ਪਹਿਲੇ ਇੰਜੀਨੀਅਰ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਵੱਲੋਂ 2 ਵਾਰੀ ਬਤੌਰ ਸੀਐਮਡੀ ਨਿਯੁਕਤ ਕੀਤਾ ਗਿਆ।ਇੰਜ਼ ਬਲਦੇਵ ਸਿੰਘ ਸਰਾਂ ਸੀ.ਐਮ.ਡੀ. ਪਾਵਰਕਾਮ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਵਿੱਚ ਜਾਣ ਪਛਾਣ ਦੇ ਮੁਤਾਜ ਨਹੀਂ ਹਨ। ਇੰਜ: ਸਰਾਂ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਦੀਆਂ ਖੂਬੀਆਂ ਨੂੰ ਬਿਆਨ ਕਰਨਾ ਸੋਖਾ ਨਹੀਂ। ਇੰਜ: ਸਰਾਂ ਇਕ ਅਜਿਹੇ ਇੰਜੀਨੀਅਰ ਜ਼ੋ ਕਿ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। , ਪਾਵਰਕਾਮ ਦੇ ਸੀਐਮਡੀ ਇੰਜ਼: ਬਲਦੇਵ ਸਿੰਘ ਸਰਾਂ ਨੇ ਬਿਜਲੀ ਖੇਤਰ ਲਈ ਲਗਭਗ 42 ਸਾਲ ਸੇਵਾ ਨਿਭਾਈ।
ਇੰਜ਼ ਸਰਾਂ ਦਾ ਜਨਮ 7 ਫਰਵਰੀ,1960 ਨੂੰ ਪਿੰਡ ਚਾਉਕੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਸ: ਹਰਦਿਆਲ ਸਿੰਘ ਦੇ ਘਰ ਮਾਤਾ ਸਰਦਾਰਨੀ ਕਰਨੈਲ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਇੰਜ਼ ਸਰਾਂ ਨੇ ਮੁਢਲੀ ਵਿਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹਾਸਲ ਕਰਨ ਉਪਰੰਤ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਪ੍ਰੀ ਇੰਜੀਨੀਅਰਿੰਗ ਕਰਨ ਉਪਰੰਤ ਗੂਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਬੀ.ਐਸ.ਸੀ.ਇੰਜੀਨੀਅਰਿੰਗ ਇਲੈਕਟ੍ਰਿਕਲ ਦੀ ਡਿਗਰੀ ਆਨਰਜ਼ ਨਾਲ ਪ੍ਰਾਪਤ ਕੀਤੀ।
ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1982 ਵਿੱਚ ਭਾਰਤ ਹੈਵੀ ਇਲੈਕਟ੍ਰਿਕਲਜ਼ ਲਿਮਟਿਡ ਵਿੱਚ ਬਤੌਰ ਟ੍ਰੇਨੀ ਇੰਜੀਨੀਅਰ ਵਜੋਂ ਕੀਤੀ। ਸੰਨ1983 ਵਿੱਚ ਉਨ੍ਹਾਂ ਨੇ ਪਾਵਰਕਾਮ (ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ) ਵਿੱਚ ਟ੍ਰੇਨੀ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕਰਕੇ, ਉਨ੍ਹਾਂ ਨੇ ਮੁੱਖ ਇੰਜੀਨੀਅਰ ਤੱਕ ਦਾ ਦਰਜ਼ਾ ਹਾਸਲ ਕੀਤਾ। ਇੰਜ਼ ਬਲਦੇਵ ਸਿੰਘ ਸਰਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਤੋਂ ਵੱਧ ਸਮਾਂ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਇਆ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 19 ਸਾਲ ਉਤਪਾਦਨ,6 ਸਾਲ ਟਰਾਂਸਮਿਸ਼ਨ, ਅਤੇ 8 ਸਾਲ ਵੰਡ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸੇਵਾਵਾਂ ਨਿਭਾਈਆਂ।
, ਪਾਵਰਕਾਮ ਦੇ ਸੀ.ਐਮ.ਡੀ ਇੰਜ਼: ਬਲਦੇਵ ਸਿੰਘ ਸਰਾਂ 6 ਫਰਵਰੀ,2025 ਨੂੰ 65 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਗਏ ਹਨ।
ਇੰਜ਼: ਬਲਦੇਵ ਸਿੰਘ ਸਰਾਂ , ਪਾਵਰਕਾਮ ਦੇ ਪਹਿਲੇ ਮੁੱਖ ਇੰਜੀਨੀਅਰ ਸਨ, ਜਿਨ੍ਹਾਂ ਨੂੰ 6 ਜੂਨ,2018 ਨੂੰ ਸਿੱਧੇ ਬਤੋਰ ਸੀ.ਐਮ.ਡੀ. ਨਿਯੁਕਤ ਕੀਤੇ ਗਏ ਸਨ।
ਪਾਵਰਕਾਮ ਪੰਜਾਬ ਦੀ ਜੀਵਨ ਰੇਖਾ ਹੈ, ਪਾਵਰਕਾਮ ਇਕ ਕਰੋੜ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੇ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਰਾਜ ਦੇ ਸਰਵਪੱਖੀ ਵਿਕਾਸ ਵਿੱਚ ਵੀ ਮੁੱਖ ਭਾਈਵਾਲ ਹੈ ਦੇ ਇੰਜ਼: ਬਲਦੇਵ ਸਿੰਘ ਸਰਾਂ ਪਹਿਲੀ ਵਾਰ ਸੀ.ਐਮ.ਡੀ. ਦੀ ਚੋਣ ਲਈ ਇੰਟਰਵਿਊ ਰਾਹੀ ਹੋਈ। ਉਹ ਪਾਵਰਕਾਮ ਦੇ ਪਹਿਲੇ ਸੀਐਮਡੀ ਹਨ, ਜੋ ਮੁੱਖ ਇੰਜੀਨੀਅਰ ਤੋਂ ਸਿੱਧੇ ਸੀਐਮਡੀ ਬਣੇ, ਕਿਸੇ ਡਾਇਰੈਕਟਰ ਪਦਵੀਂ ਤੋਂ ਨਹੀਂ।
ਉਨ੍ਹਾਂ ਨੂੰ ਸੰਨ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਿਯੁਕਤ ਕੀਤਾ। ਦਸੰਬਰ 2021 ਵਿੱਚ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਇੱਕ ਸਾਲ ਲਈ ਅਤੇ ਮੌਜੂਦਾ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵਲੋਂ 3 ਵਾਰ ਕਾਰਜਕਾਲ 65 ਸਾਲ ਦੀ ਉਮਰ ਤੱਕ ਵਧਾਇਆ।ਉਹ ਪਹਿਲੇ ਪੰਜਾਬ ਦੇ ਪਹਿਲੇ ਇੰਜੀਨੀਅਰ ਹਨ ਜਿਨ੍ਹਾਂ ਨੇ ਵੱਖ-ਵੱਖ ਰਾਜਸੀ ਧਿਰਾਂ ਨਾਲ ਬਤੌਰ ਸੀਐਮਡੀ ਪਾਵਰਕਾਮ ਸੇਵਾ ਨਿਭਾਈ ਉਨ੍ਹਾਂ ਨੇ ਪਹਿਲਾਂ 6 ਜੂਨ 2018 ਤੋ 5 ਜੂਨ,2020 ਤੱਕ ਦੋ ਸਾਲ ਸੇਵਾ ਨਿਭਾਈ ਅਤੇ ਫਿਰ 23 ਦਿਸੰਬਰ 2021ਤੋਂ 6 ਫਰਵਰੀ,2025 ਤੱਕ ਬਤੌਰ ਸੀਐਮਡੀ ਵਜੋਂ ਪਾਵਰਕਾਮ ਦੀ ਅਗਵਾਈ ਕੀਤੀ। ਉਨ੍ਹਾਂ ਕੁਲ 5 ਸਾਲ ਡੇਢ ਮਹੀਨਾ ਬਤੌਰ ਸੀਐਮਡੀ ਸੇਵਾ ਨਿਭਾਈ।
23 ਦਿਸੰਬਰ,2021 ਤੋਂ ਬਾਅਦ ਇੰਜ਼ ਸਰਾਂ ਨੂੰ ਦੋ ਵੱਖ ਵੱਖ ਸੱਤਾਧਾਰੀ ਪਾਰਟੀਆਂ ਵੱਲੋਂ 3 ਵਾਰੀ ਉਹਨਾਂ ਦੀ ਬਤੌਰ ਸੀਐਮਡੀ ਮਿਆਦ ਵਿੱਚ ਵਾਧਾ ਕੀਤਾ ਗਿਆ। ਇਥੇ ਦਸਿਆ ਜਾਂਦਾ ਹੈ ਕਿ ਉਹਨਾਂ ਸੀਐਮਡੀ ਮਿਆਦ ਵਿੱਚ ਵਾਧੇ ਲਈ ਕਦੇ ਪੰਜਾਬ ਸਰਕਾਰ ਤੱਕ ਪਹੁੰਚ ਨਹੀਂ ਕੀਤੀ, ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਨੇ ਉਨ੍ਹਾਂ ਦੇ ਕੰਮ ਕਾਜ ਅਤੇ ਪੰਜਾਬ ਵਿਚ ਬਿਜਲੀ ਖੇਤਰ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀਆਂ ਸੇਵਾਵਾਂ ਵਧਾਈਆਂ ਗਈਆਂ।
ਇੰਜ਼ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਬਿਜਲੀ ਖੇਤਰ ਲਈ ਕਈ ਨਵੇਂ ਮਿੱਲ ਪੱਥਰ ਸਥਾਪਤ ਕੀਤੇ । ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਤੋਂ ਵੱਧ ਸਮਾਂ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਇਆ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 19 ਸਾਲ ਉਤਪਾਦਨ,6 ਸਾਲ ਟਰਾਂਸਮਿਸ਼ਨ, ਅਤੇ 8 ਸਾਲ ਵੰਡ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸੇਵਾਵਾਂ ਨਿਭਾਈਆਂ।
ਇੰਜ਼ ਬਲਦੇਵ ਸਿੰਘ ਸਰਾਂ ਸੰਨ 1990 ਤੋਂ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨਾਲ ਸਰਗਰਮੀ ਨਾਲ ਕੰਮ ਕਰਦੇ ਰਹੇ। ਇੰਜ਼ ਸਰਾਂ ਸਾਲ 2012 ਤੋਂ 2017 ਦੌਰਾਨ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਇੰਜੀਨੀਅਰ ਵਰਗ ਦੇ ਹਿਤਾਂ ਲਈ ਹਮੇਸ਼ਾ ਸੰਘਰਸ਼ ਜਾਰੀ ਰਖਿਆ।
ਉਨ੍ਹਾਂ ਨੇ ਬਿਜਲੀ ਦੇ ਤਿੰਨੋਂ ਖੇਤਰਾਂ ਦਾ ਚੰਗਾ ਤਜ਼ਰਬਾ ਹੈ, ਨਤੀਜੇ ਵਜੋਂ ਉਨ੍ਹਾਂ ਨੇ ਬਤੌਰ ਸੀ.ਐਮ.ਡੀ. ਪੰਜਾਬ ਨੂੰ ਬਿਜਲੀ ਦੇ ਖੇਤਰ ਵਿੱਚ ਸਿਖਰਾਂ ਤੇ ਲਿਜਾਉਣ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ। ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ, ਬਿਜਲੀ ਦੇ ਸੰਚਾਲਨ ਅਤੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਠੋਸ ਯਤਨ ਕੀਤੇ।
ਇੰਜ਼ ਬਲਦੇਵ ਸਿੰਘ ਸਰਾਂ ਦੀ ਅਗਵਾਈ ਵਿੱਚ ਪੰਜਾਬ ਨੇ ਬਿਜਲੀ ਖੇਤਰ ਵਿੱਚ ਮੁੱਖ ਪ੍ਰਾਪਤੀਆਂ ਵਿੱਚ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ ਜਿਥੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦਿਤੀ ਜਾ ਰਹੀ ਹੈ ਅਤੇ 90,% ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।

