ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਜਾਗਰਣ ਦਾ ਪੋਸਟਰ ਕੀਤਾ ਜਾਰੀ

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਜਾਗਰਣ ਦਾ ਪੋਸਟਰ ਕੀਤਾ ਜਾਰੀ

ਸ੍ਰੀ ਅਨੰਦਪੁਰ ਸਾਹਿਬ 29 ਅਪ੍ਰੈਲ ()

.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਭਨੂਪਲੀ ਟੱਪਰੀਆਂ ਮੇਨ ਬਜ਼ਾਰ ਵਿੱਚ 3 ਮਈ ਨੂੰ ਹੋਣ ਜਾ ਰਹੇ ਵਿਸ਼ਾਲ ਮਾਂ ਭਗਵਤੀ ਜਾਗਰਣ ਅਤੇ ਵਿਸ਼ਾਲ ਭੰਡਾਰੇ ਦਾ ਪੋਸਟਰ ਜਾਰੀ ਕੀਤਾ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਧਾਰਮਿਕ ਸਮਾਰੋਹ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ।

        ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਮਨੂੰ ਪੁਰੀ, ਸਾਤਵਿਕ ਸੋਨੀ, ਅੰਸ਼ੁਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਮਈ ਨੂੰ ਮੇਨ ਬਜਾਰ ਭਨੂਪਲੀ, ਟੱਪਰੀਆਂ ਵਿਖੇ ਹੋਣ ਜਾ ਰਹੇ ਮਾਂ ਭਗਵਤੀ ਜਾਗਰਣ ਲਈ ਜੋਤ ਮੰਦਿਰ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਤੋ ਲਿਆਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਾਰੀ ਰਾਤ ਮਾਤਾ ਦਾ ਗੁਣਗਾਨ ਗੋਤਮ ਜਲੰਧਰੀ ਤੇ ਬੰਟੀ ਸ਼ਹਿਜਾਦਾ ਨੰਗਲ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਮੇਨ ਬਜਾਰ ਵਿਚ ਜਾਗਰਣ ਦਾ ਆਯੋਜਨ ਹੋਵੇਗਾ ਅਤੇ ਵਿਸਾਲ ਭੰਡਾਰਾ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਰੋਹ ਵਿੱਚ ਹਾਜ਼ਰੀ ਲਗਵਾਉਣ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਆਯੋਜਕਾ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਇਸ ਧਾਰਮਿਕ ਸਮਾਗਮ ਵਿੱਚ ਸਮੂਲੀਅਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਭਨੂਪਲੀ ਟੱਪਰੀਆਂ ਮੇਨ ਬਜਾਰ ਦੇ ਸਾਰੇ ਕਾਰੋਬਾਰੀ ਧਾਰਮਿਕ ਸਮਾਗਮਾਂ ਵਿਚ ਵੱੜ ਚੜ੍ਹ ਕੇ ਸਮੂਲੀਅਤ ਕਰਦੇ ਹਨ।

 

Tags:

Advertisement

Latest News

ਗੈਂਗਸਟਰਾਂ ‘ਤੇ ਵਾਰ ਦਾ 54ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 196 ਗ੍ਰਿਫ਼ਤਾਰ ਗੈਂਗਸਟਰਾਂ ‘ਤੇ ਵਾਰ ਦਾ 54ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 196 ਗ੍ਰਿਫ਼ਤਾਰ
ਚੰਡੀਗੜ੍ਹ, 15 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ 'ਗੈਂਗਸਟਰਾਂ ਤੇ ਵਾਰ' ਮੁਹਿੰਮ ਦੇ 54ਵੇਂ...
ਆਈਟੀ ਅਤੇ ਆਈਟੀਈਐਸ ਸੈਸ਼ਨ ਦੌਰਾਨ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਨੂੰ ਮਿਲਿਆ ਭਰਵਾਂ ਹੁੰਗਾਰਾ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੱਬੋਵਾਲ ਦੇ ਸਲਾਨਾ ਧਾਰਮਿਕ ਜੋੜ ਮੇਲੇ ਅਤੇ ਖੇਡ ਮੇਲੇ ਵਿੱਚ ਭਰੀ ਹਾਜ਼ਰੀ
ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚਲ ਰਹੇ ਤਸਕਰੀ ਮਾਡਿਊਲਾਂ ਨਾਲ ਜੁੜੇ 6 ਵਿਅਕਤੀ ਗ੍ਰਿਫਤਾਰ; ਤਿੰਨ ਪੀਐਕਸ-5.7 ਸਮੇਤ ਛੇ ਪਿਸਤੌਲਾਂ ਬਰਾਮਦ
ਪੰਜਾਬ ਸਰਕਾਰ ਨੇ ਛੋਟੇ, ਲਘੂ ਅਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਕਲੱਸਟਰ ਅਧਾਰਤ ਰਣਨੀਤੀ ਅਪਣਾਈ: ਸੰਜੀਵ ਅਰੋੜਾ
ਸੰਮੇਲਨ ਦੇ ਡੈਲੀਗੇਟਾਂ ਨੂੰ ਪੰਜਾਬੀ ਸੱਭਿਆਚਾਰ ਦੇ ਰੁ-ਬ-ਰੂ ਕਰਵਾਇਆ- ਸੰਜੀਵ ਅਰੋੜਾ
ਭਗਵੰਤ ਮਾਨ ਸਰਕਾਰ ਵੱਲੋਂ ਘੱਟ ਗਿਣਤੀ ਅਤੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਦੀ ਭਲਾਈ ਲਈ ਲਗਾਤਾਰ ਯਤਨ- ਹਰਪਾਲ ਸਿੰਘ ਚੀਮਾ