ਸੁਤੰਤਰਤਾ ਦਿਵਸ ਸਬੰਧੀ ਪਹਿਲੀ ਰਿਹਰਸਲ ਹੋਈ
ਫਾਜ਼ਿਲਕਾ, 8 ਅਗਸਤ
ਫਾਜ਼ਿਲਕਾ ਵਿਖੇ ਮਨਾਏ ਜਾਣ ਵਾਲੇ ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ਦੀ ਪਹਿਲੀ ਰਿਹਰਸਲ ਅੱਜ ਡੀ.ਸੀ.ਡੀਏਵੀ ਸਕੂਲ ਫਾਜਿਲਕਾ ਵਿਖੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਨਾਇਬ ਤਹਿਸੀਲਦਾਰ ਸ੍ਰੀ ਹਰਪ੍ਰੀਤ ਸਿੰਘ ਗਿੱਲ ਅਤੇ ਡੀਈਓ ਸ੍ਰੀ ਬ੍ਰਿਜਮੋਹਨ ਸਿੰਘ ਬੇਦੀ ਅਤੇ ਡਿਪਟੀ ਡੀਈਓ ਪੰਕਜ ਅੰਗੀ ਦੀ ਅਗਵਾਈ ਹੇਠ ਹੋਈ।
ਰਿਹਰਸਲ ਵਿਖੇ ਸੈਕਰਡ ਹਾਰਟ ਕਾਨਵੰਟ ਸਕੂਲ ਵੱਲੋਂ ਮੁਗਲ ਸਮੇ ਅਤੇ ਕਿਸਾਨੀ ਅੰਦੋਲਣ ਬਾਰੇ, ਆਤਮ ਵਲੱਭ ਸਕੂਲ ਵੱਲੋਂ ਦੇਸ਼ ਦੀ ਖਾਤਰ ਆਪਣੀ ਜਾਣ ਨੂੰ ਕੁਰਬਾਣ ਕਰਨ ਵਾਲੇ ਸ਼ਹੀਦਾ ਪ੍ਰਤੀ, ਹੈਰੀਟੇਜ ਸਕੂਲ ਵੱਲੋਂ ਕਲੀਨ ਇੰਡੀਆ ਗਰੀਨ ਇੰਡੀਆ,ਐਸ.ਕੇ.ਬੀ.ਡੀਏਵੀ ਸਕੂਲ ਅਤੇ ਡੀਸੀ ਡੀਏਵੀ ਸਕੂਲ ਵੱਲੋਂ ਸਾਡਾ ਏਕ ਤਿਰੰਗਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਗਿੱਧਾ ਅਤੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦੇ ਮਾਤਰ ਛਾਇਆ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।
ਰਿਹਰਸਲ ਤੋਂ ਬਾਅਦ ਅਧਿਕਾਰੀਆਂ ਵੱਲੋਂ ਸਕੂਲਾਂ ਦੇ ਟੀਚਰਾ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਪੇਸ਼ਕਾਰੀ ਵਿੱਚ ਪਾਈ ਗਈ ਖਾਮੀਆ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਉਸ ਨੂੰ ਦੁਰੱਸਤ ਕਰਨ ਬਾਰੇ ਕਿਹਾ।
ਇਸ ਮੌਕੇ ਸਿਖਿਆ ਵਿਭਾਗ ਤੋਂ ਜ਼ਿਲ੍ਹਾ ਨੋਡਲ ਅਫਸਰ ਸ੍ਰੀ ਵਿਜੈਪਾਲ, ਪ੍ਰਿੰਸੀਪਲ ਸ੍ਰੀ ਰਾਜਿੰਦਰ ਵਿਖੋਨਾ, ਸ੍ਰੀਮਤੀ ਸਮਿਰਿਤੀ ਕਟਾਰੀਆ, ਡੀ.ਸੀ.ਡੀਏਵੀ ਪ੍ਰਿੰਸੀਪਲ ਸ੍ਰੀਮਤੀ ਵੀਨਾ ਮਦਾਨ, ਹੈਡਮਾਸਟਰ ਸ੍ਰੀ ਸਤਿੰਦਰ ਬਤਰਾ, ਮੈਡਮ ਜੋਯਤੀ ਹੈਡ ਮਿਸਟਰੈਸ, ਸ੍ਰੀ ਸਮਸ਼ੇਰ ਸਿੰਘ, ਸ੍ਰੀ ਸੁਰਿੰਦਰ ਕੰਬੋਜ ਸਟੇਜ ਸੰਚਾਲਕ, ਸ੍ਰੀ ਗੁਰਛਿੰਦਰ ਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਭਾਰਤੀ ਏਅਰਟੈਲ ਫਾਊਡੇਸ਼ਨ ਤੋਂ ਸ੍ਰੀ ਪ੍ਰਦੀਪ ਕੁਮਾਰ ਅਤੇ ਸਕੂਲ ਦਾ ਸਟਾਫ ਆਦਿ ਵੀ ਹਾਜਰ ਸਨ।