ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਨਿਹਾਲ ਸਿੰਘ ਵਾਲਾ ਦਾ ਦੌਰਾ, ਨਸ਼ਾ ਛੱਡਣ ਵਾਲੇ ਮਰੀਜਾਂ ਤੋਂ ਸਿਹਤ ਸੇਵਾਵਾਂ ਬਾਰੇ ਪੁਛਿਆ

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਨਿਹਾਲ ਸਿੰਘ ਵਾਲਾ ਦਾ ਦੌਰਾ, ਨਸ਼ਾ ਛੱਡਣ ਵਾਲੇ ਮਰੀਜਾਂ ਤੋਂ ਸਿਹਤ ਸੇਵਾਵਾਂ ਬਾਰੇ ਪੁਛਿਆ

ਮੋਗਾ, 7 ਜੂਨ,
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਮੁਕੰਮਲ ਇਲਾਜ ਮੁਹੱਈਆ ਕਰਵਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਨੂੰ ਹੋਰ ਮਜਬੂਤੀ ਦਿੱਤੀ ਜਾ ਰਹੀ ਹੈ ਤਾਂ ਕਿ ਨਸ਼ਾ ਛੱਡਣ ਵਾਲਾ ਕੋਈ ਵੀ ਨੌਜਵਾਨ ਕਿਸੇ ਵੀ ਹਸਪਤਾਲ ਜਾਂ ਨਸ਼ਾ ਛੁਡਾਊ ਕੇਂਦਰ ਵਿੱਚੋਂ ਨਿਰਾਸ਼ ਹੋ ਕੇ ਨਾ ਪਰਤੇ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ  ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਨਿਹਾਲ ਸਿੰਘ ਵਾਲਾ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਨਸ਼ਾ ਮੁਕਤੀ ਦਵਾਈ ਕੇਂਦਰ ਦੀਆਂ ਸੇਵਾਵਾਂ ਦਾ ਰੀਵਿਊ ਲਿਆ।  ਨਸ਼ਾ ਮੁਕਤੀ ਦਵਾਈ ਕੇਂਦਰ ਦੀਆਂ ਸੇਵਾਵਾਂ ਤੇ ਮੋਕੇ ਤੇ ਮਰੀਜ਼ਾਂ ਨੇ ਤਸੱਲੀ ਪ਼ਗਟਾਈ ਅਤੇ ਹਰੇਕ ਲੋੜੀਂਦੀ ਦਵਾਈ ਸਮੇਂ ਸਿਰ ਉਪਲੱਬਧ ਹੋਣ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ । ਡਿਪਟੀ ਕਮਿਸ਼ਨਰ ਨੇ ਕੇਂਦਰ ਵਿੱਚ ਢੁੱਕਵੀਂ ਮਾਤਰਾ ਵਿੱਚ ਦਵਾਈ ਉਪਲੱਬਧ ਹੋਣ ਅਤੇ ਸਮੁੱਚੇ ਰਿਕਾਰਡ ਨੂੰ  ਮੁਕੰਮਲ ਰੱਖਣ ਲਈ ਕਿਹਾ।  ਈ.ਸੀ.ਜੀ. ਮਸ਼ੀਨ ਬਾਰੇ ਮੈਡੀਕਲ ਅਫ਼ਸਰ ਡਾਂ ਉਪਵਨ ਚੋਬਰਾ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਤਾਂ ਤੁਰੰਤ ਪ੍ਰਭਾਵ ਨਾਲ ਡਿਪਟੀ ਕਮਿਸ਼ਨਰ ਵੱਲੋਂ ਇਸਦੇ ਖਰਚੇ ਦੀ ਮਨਜੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਓਟ ਸੈਂਟਰ ਦੇ ਬਾਹਰਲੇ ਵੇਟਿੰਗ ਏਰੀਆ ਵਿੱਚ ਸ਼ੈਡ ਪਾ ਕੇ ਕੁਰਸੀਆਂ ਲਗਾਉਣ ਵਾਸਤੇ ਖਰਚੇ ਦੀ ਪ੍ਰਵਾਨਗੀ ਵੀ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ।
ਇਸ ਮੌਕੇ  ਐਸ.ਡੀ.ਐਮ. ਸਵਾਤੀ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਜੇਸ਼ ਮਿੱਤਲ, ਮਾਰਕਿਟ ਕਮੇਟੀ ਚੇਅਰਮੈਨ ਨਿਹਾਲ ਸਿੰਘ ਵਾਲਾ ਬਰਿੰਦਰ ਕੁਮਾਰ ਸ਼ਰਮਾ, ਬੀ.ਡੀ.ਪੀ.ਓ. ਨਿਹਾਲ ਸਿੰਘ ਵਾਲਾ, ਭੂਸ਼ਣ ਕੁਮਾਰ ਆਦਿ ਹਾਜਰ ਸਨ।

Tags:

Advertisement

Latest News

IPL 2026: ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ,ਪਰਪਲ ਕੈਪ ਹੋਲਡਰ ਨੇ ਅਚਾਨਕ ਛੱਡੀ ਟੀਮ IPL 2026: ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ,ਪਰਪਲ ਕੈਪ ਹੋਲਡਰ ਨੇ ਅਚਾਨਕ ਛੱਡੀ ਟੀਮ
ਦਿੱਲੀ, 02,ਮਈ,2026, (ਆਜ਼ਾਦ ਸੋਚ ਨਿਊਜ਼):-  ਇਹ ਸਨਰਾਈਜ਼ਰਜ਼ ਹੈਦਰਾਬਾਦ (SRH) ਲਈ ਵਾਕਈ ਇੱਕ ਮੰਦਭਾਗੀ ਖ਼ਬਰ ਹੈ। IPL 2026 ਦੇ ਵਿਚਾਲੇ ਟੀਮ...
ਅਪ੍ਰੈਲ 2026 ਦੇ ਮਹੀਨੇ ਵਿੱਚ ਕੁੱਲ GST ਕੁਲੈਕਸ਼ਨ 2.43 ਲੱਖ ਕਰੋੜ ਰੁਪਏ (ਸਹੀ ਅੰਕੜਾ ₹2,42,702 ਕਰੋੜ) ਤੱਕ ਪਹੁੰਚ ਗਈ ਹੈ
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 02-05-2026 ਅੰਗ 630
ਸਦਨ ਤੋਂ ਕਾਂਗਰਸ ਦੀ ਗੈਰਹਾਜ਼ਰੀ ਵੀ ਇੱਕ ਤਰ੍ਹਾਂ ਨਾਲ ਸਰਕਾਰ ਦੇ ਭਰੋਸੇ ਦੇ ਵੋਟ ਦਾ ਸਮਰਥਨ- ਭਗਵੰਤ ਸਿੰਘ ਮਾਨ
ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ 'ਤੇ ਕਾਮਿਆਂ ਦੀ ਕਿਰਤ ਨੂੰ ਸਲਾਮ
ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਸਾਰੇ ਰਜਿਸਟਰਡ ਕਾਮਿਆਂ ਨੂੰ ਉਜਰਤ ਵਿੱਚ ਵਾਧੇ ਦਾ ਲਾਭ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ