ਵਿਧਾਨ ਸਭਾ ਸਪੀਕਰ ਸੰਧਵਾਂ ਸਣੇ ‘ਆਮ ਆਦਮੀ ਪਾਰਟੀ’ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਰਾਹਤ

ਵਿਧਾਨ ਸਭਾ ਸਪੀਕਰ ਸੰਧਵਾਂ ਸਣੇ ‘ਆਮ ਆਦਮੀ ਪਾਰਟੀ’ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਰਾਹਤ

Chandigarh,19 April,2024,(Azad Soch News):- ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ (Vidhan Sabha Speaker Kultar Singh Sandhawan) ਸਣੇ ‘ਆਮ ਆਦਮੀ ਪਾਰਟੀ’ ਦੇ ਕਈ ਮੰਤਰੀ ਤੇ ਵਿਧਾਇਕਾਂ ਲਈ ਰਾਹਤ ਭਰੀ ਖਬਰ ਹੈ,ਕੁਲਤਾਰ ਸਿੰਘ ਸੰਧਵਾਂ ਸਣੇ 25 ਦੇ ਕਰੀਬ ਵਿਧਾਇਕਾਂ ਤੇ ਮੰਤਰੀਆਂ ਨੂੰ ਕੋਰਟ ਨੇ ਬਰੀ ਕਰ ਦਿੱਤਾ,ਦਰਅਸਲ ਉਨ੍ਹਾਂ ਨੂੰ ਪੁਰਾਣੇ ਜ਼ਹਿਰੀਲੀ ਸ਼ਰਾਬ (Poisonous Liquor) ਦੇ ਮਾਮਲੇ ਵਿਚ ਬਰੀ ਕੀਤਾ ਗਿਆ ਹੈ,ਜਾਣਕਾਰੀ ਦਿੰਦੇ ਹੋਏ,ਆਮ ਆਦਮੀ ਪਾਰਟੀ (Aam Aadmi Party) ਦੇ ਵਰਕਰਾਂ ਤੇ ਲੀਡਰਾਂ ਨੇ ਦੱਸਿਆ ਕਿ ਜਦੋਂ ਕਾਂਗਰਸ ਪਾਰਟੀ (Congress Party) ਵਿਚ ਸੱਤਾ ਸੀ ਉਦੋਂ ਤਰਨਤਾਰਨ (Tarn Taran) ਵਿਚ ‘ਆਮ ਆਦਮੀ ਪਾਰਟੀ’ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।

ਤੇ ਜਿਸ ਕਰਕੇ ‘ਆਮ ਆਦਮੀ ਪਾਰਟੀ’ ਵਿਧਾਇਕਾਂ ਤੇ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ,ਸਾਡੇ ਉਤੇ ਕੋਰੋਨਾ (Corona) ਦਾ ਉਲੰਘਣ ਦਾ ਦੋਸ਼ ਲੱਗਾ ਸੀ,ਇਸ ਮਾਮਲੇ ਵਿਚ ਲਗਾਤਾਰ ਕੋਰਟ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਸੀ,ਕਿ ਕੋਰਟ ਵਿਚ ਪੇਸ਼ ਹੋਵੋ,ਆਪਣਾ ਪੱਖ ਰੱਖੋ ਤੇ ਅੱਜ ਮਾਣਯੋਗ ਅਦਾਲਤ ਨੇ 25 ਜਣਿਆਂ ਨੂੰ ਬਰੀ ਕਰ ਦਿੱਤਾ ਹੈ,ਬਰੀ ਹੋਣ ਦੇ ਬਾਅਦ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ,ਇਸ ਪੂਰੇ ਮਾਮਲੇ ਵਿਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ,ਜੈਕਿਸ਼ਨ ਰੋੜੀ,ਲਾਲਜੀਤ ਸਿੰਘ ਭੁੱਲਰ,ਹਰਭਜਨ ਸਿੰਘ ETO,ਮਨਜਿੰਦਰ ਸਿੰਘ ਲਾਲਪੁਰਾ,ਗੁਰਤੇਜ ਸਿੰਘ ਲਖਾਣਾ,ਡਾ. ਕਸ਼ਮੀਰ ਸਿੰਘ ਸਣੇ ਕੁੱਲ ਮਿਲਾ ਕੇ 25 ਆਮ ਆਦਮੀ ਪਾਰਟੀ (Aam Aadmi Party) ਦੇ ਵਰਕਰਾਂ ਤੇ ਲੀਡਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ।

Advertisement

Latest News