“ਯੁੱਧ ਨਸ਼ਿਆਂ ਵਿਰੁੱਧ” ਅਭਿਆਨ ਤਹਿਤ ਜਾਗਰੂਕਤਾ ਰੈਲੀ ਦਾ ਆਯੋਜਨ

“ਯੁੱਧ ਨਸ਼ਿਆਂ ਵਿਰੁੱਧ” ਅਭਿਆਨ ਤਹਿਤ ਜਾਗਰੂਕਤਾ ਰੈਲੀ ਦਾ ਆਯੋਜਨ

ਮਾਲੇਰਕੋਟਲਾ, 12 ਜਨਵਰੀ –

                    ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਿੰਦਰ ਕੌਰ ਧਾਲੀਵਾਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ” ਅਭਿਆਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤਹਿਤ ਪਿੰਡ ਢੰਡੋਗਲ ਵਿੱਚ ਨਸ਼ਿਆਂ ਖ਼ਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਨਸ਼ਿਆਂ ਦੇ ਵਧਦੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਸਚੇਤ ਕਰਨਾ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸਾਂਝੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਾ ਹੈ।

                    ਇਸ ਦੌਰਾਨ ਨਸ਼ਿਆਂ ਨੂੰ ਨਾ ਕਰੋ”, “ਸਿਹਤਮੰਦ ਜੀਵਨ – ਖੁਸ਼ਹਾਲ ਪਿੰਡ” ਅਤੇ ਨਸ਼ਾ ਛੱਡੋਭਵਿੱਖ ਬਣਾਓ” ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੀ ਅਲਾਮਤ ਪ੍ਰਤੀ ਜਾਗਰੂਕ ਕੀਤਾ ਗਿਆ। ਪਿੰਡ ਦੀਆਂ ਗਲੀਆਂ ਅਤੇ ਮੁੱਖ ਸੜਕਾਂ ਰਾਹੀਂ ਨਿਕਲੀ ਰੈਲੀ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

                    ਇਸ ਮੌਕੇ ਆਂਗਣਵਾਡੀ ਸੁਪਰਵਾਈਜ਼ਰ ਬਲਪ੍ਰੀਤ ਕੌਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਬਾਰੇ ਤੁਰੰਤ ਸੂਚਨਾ ਦਿੱਤੀ ਜਾਵੇ ਅਤੇ ਆਪਣੇ ਆਲੇ-ਦੁਆਲੇ ਦੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਇਆ ਜਾਵੇ। ਇਸ ਮੌਕੇ ਲੋਕਾਂ ਨੂੰ ਦੱਸਿਆ ਗਿਆ ਕਿ ਨਸ਼ੇ ਸਿਰਫ਼ ਇਕ ਵਿਅਕਤੀ ਨੂੰ ਹੀ ਨਹੀਂਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ।

                    ਰੈਲੀ ਦੇ ਅੰਤ ਵਿੱਚ ਸਮੂਹ ਹਾਜ਼ਰੀਨਾਂ ਨੇ ਇਕਸੁਰ ਹੋ ਕੇ ਇਹ ਸੰਕਲਪ ਲਿਆ ਕਿ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਜਾਵੇਗੀ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

                    ਇਸ ਮੌਕੇ ਆਂਗਣਵਾਡੀ ਵਰਕਰ ਜਸਵੀਰ ਕੌਰਜਸਵੰਤ ਕੌਰਸੁਖਵਿੰਦਰ ਕੌਰਹੈਲਪਰ ਰਜਿੰਦਰ ਕੌਰਰਛਪਾਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਭਾਗ ਲਿਆ। 

Advertisement

Latest News

Motorola ਨੇ ਆਪਣੀ ਪ੍ਰੀਮੀਅਮ 'Edge' ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਭਾਰਤੀ ਬਾਜ਼ਾਰ ਵਿੱਚ ਨਵਾਂ Motorola Edge 70 Fusion+ ਲਾਂਚ ਕਰ ਦਿੱਤਾ ਹੈ Motorola ਨੇ ਆਪਣੀ ਪ੍ਰੀਮੀਅਮ 'Edge' ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਭਾਰਤੀ ਬਾਜ਼ਾਰ ਵਿੱਚ ਨਵਾਂ Motorola Edge 70 Fusion+ ਲਾਂਚ ਕਰ ਦਿੱਤਾ ਹੈ
New Delhi,13,March,2026,(Azad Soch News):-  Motorola ਨੇ ਆਪਣੀ ਪ੍ਰੀਮੀਅਮ 'Edge' ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਭਾਰਤੀ ਬਾਜ਼ਾਰ ਵਿੱਚ ਨਵਾਂ Motorola Edge...
ਰਾਜ ਸਭਾ ਮੈਂਬਰ (MP) ਸਤਨਾਮ ਸਿੰਘ ਸੰਧੂ ਵੱਲੋਂ ਸੰਸਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਮੁੜ ਸੁਰਜੀਤ ਕਰਨ ਦਾ ਚੁੱਕਿਆ ਮੁੱਦਾ
ਪੰਜਾਬੀ ਸਿਨੇਮਾ ਦੇ ਸੁਪਰਸਟਾਰ ਗਿੱਪੀ ਗਰੇਵਾਲ ਬਹੁ-ਚਰਚਿਤ ਫ਼ਿਲਮ ‘Akaal: The Unconquered’ ਹੁਣ OTT ਪਲੇਟਫਾਰਮ Chaupal ’ਤੇ ਰਿਲੀਜ਼ ਹੋ ਗਈ ਹੈ
ਸਟਾਰ ਬੱਲੇਬਾਜ਼ ਕਪਤਾਨ ਸ਼ੁਭਮਨ ਗਿੱਲ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਸਾਲ ਦੇ ਸਰਵੋਤਮ ਕ੍ਰਿਕਟਰ' ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ
ਪੁਦੀਨੇ ਦਾ ਪਾਣੀ ਪੀਣ ਨਾਲ ਸਰੀਰ ਰਹੇਗਾ ਹਮੇਸ਼ਾ ਹਾਇਡ੍ਰੇਟ
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੇਸ਼ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਭਾਰਤ ਸਰਕਾਰ ਦਾ ਪੱਖ ਸਪੱਸ਼ਟ ਕੀਤਾ ਹੈ
ਮੋਜਤਬਾ ਖਮੇਨੀ ਨੇ ਸਪੱਸ਼ਟ ਕਿਹਾ ਹੈ ਕਿ ਈਰਾਨ ਆਪਣੇ ਹਰ ਜਵਾਨ ਅਤੇ ਨਾਗਰਿਕ ਦੀ ਮੌਤ ਦਾ ਹਿਸਾਬ ਲਵੇਗਾ