ਜ਼ਿਲ੍ਹੇ ਦੇ ਖ਼ਜ਼ਾਨਾਂ ਦਫ਼ਤਰਾਂ ਵਿੱਚ ਮਿਤੀ 04.12.2025 ਤੋਂ 06.12.2025 ਤੱਕ ਦੁਬਾਰਾ ਲੱਗੇਗਾ ਪੈਨਸ਼ਨਰ ਸੇਵਾ ਮੇਲਾ
ਤਰਨ ਤਾਰਨ, 02 ਦਸੰਬਰ ( ) - ਜ਼ਿਲ੍ਹਾ ਖ਼ਜ਼ਾਨਾਂ ਅਫ਼ਸਰ ਸ੍ਰੀ ਮਨਦੀਪ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਪੈਨਸ਼ਨਰ ਸਾਹਿਬਾਨ (ਸੇਵਾ ਨਵਿਰਤ ਹੋਏ) ਨੂੰ ਸੂਚਿਤ ਕੀਤਾ ਹੈ ਕਿ ਪੈਨਸ਼ਨ ਸਬੰਧੀ ਹਰ ਤਰ੍ਹਾਂ ਦੇ ਕੰਮ ਅਤੇ ਪੈਨਸ਼ਨ/ਪੈਨਸ਼ਨ ਰਿਵੀਜ਼ਨ ਅਤੇ ਲਾਈਫ ਸਰਟੀਫਿਕੇਟ ਵਰਗੇ ਮਹੱਤਵਪੂਰਨ ਕੰਮਾਂ ਲਈ ਵਿੱਤ ਵਿਭਾਗ ਵੱਲੋਂ ਜੋ ਪੈਨਸ਼ਨਰ ਸੇਵਾ ਪੋਰਟਲ ਲਾਂਚ ਕੀਤਾ ਗਿਆ ਹੈ, ਲਈ ਹਰ ਪੈਨਸ਼ਨਰ ਨੂੰ ਈ-ਕੇ.ਵਾਈ.ਸੀ. ਕਰਾਉਣੀ ਲਾਜ਼ਮੀ ਹੈ। ਈ-ਕੇ.ਵਾਈ.ਸੀ. ਲਈ, ਵਿੱਤ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਮਿਤੀ 04.12.2025 ਤੋਂ 06.12.2025 ਤੱਕ ਪੈਨਸ਼ਨਰ ਸੇਵਾ ਮੇਲਾ ਦੋਬਾਰਾ ਕਰਵਾਇਆ ਜਾ ਰਿਹਾ ਹੈ, ਇਸ ਲਈ ਰਹਿੰਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 04.12.2025, 05.12.2025 ਅਤੇ 06.12.2025 ਨੂੰ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਤਰਨਤਾਰਨ ਵਿਖੇ ਲਗਾਏ ਪੈਨਸ਼ਨਰ ਸੇਵਾ ਮੇਲੇ ਵਿੱਚ ਆਪਣੀ ਈ-ਕੇ.ਵਾਈ.ਸੀ ਕਰਵਾ ਕੇ ਪੈਨਸ਼ਨਰ ਸੇਵਾ ਪੋਰਟਲ ਦਾ ਲਾਭ ਉਠਾਉਣ।
ਜ਼ਿਲ੍ਹਾ ਖ਼ਜ਼ਾਨਾਂ ਅਫ਼ਸਰ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਪੱਟੀ ਵਾਲੇ ਪੈਨਸ਼ਨਰ ਖਜ਼ਾਨਾ ਦਫ਼ਤਰ ਪੱਟੀ ਵਿਖੇ ਪਹੁੰਚਣ ਅਤੇ ਤਹਿਸੀਲ ਖਡੂਰ ਸਾਹਿਬ ਵਾਲੇ ਪੈਨਸ਼ਨਰ ਖਜ਼ਾਨਾ ਦਫ਼ਤਰ ਖਡੂਰ ਸਾਹਿਬ ਵਿਖ਼ੇ ਪਹੁੰਚ ਕੇ ਮੇਲੇ ਦਾ ਲਾਭ ਉਠਾਉਣ।
ਇਸ ਪੈਨਸ਼ਨਰ ਸੇਵਾ ਮੇਲਾ ਵਿੱਚ ਪਹੁੰਚਣ ਵਾਲੇ ਪੈਨਸ਼ਨਰਾਂ ਪਾਸ ਈ-ਕੇ.ਵਾਈ.ਸੀ ਲਈ ਲੋੜੀਂਦਾ ਉਨ੍ਹਾਂ ਦਾ ਪੀ.ਪੀ.ਓ., ਆਧਾਰ ਕਾਰਡ, ਪਾਂਡ ਸ਼ਾਨ ਬੁੱਕ ਅਤੇ ਆਧਾਰ ਨਾਲ ਲਿੰਕ ਮੋਬਾਇਲ ਫੋਨ ਹੋਣਾ ਲਾਜ਼ਮੀ ਹੈ। ਜ਼ਿਲ੍ਹਾ ਖਜ਼ਾਨਾ ਅਫ਼ਸਰ ਤਰਨਤਾਰਨ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਹੜੇ ਪੈਨਸ਼ਨਰਾਂ ਵਲੋਂ ਈ-ਕੇ.ਵਾਈ.ਸੀ ਨਹੀਂ ਕਰਵਾਈ ਜਾਵੇਗੀ, ਉਹਨਾਂ ਨੂੰ ਭਵਿੱਖ ਵਿੱਚ ਮਿਲਣ ਵਾਲੀ ਪੈਨਸ਼ਨ ਪ੍ਰਾਪਤ ਕਰਨ ਵਿੱਚ ਦਿੱਕਤ ਆ ਸਕਦੀ ਹੈ ਜਾਂ ਪੈਨਸ਼ਨ `ਤੇ ਰੋਕ ਵੀ ਲੱਗ ਸਕਦੀ ਹੈ।


