ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਤੀਜੇ ਦਿਨ ਵੀ ਮੁਫ਼ਤ ਰਹੇਗਾ
By Azad Soch
On
Ludhiana, 18 June 2024,(Azad Soch News):- ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ (Toll Plaza Ladowal) ਅੱਜ ਤੀਜੇ ਦਿਨ ਵੀ ਮੁਫ਼ਤ ਰਹੇਗਾ,ਕਿਸਾਨ ਪਿਛਲੇ 2 ਦਿਨਾਂ ਤੋਂ ਇਸ ਟੋਲ 'ਤੇ ਬੈਠੇ ਹਨ,ਕੱਲ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਐਨ.ਐਚ.ਏ.ਆਈ (NHAI) ਦੇ ਪ੍ਰੋਜੈਕਟ ਡਾਇਰੈਕਟਰ ਨਵਰਤਨ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ,ਹੁਣ ਤੱਕ ਦੋ ਦਿਨਾਂ ਵਿੱਚ ਕਰੀਬ 80 ਹਜ਼ਾਰ ਵਾਹਨ ਮੁਫ਼ਤ ਟੋਲ ਪਲਾਜ਼ਾ ਤੋਂ ਲੰਘ ਚੁੱਕੇ ਹਨ,ਕਿਸਾਨਾਂ ਨੇ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਉਹ ਉਨ੍ਹਾਂ ਤੋਂ ਇੱਕ ਮਹੀਨੇ ਦਾ ਸਮਾਂ ਲੈ ਵੀ ਲੈਣ ਤਾਂ ਹੜਤਾਲ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਕੇਂਦਰ ਸਰਕਾਰ (Central Govt) ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ,ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ (Toll Plaza) 'ਤੇ ਪੁਰਾਣੇ 150 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਟੋਲ ਲਿਆ ਜਾਵੇ |
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


