ਵੋਟਰ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ

ਵੋਟਰ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ

ਬਠਿੰਡਾ, 13 ਅਪ੍ਰੈਲ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਬਠਿੰਡਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।

ਇਹ ਸਾਈਕਲ ਰੈਲੀ ਨਵੀਂ ਵੋਟ ਬਣਾਉਣ, ਵੋਟ ਪਾਉਣ, ਵੋਟ ਦੀ ਨੈਤਿਕ ਵਰਤੋਂ ਕਰਨ ਤੇ ਵੋਟਰ ਟਰਨ-ਆਊਟ 70 ਫੀਸਦੀ ਤੋਂ ਵੱਧ ਕਰਨ ਦਾ ਸੰਦੇਸ਼ ਦਿੰਦੀ ਹੋਈ ਸ਼ਹੀਦ ਨੰਦ ਸਿੰਘ ਚੌਂਕ ਤੋਂ ਬੱਸ ਸਟੈਂਡ, ਮਾਡਲ ਟਾਊਨ, ਦਾਦੀ-ਪੋਤੀ ਪਾਰਕ, ਜੀਟੀ ਰੋਡ, ਅਮਰੀਕ ਸਿੰਘ ਰੋਡ ਹੁੰਦੇ ਹੋਏ ਕਿਲਾ ਮੁਬਾਰਕ ਵਿਖੇ ਪਹੁੰਚੀ।

ਇਸ ਦੌਰਾਨ ਸਵੀਪ ਗਤੀਵਿਧੀਆਂ ਦੇ ਸਹਾਇਕ ਜ਼ਿਲਾ ਨੋਡਲ ਅਫਸਰ ਸ਼੍ਰੀ ਸ਼ੁਰੇਸ਼ ਗੌੜ, ਡੀਡੀਐਫ ਸ਼੍ਰੀ ਸੁਜੀਤ ਕਿਸ਼ਨ ਤੇ ਬੀਸੀਜੀ ਦੇ ਪ੍ਰਧਾਨ ਸ਼੍ਰੀ ਪ੍ਰੀਤ ਮਹਿੰਦਰ ਬਰਾੜ ਨੇ ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

Tags:

Advertisement

Latest News

ਲੋਕ ਸਭਾ ਚੋਣਾਂ-2024: ਪੰਜਾਬ ਵਿਚ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ ਲੋਕ ਸਭਾ ਚੋਣਾਂ-2024: ਪੰਜਾਬ ਵਿਚ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ
Chandigarh 9 May 2024,(Azad Soch News):- ਲੋਕ ਸਭਾ ਚੋਣਾਂ-2024 (Lok Sabha Elections-2024) ਲਈ ਨਾਮਜ਼ਦਗੀਆਂ (NOMINATIONS) ਭਰਨ ਦੇ ਤੀਸਰੇ ਦਿਨ ਪੰਜਾਬ...
ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ
ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 4,94,655 ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ 11 ਮਈ ਨੂੰ
ਨਾਮਜ਼ਦਗੀਆਂ ਦੇ ਤੀਜੇ ਦਿਨ 2 ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਜ਼ਿਲ੍ਹਾ ਚੋਣ ਅਫ਼ਸਰ
ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ ਦੋ ਦਿਨਾਂ ਸਮਾਗਮ ਦੇ ਨਾਲ "ਵਿਸ਼ਵ ਥੈਲੇਸੀਮੀਆ ਦਿਵਸ 2024" ਮਨਾਇਆ