ਫਾਜ਼ਿਲਕਾ ਦੇ ਵਿਧਾਇਕ ਸਵਨਾ ਨੇ ਵਾਰਡ ਨੰਬਰ 13 ਦੀ ਰਾਇਲ ਸਿਟੀ ਕਲੋਨੀ ਵਿਚ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅਤੇ ਮੌਕੇ ਤੇ ਕੀਤਾ ਹੱਲ

ਫਾਜ਼ਿਲਕਾ ਦੇ ਵਿਧਾਇਕ ਸਵਨਾ ਨੇ ਵਾਰਡ ਨੰਬਰ 13 ਦੀ ਰਾਇਲ ਸਿਟੀ ਕਲੋਨੀ ਵਿਚ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅਤੇ ਮੌਕੇ ਤੇ ਕੀਤਾ ਹੱਲ

ਫਾਜ਼ਿਲਕਾ, 10 ਮਈ- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਕਾਰਜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਸਰਕਾਰ ਦੀਆਂ ਸਕੀਮਾਂ ਤੇ ਯੌਜਨਾਵਾਂ ਦਾ ਲਾਹਾ ਪੁੱਜਦਾ ਕਰਨ ਲਈ ਸਰਕਾਰ ਘਰਾਂ ਤੱਕ ਪਹੁੰਚ ਕੇ ਲੋਕਾਂ ਨੂੰ ਲਾਭ ਦੇ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਸ਼ਹਿਰ ਵਿੱਚ ਵਾਰਡ ਨੰ 13 ਦੀ ਰਾਇਲ ਸਿਟੀ ਕਲੋਨੀ ਵਿੱਚ ਪਹੁੰਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ।
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਸੱਤਾ ਵਿਚ ਆਉਣ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਕੇ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਭਲਾਈ ਕਾਰਜ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੁੰ ਖਜਲ-ਖੁਆਰੀ ਰਹਿਤ ਸਰਕਾਰੀ ਯੋਜਨਾਵਾ ਦਾ ਲਾਭ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਜਾ ਕੇ ਲੋਕਾਂ ਨਾਲ ਜਨ ਸੁਣਵਾਈ ਕੀਤੀ, ਜਨ ਸੁਣਵਾਈ ਕਰਨ ਦਾ ਮਕਸਦ ਲੋਕਾਂ ਨਾਲ ਜਿਥੇ ਆਪਸੀ ਸਾਂਝ ਨੂੰ ਮਜਬੂਤ ਕਰਨਾ ਉਥੇ ਲੋਕਾਂ ਨਾਲ ਨੇੜਤਾ ਨੂੰ ਵਧਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ *ਤੇ ਹਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨੂੰ ਨਾਲ ਲੈ ਕੇ ਵਾਰਡਾਂ ਵਿਚ ਪਹੁੰਚ ਰਹੇ ਹਨ ਤਾਂ ਜੋ ਸਬੰਧਿਤ ਅਧਿਕਾਰੀਆਂ ਦੀ ਹਾਜਰੀ ਵਿਚ ਲੋਕਾਂ ਦੀਆਂ ਸਮੱਸਿਆਵਾਂ ਪੇਸ਼ ਹੋਣ। ਉਨ੍ਹਾਂ ਕਿਹਾ ਕਿ ਮੌਕੇ *ਤੇ ਹੀ ਅਧਿਕਾਰੀਆਂ ਨੂੰ ਸਮੱਸਿਆਵਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ। 

Advertisement

Latest News

ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ, ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ- ਕੇਜਰੀਵਾਲ ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ, ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ- ਕੇਜਰੀਵਾਲ
ਨਵੀਂ ਦਿੱਲੀ, 10 ਮਈ- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇੱਕ ਫਰਜ਼ੀ ਕੇਸ ਵਿੱਚ...
ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ”: ਸੰਜੀਵ ਅਰੋੜਾ ਖਿਲਾਫ ਈਡੀ ਦੀ ਕਾਰਵਾਈ ਨੂੰ ਲੈ ਕੇ ‘ਆਪ’ ਨੇ ਪੰਜਾਬ ਭਰ ਵਿੱਚ ਭਾਜਪਾ ਦਫ਼ਤਰਾਂ ਦਾ ਕੀਤਾ ਘਿਰਾਓ
ਗੈਂਗਸਟਰਾਂ ‘ਤੇ ਵਾਰ ਦਾ 110ਵਾਂ ਦਿਨ: ਪੰਜਾਬ ਪੁਲਿਸ ਵੱਲੋਂ 537 ਥਾਵਾਂ ‘ਤੇ ਛਾਪੇਮਾਰੀ; 248 ਗ੍ਰਿਫ਼ਤਾਰ
ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ
ਫਾਜ਼ਿਲਕਾ ਦੇ ਵਿਧਾਇਕ ਸਵਨਾ ਨੇ ਵਾਰਡ ਨੰਬਰ 13 ਦੀ ਰਾਇਲ ਸਿਟੀ ਕਲੋਨੀ ਵਿਚ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅਤੇ ਮੌਕੇ ਤੇ ਕੀਤਾ ਹੱਲ
ਨਵੇ ਵਾਰਡ ਨੰਬਰ 20 (ਪੁਰਾਣੇ 13) ਤੋਂ ਆਮ ਆਦਮੀ ਪਾਰਟੀ ਵੱਲੋਂ ਮਾਹੀ ਮਹੰਤ ਉਮੀਦਵਾਰ
ਵਿਧਾਇਕ ਡਾ. ਅਜੇ ਗੁਪਤਾ ਨੇ ਚਾਰ ਵਾਰਡਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ