ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ

ਬਰਨਾਲਾ, 15 ਮਈ -     ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਅੱਜ 15 ਮਈ, 2026 ਤੱਕ ਕੁੱਲ 99 ਨਾਮਜ਼ਦਗੀ ਪੱਤਰ (14 ਮਈ ਦੇ 5 ਨਾਮਜ਼ਦਗੀ ਪੱਤਰਾਂ ਸਮੇਤ) ਦਾਖਲ ਹੋਏ ਹਨ। 

ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਹਰਪ੍ਰੀਤ ਸਿੰਘ ਨੇ ਦਿੱਤੀ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਲਈ ਹੁਣ ਤਕ 56 (ਅੱਜ 55) ਨਾਮਜ਼ਦਗੀਆਂ ਭਰੀਆਂ ਗਈਆਂ। ਇਸੇ ਤਰ੍ਹਾਂ ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਲਈ 12, ਤਪਾ ਦੇ 15 ਵਾਰਡਾਂ ਲਈ 24 (ਅੱਜ 20), ਭਦੌੜ ਦੇ 13 ਵਾਰਡਾਂ ਲਈ ਅੱਜ 7 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

  ਓਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਨਗਰ ਨਿਗਮ ਬਣਨ ਤੋਂ ਬਾਅਦ ਪਹਿਲੀ ਵਾਰ ਚੋਣ 26 ਮਈ ਹੋਣ ਜਾ ਰਹੀ ਹੈ। ਬਰਨਾਲਾ ਤੋਂ ਇਲਾਵਾ ਤਪਾ, ਧਨੌਲਾ ਅਤੇ ਭਦੌੜ ਨਗਰ ਕੌਂਸਲ ਲਈ ਵੀ ਇਸੇ ਦਿਨ ਚੋਣਾਂ ਹੋਣ ਜਾ ਰਹੀਆਂ ਹਨ।

 ਨਗਰ ਨਿਗਮ ਬਰਨਾਲਾ ਵਿੱਚ ਕੁੱਲ 50 ਵਾਰਡ ਅਤੇ 98 ਪੋਲਿੰਗ ਬੂਥ ਹਨ। ਨਗਰ ਨਿਗਮ ਬਰਨਾਲਾ ਅਧੀਨ ਕੁੱਲ 88304 ਵੋਟਰ ਰਜਿਸਟਰ ਹਨ ਜਿਸ ਵਿੱਚ 46087 ਮਰਦ ਅਤੇ 42217 ਔਰਤਾਂ ਹਨ।

ਉਹਨਾਂ ਦੱਸਿਆ ਕਿ ਧਨੌਲਾ, ਤਪਾ ਅਤੇ ਭਦੌੜ ਨਗਰ ਕੌਂਸਲ ਲਈ ਕ੍ਰਮਵਾਰ 13,15 ਅਤੇ 13 ਵਾਰਡ ਹਨ ਅਤੇ 21 ਬੂਥ,18 ਬੂਥ ਅਤੇ 16 ਪੋਲਿੰਗ ਬੂਥ ਹਨ। ਧਨੌਲਾ ਨਗਰ ਕੌਂਸਲ ਲਈ ਕੁੱਲ 15218 ਵੋਟਰ ਰਜਿਸਟਰ ਹਨ ਜਿਸ ਵਿੱਚੋਂ 8018 ਮਰਦ ਅਤੇ 7198 ਔਰਤਾਂ ਹਨ। ਨਗਰ ਕੌਂਸਲ ਤਪਾ ਲਈ ਰਜਿਸਟਰਡ ਕੁੱਲ 16199 ਵੋਟਰਾਂ ਵਿੱਚੋਂ 8583 ਮਰਦ ਅਤੇ 7613 ਔਰਤਾਂ ਹਨ। ਇਸੇ ਤਰ੍ਹਾਂ ਨਗਰ ਕੌਂਸਲ ਭਦੌੜ ਲਈ ਹੋਣ ਵਾਲੀ ਚੋਣ ਲਈ ਕੁੱਲ ਰਜਿਸਟਰ 12789 ਵੋਟਰਾਂ ਵਿੱਚੋਂ 6771 ਮਰਦ ਅਤੇ 6017 ਔਰਤਾਂ ਹਨ। 

Advertisement

Latest News

ਵਿਸ਼ਵ ਹਾਈਪਰਟੈਂਸ਼ਨ ਦਿਵਸ: ਪੰਜਾਬ ਦੀ 'ਮੁੱਖ ਮੰਤਰੀ ਸਿਹਤ ਯੋਜਨਾ' 40 ਤੋਂ 90 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਬਣੀ ਸਹਾਰਾ, 98 ਸਾਲਾ ਮਰੀਜ਼ਾਂ ਨੂੰ ਵੀ ਮਿਲਿਆ ਲਾਭ ਵਿਸ਼ਵ ਹਾਈਪਰਟੈਂਸ਼ਨ ਦਿਵਸ: ਪੰਜਾਬ ਦੀ 'ਮੁੱਖ ਮੰਤਰੀ ਸਿਹਤ ਯੋਜਨਾ' 40 ਤੋਂ 90 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਬਣੀ ਸਹਾਰਾ, 98 ਸਾਲਾ ਮਰੀਜ਼ਾਂ ਨੂੰ ਵੀ ਮਿਲਿਆ ਲਾਭ
ਚੰਡੀਗੜ੍ਹ, 15 ਮਈ 2026- ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ ‘ਤੇ, ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਉੱਚ ਰਕਤਚਾਪ...
ਪਿੰਡ ਬਾਦਲ ਵਿਖੇ ਇਨਪੁਟ ਡੀਲਰਾਂ ਲਈ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਟ੍ਰੇਨਿੰਗ ਕੈਂਪ ਦਾ ਆਯੋਜਨ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ
ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ
ਵਿਧਾਇਕ ਭਰਾਜ ਨੇ 50 ਲੱਖ ਰੁਪਏ ਦੀ ਲਾਗਤ ਵਾਲੇ ਗਊਸ਼ਾਲਾ ਦੇ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਫ਼ਰਾਂਸ ਦੇ ਦੱਖਣ-ਪੱਛਮੀ ਸ਼ਹਿਰ ਬੋਰਡੋ ਵਿਚ ਇਕ ਬ੍ਰਿਟਿਸ਼ ਕਰੂਜ਼ ਸ਼ਿਪ ਅੰਬੀਸ਼ਨ ’ਤੇ ਨੋਰੋਵਾਇਰਸ ਦੇ ਫੈਲਣ ਕਾਰਨ ਹੜਕੰਪ ਮਚ ਗਿਆ
ਦਿੱਲੀ ਵਿੱਚ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਵੱਡੀ ਰਾਹਤ,ਡੀਡੀਏ ਪਾਰਕਾਂ ਅਤੇ ਹਰੀਆਂ ਥਾਵਾਂ 'ਤੇ ਦਾਖਲਾ ਹੁਣ ਸਵੇਰੇ 10 ਵਜੇ ਤੱਕ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ