ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਜ਼ਿਲ੍ਹੇ 'ਚ 229 ਲਾਭਪਾਤਰੀਆਂ ਨੂੰ ਮਿਲੇਗੀ ਪੱਕੀ ਛੱਤ-ਵਿਰਾਜ ਐਸ.ਤਿੜਕੇ
ਮਾਲੇਰਕੋਟਲਾ 10 ਜੂਨ :
ਜ਼ਿਲ੍ਹੇ 'ਚ ਹਰੇਕ ਵਿਅਕਤੀ ਦੇ ਸਿਰ 'ਤੇ ਪੱਕੀ ਛੱਤ ਦੇ ਟੀਚੇ ਨੂੰ ਪੂਰਾ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਦੀਪ ਕੌਰ ਨੇ ਅਵਗਤ ਕਰਵਾਇਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਬੇਘਰੇ ਅਤੇ ਕੱਚੇ ਮਕਾਨਾਂ ਨੂੰ ਨਵੇਂ ਮਕਾਨ ਦੀ ਉਸਾਰੀ ਲਈ ਕੁੱਲ 1 ਲੱਖ 20 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਤਹਿਤ ਜ਼ਿਲ੍ਹੇ 'ਚ ਹੁਣ ਤੱਕ 229 ਲਾਭਪਾਤਰੀਆਂ ਨੂੰ ਕਰੀਬ 02 ਕਰੋੜ 74 ਲੱਖ 80 ਹਜ਼ਾਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਤੱਕ ਕਰੀਬ 223 ਲਾਭਪਾਤਰੀਆਂ ਨੂੰ 01 ਕਰੋੜ 91 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਬੇਘਰੇ ਅਤੇ ਕੱਚੇ ਮਕਾਨਾਂ ਨੂੰ ਨਵੇਂ ਮਕਾਨ ਦੀ ਉਸਾਰੀ ਲਈ ਰਕਮ ਪੜਾਅਵਾਰ ਢੰਗ ਨਾਲ ਲਾਭਪਾਤਰੀ ਦੇ
ਉਨ੍ਹਾਂ ਦੱਸਿਆ ਕਿ ਪੀ.ਐਮ.ਏ.ਵਾਈ. ਸਕੀਮ ਅਧੀਨ ਲਾਭ ਲੈਣ ਲਈ ਯੋਗ ਵਿਅਕਤੀਆਂ ਦੀ ਚੋਣ ਸਬੰਧਤ ਗ੍ਰਾਮ ਸਭਾ ਵੱਲੋਂ ਕੀਤੀ ਜਾਂਦੀ ਹੈ ਅਤੇ ਗ੍ਰਾਮ ਸਭਾ ਵੱਲੋਂ ਚੁਣੇ ਗਏ ਨਾਮਾਂ ਨੂੰ ਪਰਮਾਨੈਂਟ ਵੇਟ ਲਿਸਟ ਵਿੱਚ ਦਰਜ ਕਰਨ ਲਈ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਆਪਣਾ ਆਨਲਾਈਨ ਪੋਰਟਲ ਖੋਲ੍ਹ ਕੇ ਗ੍ਰਾਮ ਸਭਾਵਾਂ ਵੱਲੋਂ ਚੁਣੇ ਗਏ ਨਾਮਾਂ ਨੂੰ ਆਨਲਾਈਨ ਕਰਵਾਇਆ ਜਾਂਦਾ ਹੈ। ਇਸ ਸਕੀਮ ਅਧੀਨ ਅਜਿਹੇ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ ਜਿਨ੍ਹਾਂ ਕੋਲ ਘਰ ਬਣਾਉਣ ਲਈ ਹੋਵੇ ,ਪਰ ਉਹ ਬਿਨਾਂ ਛੱਤ ਤੋ ਤਰਪਾਲ ਪਾ ਕੇ ਝੁੱਗੀ ਵਿੱਚ ਰਹਿ ਰਹੇ ਹੋਣ, ਕੱਚੇ ਘਰ ਵਿੱਚ ਰਹਿ ਰਹੇ ਹੋਵੇ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਕੋਈ ਵਿਅਕਤੀ ਇਸ ਸਕੀਮ ਤੋਂ ਵਾਝਾ ਨਾ ਰਹਿ ਜਾਵੇ ।