ਬਰਨਾਲਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਬਰਨਾਲਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਬਰਨਾਲਾ, 8 ਮਾਰਚ
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਦਾਰੇ 'ਮਾਈ ਭਾਰਤ ਕੇਂਦਰ' ਬਰਨਾਲਾ ਵੱਲੋਂ ਡਿਪਟੀ ਡਾਇਰੈਕਟਰ ਰਾਹੁਲ ਸੈਣੀ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ, ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਅਤੇ ਖੇਡ ਵਿਭਾਗ ਬਰਨਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਦੀ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਿਪਟੀ ਡਾਇਰੈਕਟਰ ਰਾਹੁਲ ਸੈਣੀ ਨੇ ਦੱਸਿਆ ਕਿ ਇਸ ਸਾਲ ਮਹਿਲਾ ਦਿਵਸ ਦਾ ਮੁੱਖ ਉਦੇਸ਼ ਭਾਰਤ ਸਰਕਾਰ ਦੀ 'ਅਸਮਿਤਾ' (ASMITA - ਮਹਿਲਾਵਾਂ ਲਈ ਖੇਡਾਂ) ਪਹਿਲਕਦਮੀ ਤਹਿਤ ਔਰਤਾਂ ਦੀ ਖੇਡਾਂ ਵਿੱਚ ਸ਼ਮੂਲੀਅਤ ਵਧਾਉਣਾ ਅਤੇ ਹਰ ਉਮਰ ਵਰਗ ਵਿੱਚ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਫਾਈਨ ਆਰਟਸ ਵਿਭਾਗ ਵੱਲੋਂ ਔਰਤ ਸਸ਼ਕਤੀਕਰਨ ਦੇ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।
ਇਸ ਦੌਰਾਨ 100 ਮੀਟਰ ,200 ਮੀਟਰ ਤੇ 400 ਮੀਟਰ ਦੌੜ ਕਰਵਾਈ ਗਈ, ਜਿਸ ਵਿੱਚ 13 ਸਾਲ ਤੋਂ ਘੱਟ, 13 ਤੋਂ 18 ਸਾਲ ਤੱਕ ਅਤੇ 18 ਸਾਲ ਤੋਂ ਵੱਧ ਦੇ ਵਲੰਟੀਅਰਾਂ ਨੇ ਭਾਗ ਲਿਆ। ਇਸ ਦੌਰਾਨ ਦੌੜ ਵਿੱਚ ਪੁਜੀਸ਼ਨ ਹਾਸਲ ਕਰਨ ਵਾਲੇ ਵਲੰਟੀਅਰ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ 13 ਸਾਲ ਤੋਂ ਘੱਟ 100 ਮੀਟਰ ਵਿੱਚ ਪਹਿਲਾ ਸਥਾਨ ਦਿਵਜੋਤ ਕੌਰ ਦੂਜਾ ਸਥਾਨ ਜੋਆ ਅਤੇ ਤੀਜਾ ਸਥਾਨ ਸੁਖਮਨਪ੍ਰੀਤ ਕੌਰ ਨੇ ਹਾਸਿਲ ਕੀਤਾ। 200 ਮੀਟਰ ਵਿੱਚ ਪਹਿਲਾ ਸਥਾਨ ਗੁਰਬਾਣੀ, ਦੂਜਾ ਹਰਸ਼ਿਕਾ ਤੇ ਤੀਜਾ ਵੰਦਨਾ ਨੇ ਹਾਸਲ ਕੀਤਾ। 400 ਮੀਟਰ ਵਿਚ ਪਹਿਲਾ ਸਥਾਨ ਜੋਯਾ, ਦੂਜਾ ਸਥਾਨ ਵੰਦਨਾ ਅਤੇ ਤੀਜਾ ਸਥਾਨ ਗੁਰਬਾਣੀ ਨੇ ਹਾਸਿਲ ਕੀਤਾ। ਇਸੇ ਤਰ੍ਹਾਂ 13 ਤੋਂ 18 ਸਾਲ ਤੱਕ ਵਿੱਚ 100 ਮੀਟਰ ਦੋੜ ਵਿੱਚ ਜਸ਼ਨਦੀਪ ਕੌਰ  ਨੇ ਪਹਿਲਾਂ, ਸੁਮਨਪ੍ਰੀਤ ਕੌਰ ਨੇ ਦੂਜਾ ਅਤੇ ਰੁਬਲਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ, ਅਰਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਅਰਮਨਪ੍ਰੀਤ ਕੌਰ ਨੇ ਪਹਿਲਾਂ, ਪਲਵਿੰਦਰ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 18 ਸਾਲ ਤੋਂ ਵੱਧ ਵਿੱਚ 100 ਮੀਟਰ ਵਿੱਚ ਹੁਸਨਪ੍ਰੀਤ ਕੌਰ ਨੇ ਪਹਿਲਾਂ, ਲਖਵੀਰ ਕੌਰ ਨੇ ਦੂਜਾ ਤੇ ਗੋਮਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਹੁਸਨਪ੍ਰੀਤ ਕੌਰ ਨੇ ਪਹਿਲਾਂ, ਅਨਮੋਲ ਨੇ  ਦੂਜਾ ਅਤੇ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿੱਚ ਅਮਨਜੀਤ ਨੇ ਪਹਿਲਾਂ, ਲਖਵੀਰ ਕੌਰ ਨੇ ਦੂਜਾ ਤੇ ਹਰਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 
ਡਿਪਟੀ ਡਾਇਰੈਕਟਰ ਰਾਹੁਲ ਸੈਣੀ ਵੱਲੋਂ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਸਮੇਤ ਖੇਡ ਵਿਭਾਗ ਅਤੇ SAI ਤੋਂ ਆਏ ਜਸਪ੍ਰੀਤ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ ਅਤੇ ਨਵਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਇੰਚਾਰਜ ਮੈਡਮ ਅਰਚਨਾ, ਜਸਵੀਰ ਕੌਰ, ਵੀਰਪਾਲ ਕੌਰ, ਕਿਰਨ ਸਿਕਰੀ, ਮਨਪ੍ਰੀਤ ਕੌਰ ਅਤੇ ਵਲੰਟੀਅਰਾਂ ਲਵਪ੍ਰੀਤ ਸਿੰਘ ਤੇ ਸਿਮਰੀ ਦਾ ਵੀ ਸਨਮਾਨ ਕੀਤਾ ਗਿਆ।
ਅੰਤ ਵਿੱਚ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਨੇ ਮਾਈ ਭਾਰਤ ਕੇਂਦਰ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕੁੜੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਜਸਵੀਰ ਕੌਰ ਅਤੇ ਮੈਡਮ ਵੀਰਪਾਲ ਕੌਰ ਨੇ ਬਾਖ਼ੂਬੀ ਨਿਭਾਈ। 

Advertisement

Latest News

ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ 'ਤੇ ਕਾਮਿਆਂ ਦੀ ਕਿਰਤ ਨੂੰ ਸਲਾਮ ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ 'ਤੇ ਕਾਮਿਆਂ ਦੀ ਕਿਰਤ ਨੂੰ ਸਲਾਮ
ਚੰਡੀਗੜ੍ਹ, 1 ਮਈ:ਭਾਰਤ ਦੇ ਵਿਕਾਸ ਦਾ ਸਿਹਰਾ ਕਾਮਿਆਂ ਸਿਰ ਬੰਨ੍ਹਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ...
ਵੱਖ-ਵੱਖ ਸੂਬਿਆਂ ਵਿੱਚ ਈ.ਡੀ., ਸੀ.ਬੀ.ਆਈ. ਦੇ ਛਾਪਿਆਂ ਰਾਹੀਂ ਡਰਾ-ਧਮਕਾ ਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਕਮਜ਼ੋਰ ਕਰ ਰਹੀ ਹੈ ਭਾਜਪਾ: ਹਰਪਾਲ ਸਿੰਘ ਚੀਮਾ
ਡਾਇਲਿਸਿਸ ਦੇ 1 ਲੱਖ ਸੈਸ਼ਨ ਪੂਰੇ, ₹16.5 ਕਰੋੜ ਦਾ ਖ਼ਰਚ ਕਵਰ: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕਿਡਨੀ ਮਰੀਜ਼ਾਂ ਲਈ ਬਣੀ ਜੀਵਨਰੇਖਾ
ਚੋਣਾਂ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 994 ਰੁਪਏ ਦਾ ਵਾਧਾ ਮਜ਼ਦੂਰਾਂ 'ਤੇ ਸਿੱਧਾ ਹਮਲਾ ਹੈ, ਭਾਜਪਾ ਨੇ ਚੋਣਾਂ ਖ਼ਤਮ ਹੋਣ ਤੱਕ ਆਪਣੇ ਇਰਾਦੇ ਛੁਪਾ ਕੇ ਰੱਖੇ: ਹਰਪਾਲ ਸਿੰਘ ਚੀਮਾ
ਕਾਂਗਰਸ ਨੇ ਆਪਣੀ ਘਟੀਆ ਮਾਨਸਿਕਤਾ ਕੀਤਾ ਪ੍ਰਦਰਸ਼ਨ, ਭਾਜਪਾ ਅਤੇ ਅਕਾਲੀ ਦਲ ਦਾ ਅਸਲੀ ਚਿਹਰਾ ਹੋਇਆ ਬੇਨਕਾਬ : ਹਰਪਾਲ ਸਿੰਘ ਚੀਮਾ
ਪੰਜਾਬ ਦੇ ਮੁੱਖ ਸਕੱਤਰ ਨੇ ਆਪਣੀ ਸਵੈ-ਜਨਗਣਨਾ ਪੂਰੀ ਕੀਤੀ, ਨਾਗਰਿਕਾਂ ਨੂੰ ਜਨਗਣਨਾ 2027 ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ
ਪੰਜਾਬ ਵਿਧਾਨ ਸਭਾ ਨੇ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ, 2026 ਕੀਤਾ ਪਾਸ : ਸੰਜੀਵ ਅਰੋੜਾ