ਲਕਾ ਰੂਪਨਗਰ ਦੇ ਵਿੱਚ ਨਸ਼ਿਆਂ ਨੂੰ ਕਰ ਦਿੱਤਾ ਜਾਵੇਗਾ ਜੜ ਤੋਂ ਖਤਮ- ਵਿਧਾਇਕ ਚੱਢਾ

ਲਕਾ ਰੂਪਨਗਰ ਦੇ ਵਿੱਚ ਨਸ਼ਿਆਂ ਨੂੰ ਕਰ ਦਿੱਤਾ ਜਾਵੇਗਾ ਜੜ ਤੋਂ ਖਤਮ- ਵਿਧਾਇਕ ਚੱਢਾ

ਨੂਰਪੁਰ ਬੇਦੀ 17 ਮਈ ()

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵੱਲੋਂ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਆਰੰਭਤਾ ਕੀਤੀ ਗਈ ਹੈ ਅੱਜ ਦੂਜੇ ਦਿਨ ਦੇ ਵਿੱਚ ਬਲਾਕ ਨੂਰਪੁਰ ਬੇਦੀ ਦੇ ਵੱਖ ਵੱਖ ਪਿੰਡਾਂ ਵਿੱਚ ਇਸ ਮੁਹਿਮ ਦਾ ਆਗਾਜ਼ ਕੀਤਾ ਗਿਆ।

   ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਅਲਖ ਜਗਾਉਂਦੀ ਇਹ ਯਾਤਰਾ ਅੱਜ ਪਲਾਟਾ ਸਪਾਲਮਾ  ਕਲਵਾਂ ਵਿਖੇ ਪਹੁੰਚੀ।

     ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ  ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰ ਰਹੀ ਹੈ ਪਰ ਇਸ ਵਿੱਚ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ ਪਰ ਲੋਕ ਵੀ ਨਸ਼ਾ ਤਸਕਰਾਂ ਦੀ ਸੂਚਨਾ ਦੇਣ।

      ਉਨਾਂ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਵੇਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਜੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਸਰਕਾਰ ਵੱਲੋਂ ਉਸਦਾ ਮੁਫਤ ਨਸ਼ਾ ਛੁੜਾਇਆ ਜਾਵੇਗਾ ਅਤੇ ਇਲਾਜ ਕਰਵਾਇਆ ਜਾਵੇਗਾ।

      ਇਸ ਮੌਕੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਇਹ ਗੱਲ ਆਖੀ ਗਈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੋੜਨ ਲਈ ਜਿੱਥੇ ਸਾਡੇ ਵੱਲੋਂ ਹਲਕੇ ਦੇ ਹਰ ਇੱਕ ਪਿੰਡ ਵਿੱਚ ਖੇਡ ਸਟੇਡੀਅਮ ਬਣਾ ਰਹੇ ਹਨ ਤਾਂ ਜੋ ਨੌਜਵਾਨ ਇਹਨਾਂ ਖੇਡ ਸਟੇਡੀਅਮ ਵਿੱਚ ਪਹੁੰਚ ਕੇ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਹੈ

     ਇਸ ਮੋਕੇ ਸਰਪੰਚ ਬੀਡੀਪੀਓ ਨੂਰਪੁਰ ਬੇਦੀ ਰਾਜਵਿੰਦਰ ਸਿੰਘਐਸ ਐਚ ਓ ਨੂਰਪੁਰ ਬੇਦੀ ਗੁਰਵਿੰਦਰ ਸਿੰਘ ਢਿੱਲੋਂਐਸਐਮਓ ਨੂਰਪੁਰ ਬੇਦੀ ਅਮਰਜੀਤ ਸਿੰਘ,ਗੁਰਜੀਤ ਸਿੰਘ ਕਲਮਾਬਲਾਕ ਪ੍ਰਧਾਨ ਬਚਿੱਤਰ ਸਿੰਘਡਾਇਰੈਕਟਰ ਸ਼ਿੰਗਾਰਾ ਸਿੰਘਬਲਜੀਤ ਸਿੰਘਕਿਸ਼ੋਰ ਭਾਟੀਆ ਸਰਪੰਚ ਸਪਾਲਮਾਗੁਰਚੈਨ ਸਿੰਘ ਸਰਪੰਚ ਪਲਾਟਾਚਰਨ ਸਿੰਘ ਪਲਾਂਟਾ  ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Tags:

Advertisement

Advertisement

Latest News

ਬਦਲਾਵ ਦੀ ਸਰਕਾਰ!": CM ਮਾਨ ਦਾ ਤੁਰੰਤ ਐਕਸ਼ਨ, ਇੱਕ ਵੀਡੀਓ ਦੇਖਦਿਆਂ ਹੀ ਝੰਡੇਵਾਲ ਸਣੇ ਪੰਜ ਪਿੰਡਾਂ ਦੀ ਸਿੰਚਾਈ ਨਹਿਰ ਦਾ ਕੰਮ ਮੁੜ ਸ਼ੁਰੂ ਬਦਲਾਵ ਦੀ ਸਰਕਾਰ!": CM ਮਾਨ ਦਾ ਤੁਰੰਤ ਐਕਸ਼ਨ, ਇੱਕ ਵੀਡੀਓ ਦੇਖਦਿਆਂ ਹੀ ਝੰਡੇਵਾਲ ਸਣੇ ਪੰਜ ਪਿੰਡਾਂ ਦੀ ਸਿੰਚਾਈ ਨਹਿਰ ਦਾ ਕੰਮ ਮੁੜ ਸ਼ੁਰੂ
*"ਬਦਲਾਵ ਦੀ ਸਰਕਾਰ!": CM ਮਾਨ ਦਾ ਤੁਰੰਤ ਐਕਸ਼ਨ, ਇੱਕ ਵੀਡੀਓ ਦੇਖਦਿਆਂ ਹੀ ਝੰਡੇਵਾਲ ਸਣੇ ਪੰਜ ਪਿੰਡਾਂ ਦੀ ਸਿੰਚਾਈ ਨਹਿਰ ਦਾ...
ਮਾਨ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ ! ਸਰਗਰਮ ਪਹਿਲਕਦਮੀਆਂ ਨੇ ਕਪਾਹ ਦੀਆਂ ਕੀਮਤਾਂ ₹5,700 ਤੋਂ ਵਧਾ ਕੇ ₹7,500+ ਕਰ ਦਿੱਤੀਆਂ
ਪੰਜਾਬ ਦੇ ਜੇਲ੍ਹਾਂ ਵਿੱਚ 11 ITI ਖੋਲ੍ਹੇ ਜਾਣਗੇ,ਪੰਜਾਬ ਸਰਕਾਰ ਦੀ ਨਵੀਂ ਪਹਿਲਕਦਮੀ , ਕੈਦੀਆਂ ਨੂੰ ਹੁਨਰ ਸਿਖਲਾਈ ਅਤੇ ਭਵਿੱਖ ਨੂੰ ਦਿੱਤੀ ਜਾਵੇਗੀ ਨਵੀਂ ਦਿਸ਼ਾ।
ਰੋਹਿਤ ਸ਼ਰਮਾ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਨਾਕਆਊਟ ਮੈਚਾਂ ਵਿੱਚ ਮੁੰਬਈ ਲਈ ਖੇਡਣ ਦੀ ਇੱਛਾ ਜ਼ਾਹਰ ਕੀਤੀ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਘਰ ਪੁੱਤਰ ਨੇ ਜਨਮ ਲਿਆ
ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਾਲੜਾ ਗਨ ਹਾਊਸ 'ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਛਾਪੇਮਾਰੀ ਕੀਤੀ
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਸੱਦੇ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਘਰਾਂ ਵਿੱਚ ਨਜ਼ਰਬੰਦ ਕੀਤੇ