ਪੀ.ਏ.ਯੂ, ਕੇ.ਵੀ.ਕੇ ਮੋਗਾ ਵੱਲੋ ਡੇਅਰੀ ਸਬੰਧੀ ਸੱਤ ਦਿਨਾਂ ਵੋਕੇਸ਼ਨਲ ਟ੍ਰੇਨਿੰਗ ਲਗਾਈ
By Azad Soch
On
ਮੋਗਾ 30 ਮਈ
ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਵੱਲੋ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸੱਤ ਦਿਨਾਂ ਦਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਕਰਵਾਇਆ ਗਿਆ।ਇਸ ਟ੍ਰੇਨਿੰਗ ਕੋਰਸ ਵਿੱਚ ਮੋਗਾ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋ 30 ਦੇ ਕਰੀਬ ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਇਸ ਟ੍ਰੇਨਿੰਗ ਕੋਰਸ ਦਾ ਆਗਾਜ ਕੇ.ਵੀ.ਕੇ, ਮੋਗਾ ਦੇ ਡਿਪਟੀ ਡਾਇਰੈਕਟਰ ਡਾ. ਕਮਲਦੀਪ ਮਥਾੜੂ ਵੱਲੋ ਕੀਤਾ ਗਿਆ। ਉਹਨਾਂ ਆਪਣੇ ਭਾਸ਼ਣ ਵਿੱਚ ਸਿਖਿਆਰਥੀਆਂ ਨੂੰ ਵਿਭਾਗੀ ਕਰਵਾਈਆਂ ਤੋ ਜਾਣੂ ਕਰਵਾਇਆ ਤੇ ਨਾਲ ਖੇਤੀ ਦੇ ਨਾਲ ਨਾਲ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਆ ਤਾਂ ਜੋ ਘਰੇਲੂ ਸਾਧਨ ਵਰਤ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਲਈ ਰੋਜਗਾਰ ਪੈਦਾ ਕੀਤਾ ਜਾ ਸਕੇ। ਇਹ ਟ੍ਰੇਨਿੰਗ 19 ਤੋਂ 26 ਮਈ 2025 ਤੱਕ ਚੱਲੀ।
ਇਸ ਟ੍ਰੇਨਿੰਗ ਕੋਰਸ ਦਾ ਸੰਚਾਲਨ ਡਾ. ਪ੍ਰਭਜੋਤ ਕੋਰ ਸਿੱਧੂ ਅਸਿਸਟੈਂਟ ਪ੍ਰੋਫੈਸਰ ਪਸ਼ੂ ਵਿਗਿਆਨ ਵੱਲੋ ਕੀਤਾ ਗਿਆ।ਉਹਨਾਂ ਆਪਣੇ ਭਾਸ਼ਣ ਵਿੱਚ ਕਿਸਾਨਾਂ ਅਤੇ ਬੀਬੀਆਂ ਨੂੰ ਡੇਅਰੀ ਜਾਨਵਰਾਂ ਦੀ ਨਸਲ ਸੰਬੰਧੀ ਚੋਣ, ਉਹਨਾਂ ਦਾ ਰੱਖ ਰਖਾਵ, ਸੰਤੁਲਿਤ ਰਾਸ਼ਨ ਤਿਆਰ ਕਰਨ, ਕੁਆਲਟੀ ਸਾਈਲੇਜ ਬਣਾਉਣ, ਸਾਫ ਸੁਥਰਾ ਦੁੱਧ ਉਤਪਾਦਨ, ਡੇਅਰੀ ਫਾਰਮਾਂ ਵਿੱਚ ਵੱਖ-ਵੱਖ ਰਿਕਾਰਡ ਰੱਖਣ, ਜਾਨਵਰਾਂ ਵਿੱਚ ਹੋਣ ਵਾਲੀਆ ਪ੍ਰਮੁੱਖ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਸਾਝੀ ਕੀਤੀ ਗਈ। ਟ੍ਰੇਨਿੰਗ ਦੀ ਕਾਰਜਕਾਰੀ ਨੀਤੀ ਨੂੰ ਧਿਆਨ ਵਿੱਚ ਰੱਖ ਦੇ ਹੋਏ ਦੂਜੇ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਗਿਆ। ਇਸ ਟ੍ਰੇਨਿੰਗ ਦੌਰਾਨ ਗੌਰਵ ਕੁਮਾਰ, ਡਾਇਰੈਕਟਰ, ਪੰਜਾਬ ਐਂਡ ਸਿੰਧ ਬੈਕ, ਆਰਸੇਟੀ ਵੱਲੋਂ ਸਿਖਿਆਰਥੀਆਂ ਨੂੰ ਵਿਭਾਗ ਵੱਲੋ ਉਪਲੱਬਧ ਵੱਖ-ਵੱਖ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਹਨਾਂ ਸਕੀਮਾਂ ਦਾ ਜ਼ਿਆਦਾ ਤੋ ਜ਼ਿਆਦਾ ਫਾਇਦਾ ਲੈਣ ਲਈ ਪ੍ਰੇਰਿਆ।
ਅੰਤ ਵਿੱਚ ਡਾ. ਪ੍ਰਭਜੋਤ ਕੌਰ ਵੱਲੋ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਵਿਭਾਗ ਵੱਲੋ ਭੱਵਿਖ ਵਿੱਚ ਕਰਵਾਏ ਜਾਣ ਵਾਲੇ ਪੋ੍ਰਗ੍ਰਾਮਾਂ ਵਿੱਚ ਵੱਧ ਤੋ ਵੱਧ ਸ਼ਮੁਲੀਅਤ ਕਰਨ ਲਈ ਵੀ ਪ੍ਰੇਰਿਆ।
Tags:
Related Posts
Latest News
14 Jul 2025 20:58:19
ਚੰਡੀਗੜ੍ਹ, 14 ਜੁਲਾਈ* :ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ...