ਅੱਜ (ਮੰਗਲਵਾਰ) ਵੀ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ
By Azad Soch
On
Patiala,03,JUN,2025,(Azad Soch News):- ਅੱਜ (ਮੰਗਲਵਾਰ) ਵੀ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ (Alert) ਜਾਰੀ ਕੀਤਾ ਗਿਆ ਹੈ,ਬੀਤੇ ਦਿਨ ਸੋਮਵਾਰ ਨੂੰ ਵੀ ਮੌਸਮ ਵਿਭਾਗ (Department of Meteorology) ਵੱਲੋਂ ਸ਼ਾਮ ਨੂੰ ਸੰਗਰੂਰ , ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (40-50 kmph) ਦੀ ਸੰਭਾਵਨਾ ਜਤਾਈ ਗਈ,ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਵਿੱਚ ਭਾਰੀ ਮੀਂਹ ਲਈ ਆਰੇਂਜ ਅਲਰਟ (Orange Alert) ਜਾਰੀ ਹੈ,ਇਸ ਤੋਂ ਇਲਾਵਾ, ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਅਸਮਾਨੀ ਗਰਜ ਨਾਲ ਮੀਂਹ ਲਈ ਯੈਲੋ ਅਲਰਟ ਹੈ,ਨਵਾਂ ਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਵਿੱਚ ਧੂੜ ਭਰੀਆਂ ਹਵਾਵਾਂ ਦੇ ਨਾਲ ਅਸਮਾਨੀ ਗਰਜ ਰਹੇਗੀ।
Related Posts
Latest News
20 Jan 2026 14:43:45
New Delhi, 20,JAN,2025,(Azad Soch News):- ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ (President Sheikh Mohammed...

