ਫੋਰਲੇਨ ਦੀ ਮਨਜ਼ੂਰੀ ਤੋਂ ਬਾਅਦ ਹੁਣ ਮੰਤਰੀ ਹਰਜੋਤ ਬੈਂਸ ਦੀ ਹੋਰ ਇੱਕ ਸਫਲ ਕੋਸ਼ਿਸ਼: ਰਾਸ਼ਟਰੀ ਮਾਰਗ-503 ਦੀ ਸੰਭਾਲ ਲਈ ਕਰੋੜਾਂ ਰੁਪਏ ਦਾ ਟੈਂਡਰ ਜਾਰੀ

ਫੋਰਲੇਨ ਦੀ ਮਨਜ਼ੂਰੀ ਤੋਂ ਬਾਅਦ ਹੁਣ ਮੰਤਰੀ ਹਰਜੋਤ ਬੈਂਸ ਦੀ ਹੋਰ ਇੱਕ ਸਫਲ ਕੋਸ਼ਿਸ਼: ਰਾਸ਼ਟਰੀ ਮਾਰਗ-503 ਦੀ ਸੰਭਾਲ ਲਈ ਕਰੋੜਾਂ ਰੁਪਏ ਦਾ ਟੈਂਡਰ ਜਾਰੀ

ਸ੍ਰੀ ਅਨੰਦਪੁਰ ਸਾਹਿਬ (ਕੀਰਤਪੁਰ ਸਾਹਿਬ, ਨੰਗਲ) 02 ਫਰਵਰੀ ()

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਪੱਧਰ 'ਤੇ ਆਪਣੀ ਮਜ਼ਬੂਤ ਪਕੜ ਦਾ ਇੱਕ ਹੋਰ ਵਧੀਆ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਦੀ ਅਥਕ ਮਿਹਨਤ ਦਾ ਇੱਕ ਹੋਰ ਸਕਾਰਾਤਮਕ ਨਤੀਜਾ ਸਾਹਮਣੇ ਆਇਆ ਹੈ। ਉਨ੍ਹਾਂ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਕੇਂਦਰੀ ਸੜਕ ਆਵਾਜਾਈ ਅਤੇ ਰਾਸ਼ਟਰੀ ਮਾਰਗ ਮੰਤਰਾਲੇ (MoRTH) ਨੇ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਤਕ ਦੇ ਖਸਤਾ ਹਾਲਤ ਰਾਸ਼ਟਰੀ ਮਾਰਗ-503 ਦੀ ਸੰਭਾਲ ਲਈ ₹32.30 ਕਰੋੜ ਦੀ ਲਾਗਤ ਨਾਲ ਟੈਂਡਰ ਜਾਰੀ ਕਰ ਦਿੱਤਾ ਹੈ। ਇਹ ਟੈਂਡਰ ਇੱਕ ਸਾਲ ਲਈ ਹੋਵੇਗਾਜਿਸ ਨਾਲ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਯਕੀਨੀ ਬਣਾਇਆ ਜਾਵੇਗਾ। ਇਸੇ ਦੌਰਾਨ ਫੋਰਲੇਨ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਵੀ ਹੋ ਜਾਵੇਗੀ।

 

ਹਰਜੋਤ ਬੈਂਸ ਦੀ ਕੋਸ਼ਿਸ਼ ਨਾਲ ਮਿਲੀ ਮਨਜ਼ੂਰੀ

 

ਹਰਜੋਤ ਬੈਂਸ ਲੰਬੇ ਸਮੇਂ ਤੋਂ ਇਸ ਸੜਕ ਦੀ ਮੁਰੰਮਤ ਲਈ ਕੋਸ਼ਿਸ਼ਾਂ ਕਰ ਰਹੇ ਸਨ। ਉਨ੍ਹਾਂ ਵੱਲੋਂ ਕੇਂਦਰ ਸਰਕਾਰ 'ਤੇ ਲਗਾਤਾਰ ਦਬਾਅ ਬਣਾਉਣ ਤੋਂ ਬਾਅਦਰਾਸ਼ਟਰੀ ਮਾਰਗ-503 ਨੂੰ ਫੋਰਲੇਨ ਯੋਜਨਾ 'ਚ ਸ਼ਾਮਲ ਕੀਤਾ ਗਿਆਜਿਸ ਨਾਲ ਇਸ ਮਾਰਗ ਦੇ ਵਿਸਥਾਰ ਅਤੇ ਨਵੀਨੀਕਰਨ ਦਾ ਰਾਹ ਸਾਫ਼ ਹੋਇਆ। ਹੁਣਸੜਕ ਆਵਾਜਾਈ ਅਤੇ ਰਾਸ਼ਟਰੀ ਮਾਰਗ ਮੰਤਰਾਲੇ ਵੱਲੋਂ ਇਸ ਮਾਰਗ ਦੀ ਸੰਭਾਲ ਲਈ ਥੋੜੇ ਸਮੇਂ ਵਾਲਾ ਸੰਭਾਲ ਸਮਝੌਤਾ (Short Term Maintenance Contract) ਜਾਰੀ ਕੀਤਾ ਗਿਆ ਹੈ।

Tags:

Advertisement

Latest News