ਹਿੰਦ-ਪਾਕਿ ਸਰਹੱਦ ਨਜ਼ਦੀਕ ਪਹੁੰਚੀ ਵੋਟਰ ਜਾਗਰੂਕਤਾ ਮੁਹਿੰਮ

ਹਿੰਦ-ਪਾਕਿ ਸਰਹੱਦ ਨਜ਼ਦੀਕ ਪਹੁੰਚੀ ਵੋਟਰ ਜਾਗਰੂਕਤਾ ਮੁਹਿੰਮ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਫ਼ਿਰੋਜ਼ਪੁਰ, 09 ਮਈ 2024 ( )

          ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਜ਼ਿਲ੍ਹਾ ਚੋਣ ਅਸਰ ਸ਼੍ਰੀ ਰਾਜੇਸ਼ ਧੀਮਾਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਪ੍ਰੋਗਰਾਮ ਤਹਿਤ ਵੋਟਰ ਜਾਗਰੂਕਤਾ ਮੁਹਿੰਮ ਹਿੰਦ-ਪਾਕਿ ਸਰਹੱਦ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ 14 ਪਿੰਡਾਂ ਵਿੱਚ ਪਹੁੰਚੀ। ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਸਵੀਪ ਟੀਮ ਵਿਸ਼ੇਸ਼ ਤੌਰ ਤੇ ਜ਼ੀਰੋ ਲਾਇਨ ਦੇ ਬਿਲਕੁਲ ਨਜ਼ਦੀਕ ਟਾਪੂ ਨੁਮਾ ਪਿੰਡ ਕਾਲੂ ਵਾਲਾ ਵੀ ਪਹੁੰਚੀ।

    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸਤਿੰਦਰ ਸਿੰਘ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਨੇ ਦੱਸਿਆ ਕਿ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੇ ਨਾਲ ਲੱਗਦੇ ਪਿੰਡਾਂ ਵਿੱਚ ਜਿੱਥੇ ਵੋਟਰਾਂ ਨੂੰ ਲੋਕ ਸਭਾ ਚੋਣਾਂ 2024 ਲਈ ਵੱਧ ਤੋਂ ਵੱਧ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆਉੱਥੇ ਹੀ ਚੋਣਾਂ ਦੌਰਾਨ ਬਿਨਾਂ ਕਿਸੇ ਲਾਲਚਡਰ ਅਤੇ ਲੜਾਈ-ਝਗੜੇ ਤੋਂ ਨਸ਼ਾ ਮੁਕਤ ਚੋਣਾਂ ਕਰਵਾ ਕੇ ਚੋਣ ਦੀ ਗਰਿਮਾ ਨੂੰ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 01 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੋਲ ਪ੍ਰਤੀਸ਼ਤ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਦੂਰ-ਦੁਰਾਡੇ ਦੇ ਵੋਟਰਾਂ ਤੱਕ ਵੀ ਪਹੁੰਚ ਕਰਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ।

     ਸਵੀਪ ਟੀਮ ਦੇ ਮੈਂਬਰ ਲਖਵਿੰਦਰ ਸਿੰਘ ਕੋਆਰਡੀਨੇਟਰ 076 ਫ਼ਿਰੋਜ਼ਪੁਰ ਸ਼ਹਿਰੀਰਜਿੰਦਰ ਕੁਮਾਰ ਮੀਡੀਆ ਕੋਆਰਡੀਨੇਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਰਾਸ਼ਟਰੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਜ਼ ਅਤੇ ਇਲੈਕਟਰੋਲ ਲਿਟਰੇਸੀ ਕਲੱਬ ਦੇ ਮੈਂਬਰਾਂ ਨੇ ਪਿੰਡ ਗੱਟੀ ਰਾਜੋ ਕੇ, ਟੇਂਡੀਵਾਲਾ ਅਤੇ ਕਾਲੂਵਾਲਾ ਟਾਪੂ ਦੇ ਘਰ-ਘਰ ਪਹੁੰਚ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਤੇ ਵੋਟ ਦਾ ਮਹੱਤਵ ਸਮਝਾਇਆ।

   ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਆਯੋਜਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਵਿੱਚ ਸਕੂਲ ਵਿਦਿਆਰਥੀਆਂ ਨੇ ਦਿਲ ਖਿੱਚਵੇਂ ਪੋਸਟਰ ਬਣਾ ਕੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਿਡਰ ਹੋ ਕੇ ਧਰਮਵਰਗਜਾਤਭਾਈਚਾਰੇ ਭਾਸ਼ਾ ਜਾਂ ਕਿਸੇ ਹੋਰ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਲੋਕਤੰਤਰ ਨੂੰ ਮਬੂਤ ਕਰਨ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਅਤੇ ਨਸ਼ਾ ਮੁਕਤ ਚੋਣਾਂ ਲਈ ਸਹਿਯੋਗ ਦੀ ਅਪੀਲ ਕੀਤੀ ਗਈ।

     ਇਸ ਪ੍ਰੋਗਰਾਮ ਨੂੰ ਸਲ ਬਣਾਉਣ ਵਿੱਚ ਚਾਂਦ ਪ੍ਰਕਾਸ਼ ਚੋਣ ਤਹਿਸੀਲਦਾਰਗਗਨਦੀਪ ਕੌਰ ਚੋਣ ਕਾਨੂੰਗੋਲਖਵਿੰਦਰ ਸਿੰਘ ਕੋਆਰਡੀਨੇਟਰਪ੍ਰਿਅੰਕਾ ਜੋਸ਼ੀ ਪ੍ਰੋਗਰਾਮ ਅਸਰ ਐਨ.ਐਸ.ਐਸ., ਵਿਸ਼ਾਲ ਗੁਪਤਾਕੰਚਨ ਬਾਲਾਮਲਕੀਤ ਸਿੰਘ ਵਲੰਟੀਅਰਬਲਜੀਤ ਕੌਰ ਅਤੇ ਸਕੂਲ ਦੇ ਸਮੂਹ ਸਟਾ ਨੇ ਵੱਡਮੁੱਲਾ ਯੋਗਦਾਨ ਪਾਇਆ।

Tags:

Advertisement

Latest News