ਹਰਭਜਨ ਸਿੰਘ ਈ.ਟੀ.ਓ. ਨੇ ਪੀ.ਐਸ.ਪੀ.ਸੀ.ਐਲ. ਵੱਲੋਂ ਪੱਛਮੀ ਜ਼ੋਨ ਦੇ ਬਿਜਲੀ ਬੁਨਿਆਦੀ ਢਾਂਚੇ ਵਿੱਚ ਕੀਤੇ ਮਿਸਾਲੀ ਬਦਲਾਅ ਦੀ ਕੀਤੀ ਸ਼ਲਾਘਾ

ਹਰਭਜਨ ਸਿੰਘ ਈ.ਟੀ.ਓ. ਨੇ ਪੀ.ਐਸ.ਪੀ.ਸੀ.ਐਲ. ਵੱਲੋਂ ਪੱਛਮੀ ਜ਼ੋਨ ਦੇ ਬਿਜਲੀ ਬੁਨਿਆਦੀ ਢਾਂਚੇ ਵਿੱਚ ਕੀਤੇ ਮਿਸਾਲੀ ਬਦਲਾਅ ਦੀ ਕੀਤੀ ਸ਼ਲਾਘਾ


ਚੰਡੀਗੜ੍ਹ, 23 ਮਈ :


ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਸੂਬੇ ਖਾਸ ਕਰਕੇ ਪੱਛਮੀ ਜ਼ੋਨ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੀਤੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ, ਪੱਛਮੀ ਜ਼ੋਨ ਜਿਸ ਵਿੱਚ ਬਠਿੰਡਾ, ਮਾਨਸਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਸ਼ਾਮਲ ਹਨ, ਵਿੱਚ ਸਾਲ 2024-25 ਦੌਰਾਨ ਬਿਜਲੀ ਵੰਡ, ਟਰਾਂਸਮਿਸ਼ਨ ਅਤੇ ਭਰੋਸੇਯੋਗਤਾ ਵਿੱਚ ਮਿਸਾਲੀ ਵਾਧਾ ਕੀਤਾ ਗਿਆ ਹੈ।

ਪ੍ਰਗਤੀ ਸਬੰਧੀ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਪੂਰੇ ਜ਼ੋਨ ਵਿੱਚ ਕੀਤੀ ਗਈ ਵਿਆਪਕ ਅਪਗ੍ਰੇਡੇਸ਼ਨ 'ਤੇ ਚਾਨਣਾ ਪਾਇਆ, ਜਿਸ ਵਿੱਚ ਹੁਣ 400 ਕੇ.ਵੀ. ਦੇ 3 ਸਬਸਟੇਸ਼ਨ, 220 ਕੇ.ਵੀ. ਦੇ 25, 132 ਕੇ.ਵੀ. ਦੇ 18, ਅਤੇ 66 ਕੇ.ਵੀ. ਦੇ 256 ਸਬਸਟੇਸ਼ਨ ਸ਼ਾਮਲ ਹਨ, ਜੋ ਮਿਲ ਕੇ 6490 ਐਮ.ਵੀ.ਏ. ਸਮਰੱਥਾ ਦੀ ਪੇਸ਼ਕਸ਼ ਕਰਦੇ ਹਨ। ਇਹ ਅਪਗ੍ਰੇਡੇਸ਼ਨ 3548.75 ਸਰਕਟ ਕਿਲੋਮੀਟਰ ਤੋਂ ਵੱਧ ਵਿੱਚ ਫੈਲੀਆਂ 66 ਕੇ.ਵੀ. ਦੀਆਂ 336 ਲਾਈਨਾਂ ਰਾਹੀਂ ਕੀਤੀ ਗਈ ਹੈ, ਜੋ ਪੂਰੇ ਖੇਤਰ ਵਿੱਚ ਮਜ਼ਬੂਤ ਸੰਪਰਕ ਅਤੇ ਨਿਰੰਤਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ 23.85 ਲੱਖ ਖਪਤਕਾਰਾਂ ਦੇ ਵਧਦੇ ਅਧਾਰ ਲਈ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ, ਪੀ.ਐਸ.ਪੀ.ਸੀ.ਐਲ. ਨੇ 11 ਕੇ.ਵੀ. ਦੇ 3545 ਫੀਡਰਾਂ ਰਾਹੀਂ ਆਪਣੀ ਵੰਡ ਨੂੰ ਮਜ਼ਬੂਤ ਕੀਤਾ ਹੈ। ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਲੋਡ ਨਾਲ ਸਬੰਧਤ ਰੁਕਾਵਟਾਂ ਨੂੰ ਘਟਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁਕਦਿਆਂ, ਸਾਲ ਦੌਰਾਨ 475 ਫੀਡਰਾਂ ਨੂੰ ਡੀ-ਲੋਡ ਕੀਤਾ ਗਿਆ। ਇਸ ਤੋਂ ਇਲਾਵਾ, ਹਾਈ ਟੈਂਸ਼ਨ (ਐਚ.ਟੀ.) ਲਾਈਨ ਨੈੱਟਵਰਕ ਨੂੰ 875.65 ਕਿਲੋਮੀਟਰ ਤੱਕ ਵਧਾ ਕੇ 100,312 ਕਿਲੋਮੀਟਰ ਤੱਕ ਪਹੁੰਚਾਇਆ ਗਿਆ, ਜਦੋਂ ਕਿ ਲੋਅ ਟੈਂਸ਼ਨ (ਐਲ.ਟੀ.) ਲਾਈਨਾਂ ਨੂੰ 41,623.53 ਕਿਲੋਮੀਟਰ ਤੱਕ ਵਧਾਇਆ ਗਿਆ, ਜਿਸ ਨਾਲ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਕਵਰੇਜ ਵਿੱਚ ਵਾਧਾ ਹੋਇਆ।

ਮੰਤਰੀ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਦੇ ਖੇਤਰ ਵਿੱਚ ਹੋਈ ਹੈ। ਜ਼ੋਨ ਹੁਣ 4,49,567 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਚਲਾਉਂਦਾ ਹੈ, ਜਿਸਦੀ ਕੁੱਲ ਸਥਾਪਿਤ ਸਮਰੱਥਾ 11,782.38 ਐਮ.ਵੀ.ਏ. ਹੈ – ਜੋ ਪਿਛਲੇ ਸਾਲ ਨਾਲੋਂ 8,386 ਟਰਾਂਸਫਾਰਮਰ ਅਤੇ 396.35 ਐਮ.ਵੀ.ਏ. ਦਾ ਵਾਧਾ ਦਰਸਾਉਂਦਾ ਹੈ। ਪਾਵਰ ਟਰਾਂਸਫਾਰਮਰਾਂ ਦੇ ਖੇਤਰ ਵਿੱਚ ਕਈ ਵੱਡੇ ਅਪਗ੍ਰੇਡ ਵੀ ਕੀਤੇ ਗਏ, ਜਿਸ ਵਿੱਚ ਚਾਰ ਯੂਨਿਟਾਂ ਨੂੰ 6.3/8.0 ਐਮ.ਵੀ.ਏ. ਤੋਂ 12.5 ਐਮ.ਵੀ.ਏ., ਸੱਤ ਯੂਨਿਟਾਂ ਨੂੰ 10/12.5 ਐਮ.ਵੀ.ਏ. ਤੋਂ 20 ਐਮ.ਵੀ.ਏ., ਅਤੇ ਚਾਰ ਯੂਨਿਟਾਂ ਨੂੰ 20 ਐਮ.ਵੀ.ਏ. ਤੋਂ 31.5 ਐਮ.ਵੀ.ਏ. ਤੱਕ ਅਪਗ੍ਰੇਡ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਦੋ ਨਵੇਂ 20 ਐਮਵੀਏ ਟਰਾਂਸਫਾਰਮਰ ਵੀ ਲਗਾਏ ਗਏ ਹਨ, ਜੋ ਸਬਸਟੇਸ਼ਨਾਂ ਦੀ ਸਮਰੱਥਾ ਅਤੇ ਭਰੋਸੇਯੋਗਤਾ  ਨੂੰ ਹੋਰ ਬਿਹਤਰ ਬਣਾ ਰਹੇ ਹਨ ।

ਬਿਜਲੀ ਮੰਤਰੀ ਨੇ ਰੀਵੈਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ ਕੀਤੇ ਜਾ ਰਹੇ ਰਣਨੀਤਕ ਨਿਵੇਸ਼ਾਂ ਨੂੰ ਉਜਾਗਰ ਕੀਤਾ, ਜਿਸ ਤਹਿਤ ਪੱਛਮੀ ਜ਼ੋਨ ਲਈ 381.85 ਕਰੋੜ ਅਲਾਟ ਕੀਤੇ ਗਏ ਹਨ। ਯੋਜਨਾਬੱਧ ਕੰਮਾਂ ਵਿੱਚ 11 ਕੇ.ਵੀ. ਫੀਡਰਾਂ ਦੇ 234 ਦੋਹਰੇ-ਕੁਨੈਕਸ਼ਨ, 184 ਭੂਮੀਗਤ ਕੇਬਲਿੰਗ ਪ੍ਰੋਜੈਕਟ, 157 ਉੱਚ-ਸਮਰੱਥਾ ਕੰਡਕਟਰ ਅੱਪਗ੍ਰੇਡ, 708 ਨਵੇਂ ਟਰਾਂਸਫਾਰਮਰ, ਛੇ ਨਵੇਂ ਸਬ-ਸਟੇਸ਼ਨ ਅਤੇ 23 ਵਾਧੂ ਡਿਸਟ੍ਰੀਬਿਊਸ਼ਨ ਲਾਈਨਾਂ ਸ਼ਾਮਲ ਹਨ। ਇਹਨਾਂ ਪਹਿਲਕਦਮੀਆਂ ਨਾਲ ਬਿਜਲੀ ਦੇ ਕੱਟਾਂ, ਵੋਲਟੇਜ  ਉਤਰਾਅ-ਚੜ੍ਹਾਅ ਅਤੇ ਟਰਾਂਸਫਾਰਮਰ ਫੇਲ੍ਹ ਹੋਣ ਵਿੱਚ ਕਾਫ਼ੀ ਕਮੀ ਆਉਣ ਦੀ ਆਸ ਹੈ, ਇਸ ਤਰ੍ਹਾਂ ਜ਼ੋਨ ਨੂੰ ਭਵਿੱਖ ਲਈ ਊਰਜਾ ਦੀਆਂ ਮੰਗਾਂ ਦੇ ਮੱਦੇਨਜ਼ਰ ਤਿਆਰ ਕੀਤਾ ਜਾ ਰਿਹਾ ਹੈ।

ਇਹਨਾਂ ਵਿਕਾਸਸ਼ੀਲ ਕਾਰਜਾਂ ਦੀ ਮਹੱਤਤਾ ’ਤੇ ਬੋਲਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਪੱਛਮੀ ਜ਼ੋਨ ਵਿੱਚ ਆਈ ਤਬਦੀਲੀ, ਪੰਜਾਬ ਸਰਕਾਰ ਦੀ ਹਰੇਕ ਘਰ, ਉਦਯੋਗ ਅਤੇ ਖੇਤੀਬਾੜੀ ਉਪਭੋਗਤਾ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਜ਼ਬੂਤ ਸਮਰਥਨ ਨਾਲ, ਅਸੀਂ ਪੰਜਾਬ ਨੂੰ ਬਿਜਲੀ ਭਰੋਸੇਯੋਗਤਾ ਅਤੇ ਬੁਨਿਆਦੀ ਢਾਂਚੇ ਵਿੱਚ ਮੋਹਰੀ ਬਣਾਉਣ ਲਈ ਵਚਨਬੱਧ ਹਾਂ। ਪੀਐਸਪੀਸੀਐਲ ਦਾ ਪੱਛਮੀ ਜ਼ੋਨ ਇੱਕ ਪ੍ਰਤੱਖ ਉਦਾਹਰਣ ਹੈ ਕਿ ਸੁਹਿਰਦ ਤੇ ਨਿਰਪੱਖ ਸ਼ਾਸਨ ਅਤੇ ਲੋਕਾਂ ਪ੍ਰਤੀ ਸਮਰਪਣ  ਦੀ ਭਾਵਨਾ ਕੀ-ਕੁਝ ਪ੍ਰਾਪਤ ਕਰ ਸਕਦੀ ਹੈ’’।
ਹਰਭਜਨ ਸਿੰਘ ਈਟੀਓ ਨੇ ਅੱਗੇ ਕਿਹਾ ਕਿ ਇਹ ਸੁਧਾਰ ਮਹਿਜ਼ ਅੰਕੜਿਆਂ ਵਿਚ ਹੀ ਨਹੀਂ ਸਗੋਂ - ਇਹ ਲੋਕਾਂ, ਉਦਯੋਗਾਂ ਅਤੇ ਸੰਸਥਾਵਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾਲ ਸਮਰੱਥ ਬਣਾਉਣ ਵੱਲ ਇੱਕ ਅਰਥਪੂਰਨ ਤੇ ਅਸਰਅੰਦਾਜ਼ ਕਦਮ ਨੂੰ ਦਰਸਾਉਂਦੇ ਹਨ।  ਪੰਜਾਬ ਵਿੱਚ ਚੱਲ ਰਹੇ ਇਸ ਵਿਕਾਸ ਅਤੇ ਆਧੁਨਿਕੀਕਰਨ ਦੇ ਸਫ਼ਰ ਵਿੱਚ ਪੀ.ਐਸ.ਪੀ.ਸੀ.ਐਲ. ਦਾ ਪੱਛਮੀ ਜ਼ੋਨ ਤਰੱਕੀ ਦੇ ਇੱਕ ਚਾਨਣ ਮੁਨਾਰੇ ਵਜੋਂ ਖੜ੍ਹਾ ਹੈ, ਮੁਕੰਮਲ ਬਿਜਲੀਕਰਨ, ਸਸ਼ਕਤ ਅਤੇ ਭਵਿੱਖ ਮੁਖੀ ਚੁਣੌਤੀਆਂ ਨੂੰ ਨਜਿੱਠਣ ਲਈ ਤਿਆਰ ਹੈ।

Advertisement

Latest News

ਵਿਧਾਇਕ ਜਿੰਪਾ ਨੇ ਵਾਰਡ ਨੰਬਰ 2 ਦੀ ਵੈਲੀ ਹਾਈਟ ਕਲੋਨੀ ‘ਚ ਟਿਊਬਵੈੱਲ ਦਾ ਕੀਤਾ ਉਦਘਾਟਨ ਵਿਧਾਇਕ ਜਿੰਪਾ ਨੇ ਵਾਰਡ ਨੰਬਰ 2 ਦੀ ਵੈਲੀ ਹਾਈਟ ਕਲੋਨੀ ‘ਚ ਟਿਊਬਵੈੱਲ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 13 ਜੂਨ:        ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 2 ਵਿੱਚ ਵੈਲੀ ਹਾਈਟ ਕਲੋਨੀ ਵਿਖੇ ਇਕ ਨਵੇਂ ਟਿਊਬਵੈੱਲ...
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਿਵੇਕਲੀ 'ਚੜ੍ਹਦਾ ਸੂਰਜ' ਮੁਹਿੰਮ ਦੀ ਕੀਤੀ ਸ਼ੁਰੂਆਤ
ਚੋਣ ਤਹਿਸੀਲਦਾਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕਾਊਂਸਲਿੰਗ ਸੈਸ਼ਨ ਕਰਵਾਇਆ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: ਵਿਜੀਲੈਂਸ ਬਿਊਰੋ ਵੱਲੋਂ ਐਸ.ਡੀ.ਐਮ. ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਕਾਬੂ
ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ
ਐਸ ਐਸ. ਪੀ ਮਾਲੇਰਕੋਟਲਾ ਵੱਲੋਂ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਸਵਾਰਨ ਲਈ ਵਿਲੱਖਣ ਪਹਿਲ,ਦਫ਼ਤਰ ਬੁਲਾਕੇ ਕੀਤਾ ਪ੍ਰੇਰਿਤ