ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ17 ਜੁਲਾਈ ਨੂੰ

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ17 ਜੁਲਾਈ ਨੂੰ

ਗੁਰਦਾਸਪੁਰ, 15 ਜੁਲਾਈ -  ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 17 ਜੁਲਾਈ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ—ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਲੱਗੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨਰੇਸ਼ ਕੁਮਾਰ ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆਂ ਕਿ ਇਸ ਕੈਂਪ ਵਿਚ ਮਾਰੂਤੀ ਸੁਜੂਕੀ ਪ੍ਰਾਈਵੇਟ ਲਿਮਿਟੇਡ ਅਤੇ  Indusind bank ਦੇ ਕਰਮਚਾਰੀਆਂ ਵੱਲੋਂ  ਕੰਪਿਉਟਰ ਆਪਰੇਟਰ, ਸੈਲਸਮੈਨ ਅਤੇ  ਰਿਲੇਸ਼ਨਸ਼ਿਪ ਮੈਨੇਜਰ ਦੀ ਆਸਾਮੀਆਂ ਵਾਸਤੇ ਮੌਕੇ ਤੇ ਇੰਟਰਵਿਉ ਕੀਤੀ ਜਾਵੇਗੀ। ਇੰਟਰਵਿਉ ਪਾਸ ਕਰਨ ਵਾਲੇ ਪ੍ਰਾਰਥੀਆਂ ਸਿਲੈਕਸ਼ਨ ਹੋਣ ਉਪਰੰਤ ਵਧੀਆਂ ਤਨਖਾਹ ਦਿੱਤੀ ਜਾਵੇਗੀ । ਆਸਾਮੀਆਂ ਨੂੰ ਅਪਲਾਈ ਕਰਨ ਲਈ ਘੱਟੋ ਘੱਟ ਯੋਗਤਾ ਬਾਰਵੀਂ ਪਾਸ ਹੈ।

ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਲੈ ਕੇ  ਸਮੇਂ ਸਿਰ ਦਫਤਰ ਪਹੁੰਚਣ। 

Advertisement

Latest News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੱਧਵਾਂ ਵਿਖੇ ‘ਰੁੱਖ ਮਿੱਤਰਾ’ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੱਧਵਾਂ ਵਿਖੇ ‘ਰੁੱਖ ਮਿੱਤਰਾ’ ਰੁੱਖ ਲਗਾਓ ਮੁਹਿੰਮ ਦਾ ਆਗਾਜ਼
ਗੁਰਦਾਸਪੁਰ, 15 ਜੁਲਾਈ() ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (CAD) ਦੀਆਂ ਹਦਾਇਤਾਂ ਅਤੇ ਸਪੈਸ਼ਲ ਡੀ.ਜੀ.ਪੀ. (ਕਮਿਊਨਿਟੀ ਅਫੇਅਰਜ਼ ਡਿਵੀਜ਼ਨ) ਸ੍ਰੀਮਤੀ ਗੁਰਪ੍ਰੀਤ...
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ17 ਜੁਲਾਈ ਨੂੰ
ਨਾਬਾਰਡ ਤੇ ਪੀਐੱਸਆਰਐੱਲਐੱਮ ਦੇ ਸਾਂਝੇ ਉਪਰਾਲੇ ਨਾਲ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਬਣੀਆਂ ਉਦਮੀ
ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਖੋਜ-ਬਚਾਅ ਅਤੇ ਬੇਸਿਕ ਲਾਈਫ ਸਪੋਰਟ ਦੀ ਦਿੱਤੀ ਉੱਚ ਪੱਧਰੀ ਸਿਖਲਾਈ
ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ
ਪੰਜਾਬ ਕਲਾ ਪਰਿਸ਼ਦ ਵੱਲੋਂ ਸਾਬਕਾ ਐਮ ਪੀ ਤਰਲੋਚਨ ਸਿੰਘ ਨੂੰ ਦਿੱਤਾ ਗਿਆ ਪਹਿਲਾ ਯਾਦਗਾਰੀ ‘ਗੁਰਮਤਿ ਰਤਨ' ਐਵਾਰਡ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ: ਸਪੀਕਰ ਕੁਲਤਾਰ ਸਿੰਘ ਸੰਧਵਾਂ