ਗ੍ਰਾਮ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਦੀ ਜਿਮਨੀ ਚੋਣ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

ਗ੍ਰਾਮ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਦੀ ਜਿਮਨੀ ਚੋਣ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

ਹੁਸ਼ਿਆਰਪੁਰ,18 ਮਈ :
     ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹਾ ਹੁਸ਼ਿਆਰਪੁਰ ਅੰਦਰ ਜਿਹੜੀਆਂ ਗ੍ਰਾਮ ਪੰਚਾਇਤਾਂ ਤੇ ਸਰਪੰਚਾਂ/ਪੰਚਾਂ ਦੀ ਜ਼ਿਮਨੀ ਚੋਣ ਹੋਣੀ ਬਾਕੀ ਹੈ, ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 23 ਮਈ ਤੱਕ ਸੁਧਾਈ ਦਾ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਮੂਹ ਐਸ.ਡੀ.ਐਮਜ਼ ਤੇ ਬੀ.ਡੀ.ਪੀ.ਓਜ਼ ਨੂੰ ਇਸ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜਾਰੀ ਸੁਧਾਈ ਪ੍ਰੋਗਰਾਮ ਅਨੁਸਾਰ ਕਿਹਾ ਗਿਆ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਲਈ ਮਿਤੀ 19, 20 ਤੇ 21 ਮਈ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਜਿਹੜੀਆਂ ਪੰਚਾਇਤਾਂ ਜਾਂ ਪੰਚਾਂ ਲਈ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਪਿੰਡਾਂ ਜਾਂ ਵਾਰਡਾਂ ਵਿਚ ਨਵੀਆਂ ਵੋਟਾਂ ਬਣਾਈਆਂ ਜਾਂ ਕੱਟੀਆਂ ਜਾ ਸਕਣ।

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੇਵਲ ਉਨ੍ਹਾਂ ਹੀ ਗ੍ਰਾਮ ਪੰਚਾਇਤਾਂ ਜਾਂ ਪਿੰਡਾਂ ਦੇ ਵਾਰਡਾਂ ਲਈ ਕੀਤਾ ਜਾਣਾ ਹੈ, ਜਿਥੇ ਜਿਮਨੀ ਚੋਣਾਂ ਕਰਵਾਈਆਂ ਜਾਣੀਆਂ ਹਨ।

ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਜਿਹੜੇ ਪਿੰਡਾਂ ਜਾਂ ਵਾਰਡਾਂ ਵਿਚ ਸਰਪੰਚ, ਪੰਚ ਲਈ ਜਿਮਨੀ ਚੋਣ ਹੋਣੀ ਹੈ, ਉਹ ਸਬੰਧਿਤ ਲੋਕ ਆਪਣੇ ਐਸ.ਡੀ.ਐਮ-ਕਮ- ਈ.ਆਰ.ਓ ਦੇ ਦਫ਼ਤਰ ਨਾਲ ਤਾਲਮੇਲ ਕਰਕੇ ਵੋਟਰ ਸੂਚੀ ਵਿਚ ਸੁਧਾਈ ਕਰਵਾ ਸਕਦੇ ਹਨ।

Related Posts

Advertisement

Latest News

ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ 16, 17 ਅਤੇ 18 ਮਾਰਚ ਨੂੰ ‘ਨੋ ਵਰਕ ਡੇ’ ਐਲਾਨਿਆ  ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ 16, 17 ਅਤੇ 18 ਮਾਰਚ ਨੂੰ ‘ਨੋ ਵਰਕ ਡੇ’ ਐਲਾਨਿਆ 
ਇਸ ਐਲਾਨ ਨਾਲ ਅਦਾਲਤੀ ਕੰਮਕਾਜ 'ਤੇ ਸਿੱਧਾ ਅਸਰ ਪਵੇਗਾ
ਗੁਰਦਾਸ ਮਾਨ ਹਾਲ ਹੀ ਵਿੱਚ ਮਾਨਸਾ ਦੇ ਪਿੰਡ ਮੂਸਾ ਵਿਖੇ ਸਵਰਗਵਾਸੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ
ਮਿਆਂਮਾਰ ਵਿੱਚ ਭੂਚਾਲ ਦੇ ਝਟਕਿਆਂ ਨੇ ਇੱਕ ਵਾਰ ਫਿਰ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ
ਭਾਰਤ ਨੇ ਏਸ਼ੀਆਈ ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਕੁਆਲੀਫਾਈ ਕਰ ਲਿਆ ਹੈ
ਚੰਡੀਗੜ੍ਹ ਨਗਰ ਨਿਗਮ ਦਾ ਇਹ ਫੈਸਲਾ ਸ਼ਹਿਰ ਦੇ ਸੈਰ-ਸਪਾਟੇ ਅਤੇ ਸਥਾਨਕ ਲੋਕਾਂ ਦੀ ਸਹੂਲਤ ਲਈ ਇੱਕ ਕ੍ਰਾਂਤੀਕਾਰੀ ਕਦਮ ਮੰਨਿਆ ਜਾ ਰਿਹਾ ਹੈ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਪੀਜੀ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਇੱਕ ਅਹਿਮ ਬਿਆਨ ਦਿੱਤਾ ਹੈ
5 ਤਰ੍ਹਾਂ ਦੇ ਖਾਸ ਰਾਇਤੇ ਹਨ ਜੋ ਤੁਹਾਨੂੰ ਇਸ ਗਰਮੀ ਵਿੱਚ ਜ਼ਰੂਰ ਟ੍ਰਾਈ ਕਰਨੇ ਚਾਹੀਦੇ ਹਨ