ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24x7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ 'ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ

ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24x7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ 'ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ, 27 ਅਗਸਤ:

ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ ਕਿ ਹੰਗਾਮੀ ਸਥਿਤੀਆਂ ਵਿੱਚ ਲੋਕਾਂ ਦੀ ਸਹਾਇਤਾ ਲਈ ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24x7 ਕੰਮ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ 'ਤੇ ਤੁਰੰਤ ਸੰਪਰਕ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0161-2433100 ਹੈ ਜਦਕਿ ਜ਼ਿਲ੍ਹਾ ਰੋਪੜ ਦਾ ਕੰਟਰੋਲ ਰੂਮ ਨੰਬਰ 01881-221157, ਗੁਰਦਾਸਪੁਰ ਕੰਟਰੋਲ ਰੂਮ ਨੰ. 01874-266376 ਅਤੇ 18001801852, ਮਾਨਸਾ ਕੰਟਰੋਲ ਰੂਮ ਨੰਬਰ 01652-229082, ਪਠਾਨਕੋਟ ਕੰਟਰੋਲ ਰੂਮ ਨੰ. 0186-2346944 ਅਤੇ 97791-02351, ਅੰਮ੍ਰਿਤਸਰ ਕੰਟਰੋਲ ਰੂਮ ਨੰ. 0183-2229125, ਤਰਨ ਤਾਰਨ ਕੰਟਰੋਲ ਰੂਮ ਨੰ. 01852-224107, ਹੁਸ਼ਿਆਰਪੁਰ ਕੰਟਰੋਲ ਰੂਮ ਨੰ. 01882-220412, ਜਲੰਧਰ ਕੰਟਰੋਲ ਰੂਮ ਨੰ. 0181-2224417 ਅਤੇ 94176-57802, ਐਸ.ਬੀ.ਐਸ ਨਗਰ ਕੰਟਰੋਲ ਰੂਮ ਨੰ. 01823-220645, ਸੰਗਰੂਰ ਕੰਟਰੋਲ ਰੂਮ ਨੰ. 01672-234196, ਪਟਿਆਲਾ ਕੰਟਰੋਲ ਰੂਮ ਨੰ. 0175-2350550 ਅਤੇ 2358550, ਐਸ.ਏ.ਐਸ ਨਗਰ ਕੰਟਰੋਲ ਰੂਮ ਨੰ. 0172-2219506, ਸ੍ਰੀ ਮੁਕਤਸਰ ਸਾਹਿਬ ਕੰਟਰੋਲ ਰੂਮ ਨੰ. 01633-260341, ਫ਼ਰੀਦਕੋਟ ਕੰਟਰੋਲ ਰੂਮ ਨੰ. 01639-250338, ਫ਼ਾਜ਼ਿਲਕਾ ਕੰਟਰੋਲ ਰੂਮ ਨੰ. 01638-262153, ਫ਼ਿਰੋਜ਼ਪੁਰ ਕੰਟਰੋਲ ਰੂਮ ਨੰ. 01632-245366, ਬਰਨਾਲਾ ਕੰਟਰੋਲ ਰੂਮ ਨੰ. 01679-233031, ਬਠਿੰਡਾ ਹੜ੍ਹ ਕੰਟਰੋਲ ਰੂਮ ਨੰ. 0164-2862100 ਅਤੇ 0164-2862101, ਕਪੂਰਥਲਾ ਕੰਟਰੋਲ ਰੂਮ ਨੰ. 01822-231990, ਫਤਹਿਗੜ੍ਹ ਸਾਹਿਬ ਹੜ੍ਹ ਕੰਟਰੋਲ ਰੂਮ ਨੰ. 01763-232838, ਮੋਗਾ ਹੜ੍ਹ ਕੰਟਰੋਲ ਰੂਮ ਨੰ. 01636-235206 ਅਤੇ ਜ਼ਿਲ੍ਹਾ ਮਾਲੇਰਕੋਟਲਾ ਲਈ ਹੜ੍ਹ ਕੰਟਰੋਲ ਰੂਮ ਨੰ. 01675-252003 ਹੈ।

ਉਨ੍ਹਾਂ ਕਿਹਾ ਕਿ ਇਹ ਸਾਰੇ ਕੰਟਰੋਲ ਰੂਮ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਜਵਾਬੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਠੋਸ ਹੜ੍ਹ ਰੋਕਥਾਮ ਉਪਾਅ ਅਤੇ ਵਿਆਪਕ ਤਿਆਰੀ ਸਬੰਧੀ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਹ ਕੰਟਰੋਲ ਰੂਮ ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ ਅਤੇ ਇਨ੍ਹਾਂ ਦਾ ਪ੍ਰਬੰਧਨ ਸਿਖਲਾਈ ਪ੍ਰਾਪਤ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ, ਜੋ ਬਚਾਅ ਅਤੇ ਰਾਹਤ ਕਾਰਜਾਂ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। 

Advertisement

Latest News

ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਸਿਹਤਮੰਦ ਅਤੇ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਸਿਹਤਮੰਦ ਅਤੇ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ
ਪਟਿਆਲਾ, 16, ਮਈ, 2026, (ਆਜ਼ਾਦ ਸੋਚ ਨਿਊਜ਼):-  ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਸਿਹਤਮੰਦ ਅਤੇ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ...
ਦਿੱਲੀ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਬਹੁਤ ਹੀ ਸਖ਼ਤ ਅਤੇ ਵੱਡਾ ਫੈਸਲਾ ਲਿਆ ਹੈ
ਹਰਿਆਣਾ ਸਰਕਾਰ ਨੇ ਰਾਜ ਭਰ ਵਿੱਚ ਕਾਮਨ ਸਰਵਿਸ ਸੈਂਟਰਾਂ ਰਾਹੀਂ ਕਿਸਾਨ ਰਜਿਸਟ੍ਰੇਸ਼ਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ
ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਹੋਈ ਹਲਕੀ ਬਾਰਿਸ਼ ਤੋਂ ਬਾਅਦ,ਮੌਸਮ ਇੱਕ ਵਾਰ ਫਿਰ ਪੂਰੀ ਤਰ੍ਹਾਂ ਖੁਸ਼ਕ ਹੋ ਗਿਆ ਹੈ
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਸੁਬਾਨਾ ਪਿੰਡ ਵਿਚ ਇਕ ਨੌਜਵਾਨ ਦਾ ਗੋ*ਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ
ਆਕਲੈਂਡ ਦੇ ਪੰਜਾਬੀ ਸਿੱਖ ਪਰਵਾਰ ਨਾਲ ਸਬੰਧਤ ਫੁੱਟਬਾਲਰ ਸਰਪ੍ਰੀਤ ਸਿੰਘ ਦੀ ਫ਼ੀਫ਼ਾ ਵਿਸ਼ਵ ਕੱਪ 2026 ਲਈ ਨਿਊਜ਼ਲੀਂਡ ਦੀ ਆਲ ਵ੍ਹਾਈਟਸ ਫ਼ੀਫ਼ਾ ਵਿਸ਼ਵ ਟੀਮ ਵਿਚ ਚੋਣ ਹੋ ਗਈ ਹੈ
ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ