ਆਈ ਓ ਐੱਲ ਹਾਦਸੇ ਚ ਜ਼ਖ਼ਮੀ ਇਕ ਮੁਲਾਜ਼ਮ ਆਈ ਸੀ ਯੂ ਤੋਂ ਡਿਸਚਾਰਜ, ਦੂਸਰੇ ਦੀ ਹਾਲਤ ਬਿਹਤਰ

ਆਈ ਓ ਐੱਲ ਹਾਦਸੇ ਚ ਜ਼ਖ਼ਮੀ ਇਕ ਮੁਲਾਜ਼ਮ ਆਈ ਸੀ ਯੂ ਤੋਂ ਡਿਸਚਾਰਜ, ਦੂਸਰੇ ਦੀ ਹਾਲਤ ਬਿਹਤਰ

ਬਰਨਾਲਾ, 28 ਅਪ੍ਰੈਲ

ਆਈ ਓ ਐੱਲ ਫੈਕਟਰੀ ਹਾਦਸੇ ਚ ਜ਼ਖ਼ਮੀ ਹੋਏ ਦੋ ਕਰਮਚਾਰੀਆਂ ਚੋਂ ਇਕ ਨੂੰ ਸੀ ਐਮ ਸੀ ਹਸਪਤਾਲ ਦੇ ਆਈ ਸੀ ਯੂ ਵਾਰਡ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਦੂਸਰੇ ਕਰਮਚਾਰੀ ਦੀ ਹਾਲਤ ਚ ਸੁਧਾਰ ਹੈ।

ਇਸ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਆਈ ਓ ਐਲ ਫੈਕਟਰੀ ਪਿੰਡ ਛੰਨਾ ਦੇ ਯੂਨਿਟ ਨੰਬਰ 3 'ਚ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕ ਜ਼ਖ਼ਮੀ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਆਈ ਓ ਐੱਲ ਦਾ  ਕਰਮਚਾਰੀ ਯੁਗਮ ਖੰਨਾ, ਜਿਸ ਨੂੰ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ ਸੀ, ਉਸ ਦੀ ਹਾਲਤ ਵਿਚ ਸੁਧਾਰ ਹੋਣ ਕਾਰਨ ਉਸ ਨੂੰ ਆਈ ਸੀ ਯੂ ਵਾਰਡ ਚੋਂ ਜਨਰਲ ਵਾਰਡ ਚ ਤਬਦੀਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਰਮਚਾਰੀ ਵਿਕਾਸ ਸ਼ਰਮਾ, ਜੋ ਸੀ ਐਮ ਸੀ ਹਸਪਤਾਲ ਚ ਦਾਖਲ ਹੈ, ਉਸ ਦੀ ਹਾਲਤ ਵਿੱਚ ਵੀ ਸੁਧਾਰ ਹੈ ਅਤੇ ਉਸ ਨੂੰ ਵਜੇ ਜਲਦ ਹੀ ਜਨਰਲ ਵਾਰਡ ਚ ਤਬਦੀਲ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਅਤੇ ਡਿਪਟੀ ਡਾਇਰੈਕਟਰ ਫੈਕਟਰੀ ਸ਼੍ਰੀ ਸਾਹਿਲ ਗੋਇਲ ਮੌਕੇ ਉੱਤੇ ਫੈਕਟਰੀ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਉਹ ਪ੍ਰਭਾਵਤ ਕਰਮਚਾਰੀਆਂ ਦੇ ਪਰਿਵਾਰ ਨੂੰ ਵੀ ਮਿਲੇ।

ਡਿਪਟੀ ਡਾਇਰੈਕਟਰ ਫੈਕਟਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਸਾਰੇ ਪ੍ਰਭਾਵਤ ਕਰਮਚਾਰੀ ਫੈਕਟਰੀ ’ਚ ਪੱਕੇ ਮੁਲਾਜ਼ਮ ਸਨ ਅਤੇ ਪਿਛਲੇ 3-4 ਸਾਲ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ‘ਚ ਇਹ ਘਟਨਾ ਹਾਈਡਰੋਜਨ ਸਲਫਾਈਅਡ ਗੈਸ ਦੇ  ਲੀਕ ਹੋਣ ਕਰਕੇ ਵਾਪਰੀ ਲੱਗਦੀ ਹੈ।

Tags:

Advertisement

Latest News

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਵੈਰੋਵਾਲ ਸਥਿਤ ਜੈਨ ਮੰਦਰ ਦਾ ਦੌਰਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਵੈਰੋਵਾਲ ਸਥਿਤ ਜੈਨ ਮੰਦਰ ਦਾ ਦੌਰਾ
ਤ ਰਨ ਤਾਰਨ, 8 ਫਰਵਰੀ :         ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਤਰਨ...
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 89 'ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
ਪੰਜਾਬ ਸਰਕਾਰ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਅਤੇ ਪ੍ਰਬੰਧਨ ਮਾਹਰ ਡਾ. ਪੁਸ਼ਪਿੰਦਰ ਸਿੰਘ ਗਿੱਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਨਿਯੁਕਤ
ਗੈਂਗਸਟਰਾਂ ਤੇ ਵਾਰ’: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ ਲਈ ’ਆਪਰੇਸ਼ਨ ਪ੍ਰਹਾਰ-2’ ਕੀਤਾ ਲਾਂਚ
ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਦੀ ਮੌਜੂਦਗੀ ’ਚ ਪੁਸ਼ਪਿੰਦਰ ਸ਼ਰਮਾ ਨੇ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਧੂਰੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਬਦਲੀ ਨੁਹਾਰ: ਭਗਵੰਤ ਮਾਨ ਸਰਕਾਰ ਦੇ ਮੁਫ਼ਤ, ਮਿਆਰੀ ਇਲਾਜ ਨਾਲ ਆਮ ਆਦਮੀ ਕਲੀਨਿਕਾਂ ਨੇ ਜਿੱਤਿਆ ਲੋਕਾਂ ਦਾ ਭਰੋਸਾ
20 ਲੱਖ ਰੁਪਏ ਦੀ ਲਾਗਤ ਨਾਲ ਅਜਨਾਲਾ ਦੇ ਸ਼ਮਸ਼ਾਨਘਾਟਾਂ ਦਾ ਕੀਤਾ ਜਾਵੇਗਾ ਨਵੀਨੀਕਰਨ - ਕੁਲਦੀਪ ਸਿੰਘ ਧਾਲੀਵਾਲ