ਤਿਉਹਾਰਾਂ ਮੌਕੇ ਖਾਧ ਪਦਾਰਥਾਂ ਵਿੱਚ ਮਿਲਾਵਟ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਸਖ਼ਤ ਨਿਗਰਾਨੀ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

ਤਿਉਹਾਰਾਂ ਮੌਕੇ ਖਾਧ ਪਦਾਰਥਾਂ ਵਿੱਚ ਮਿਲਾਵਟ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਸਖ਼ਤ ਨਿਗਰਾਨੀ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ

ਹੁਸ਼ਿਆਰਪੁਰ, 16 ਅਕਤੂਬਰ:
ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ ਵਿੱਚ ਹੋ ਸਕਦੀ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਖਾਣ-ਪੀਣ ਦੀ ਗੁਣਵੱਤਾ ਦੀ ਜਾਂਚ ਅਤੇ ਮਿਲਾਵਟ ‘ਤੇ ਕਾਬੂ ਪਾਉਣ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਲਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਤਿੰਨ ਫੂਡ ਸੇਫਟੀ ਅਫਸਰਾਂ ਮੁਨੀਸ਼ ਸੋਢੀ, ਵਿਵੇਕ ਕੁਮਾਰ ਅਤੇ ਇਸ਼ਾਂਕ ਬਾਂਸਲ ਤੇ ਟੀਮ ਮੈੰਬਰਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਇੱਥੋਂ ਤੱਕ ਕਿ ਪਿੰਡਾਂ ਵਿਚੋਂ ਵੀ ਮਿਠਾਈਆਂ ਦੀਆਂ ਦੁਕਾਨਾਂ, ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਜਿਵੇਂ ਪਨੀਰ, ਦੇਸੀ ਘਿਓ, ਖੋਇਆ ਆਦਿ ਤੋਂ ਬਣੀਆਂ ਮਿਠਾਈਆਂ, ਪੈਕਡ ਮਿਠਾਈਆਂ, ਵੱਖ-ਵੱਖ ਤਰਾਂ ਦੇ ਮਸਾਲਿਆਂ, ਫਲ, ਸਬਜ਼ੀਆਂ, ਹੋਰ ਖਾਧ ਪਦਾਰਥਾਂ ਦੇ ਨਮੂਨੇ ਚੈਕ ਕੀਤੇ ਜਾ ਰਹੇ ਹਨ। ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਇਹ ਟੀਮਾਂ ਤਿਉਹਾਰਾਂ ਦੌਰਾਨ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਤਾਂ ਜੋ ਖਪਤਕਾਰਾਂ ਤੱਕ ਸਿਰਫ਼ ਗੁਣਵੱਤਾ ਵਾਲਾ ਅਤੇ ਸੁਰੱਖਿਅਤ ਖਾਣਾ ਹੀ ਪਹੁੰਚੇ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਸਮੇਂ ਸਾਵਧਾਨੀ ਵਰਤਣ, ਪੈਕੇਜਿੰਗ ਤੇ ਉਤਪਾਦ ਦੀ ਮਿਆਦ ਦੀ ਜਾਂਚ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਸ਼ੱਕੀ ਸਮੱਗਰੀ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦੇਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਮਾਂ ਵੱਲੋਂ ਵੱਖ-ਵੱਖ ਨਮੂਨੇ ਇਕੱਠੇ ਕਰਕੇ ਜਾਂਚ ਲਈ ਲੈਬੋਰਟਰੀ ਨੂੰ ਭੇਜੇ ਗਏ ਹਨ ਅਤੇ ਜੇ ਕਿਸੇ ਉਤਪਾਦ ਵਿੱਚ ਗੁਣਵੱਤਾ ਦੀ ਘਾਟ ਜਾਂ ਮਿਲਾਵਟ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਤਿਉਹਾਰਾਂ ਦੇ ਪੂਰੇ ਸਮੇਂ ਦੌਰਾਨ ਜਾਰੀ ਰਹੇਗੀ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ “ਸੁਰੱਖਿਅਤ ਭੋਜਨ, ਸਿਹਤਮੰਦ ਤਿਉਹਾਰ” ਦੇ ਸੁਨੇਹੇ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦੇਣ ਅਤੇ ਮਿਲਾਵਟ-ਰਹਿਤ ਸਮਾਜ ਦੀ ਰਚਨਾ ਵਿੱਚ ਆਪਣਾ ਯੋਗਦਾਨ ਪਾਉਣ। 

Advertisement

Latest News

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...
ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਜਨਮ ਦਿੱਤਾ ਹੈ
ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਨਵੰਬਰ 2025 ਨੂੰ ਇੱਕ ਇਤਿਹਾਸਕ ਸਮਾਗਮ ਦਾ ਆਗਾਜ਼ ਕੀਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 2025 ਜਲਦੀ ਭਾਰਤ ਦਾ ਦੌਰਾ ਕਰ ਸਕਦੇ ਹਨ 
ਦਿੱਲੀ ਵਿੱਚ ਠੰਢ ਵਧਣ ਦੇ ਨਾਲ ਮੌਸਮ ਵਿਭਾਗ ਦੀ ਚੇਤਾਵਨੀ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-11-2025 ਅੰਗ 539
Realme GT 8 Pro ਜਲਦੀ ਹੀ ਭਾਰਤ ਵਿੱਚ ਲਾਂਚ ਹੋਵੇਗਾ