ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਚੰਡੀਗੜ੍ਹ/ ਐਸਏਐਸ ਨਗਰ,  28 ਮਈ:ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ (9ਵਾਂ ਕੋਰਸ) ਅਤੇ ਵਿਸ਼ੇਸ਼ ਸੂਦ (10ਵਾਂ ਕੋਰਸ) ਨੂੰ ਅੱਜ ਕੇਰਲਾ ਦੇ ਏਝੀਮਾਲਾ ਵਿੱਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ (ਪੀਓਪੀ) ਵਿੱਚ ਭਾਰਤੀ ਜਲ ਸੈਨਾ ਵਿੱਚ ਬਤੌਰ ਅਫ਼ਸਰ ਕਮਿਸ਼ਨ ਮਿਲਿਆ ਹੈ। ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਏ.ਵੀ.ਐਸ.ਐਮ, ਐਨ.ਐਮ, ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵੱਲੋਂ ਕੀਤਾ ਗਿਆ।

ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਐਸਏਐਸ ਨਗਰ (ਮੁਹਾਲੀ) ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ ਵਿੱਚ ਦੋ ਸਾਲ ਦੀ ਸਿਖਲਾਈ ਪੂਰੀ ਕਰਨ ਬਾਅਦ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿੱਚ ਤਿੰਨ ਸਾਲ ਅਤੇ ਆਈਐਨਏ ਵਿੱਚ ਇੱਕ ਸਾਲ ਦੀ ਸੇਵਾ-ਵਿਸ਼ੇਸ਼ ਸਿਖਲਾਈ ਪੂਰੀ ਕੀਤੀ। ਹੁਣ, ਉਹ ਜਲਦੀ ਭਾਰਤੀ ਜਲ ਸੈਨਾ ਵਿੱਚ ਡਿਊਟੀਆਂ ਨਿਭਾਉਣਗੇ।

ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧ ਹੈ। ਇਨ੍ਹਾਂ ਅਧਿਕਾਰੀਆਂ ਨੇ ਪੰਜਾਬ ਨੂੰ ਮਾਣ ਵਧਾਇਆ ਹੈ। ਇਸ ਤੋਂ ਬਾਅਦ ਕਈ ਹੋਰ ਕੈਡਿਟ ਵੀ ਬੁਲੰਦੀਆਂ ਨੂੰ ਛੂਹਣਗੇ। ਇਹਨਾਂ ਕੈਡਿਟਾਂ ਦੇ ਕਮਿਸ਼ਨਡ ਅਫਸਰ ਬਣਨ ਨਾਲ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਦੀ ਗਿਣਤੀ 24 ਹੋ ਗਈ ਹੈ, ਜੋ ਕਿ ਸੰਸਥਾ ਲਈ ਇੱਕ ਨਵਾਂ ਮੀਲ ਪੱਥਰ ਹੈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕਿਹਾ ਕਿ ਇਹਨਾਂ ਕੈਡਿਟਾਂ ਤੋਂ ਇਲਾਵਾ, ਸਾਡੀ ਸੰਸਥਾ ਦੇ 24 ਹੋਰ ਕੈਡਿਟਾਂ ਨੇ ਆਪਣੇ ਐਸਐਸਬੀ ਇੰਟਰਵਿਊ ਪਾਸ ਕਰ ਲਏ ਹਨ ਅਤੇ ਜੂਨ 2026 ਤੋਂ ਵੱਖ-ਵੱਖ ਸਿਖਲਾਈ ਅਕੈਡਮੀਆਂ ਵਿੱਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਨਵ-ਨਿਯੁਕਤ ਅਫਸਰਾਂ ਦੇ ਰਾਸ਼ਟਰ ਦੀ ਸੇਵਾ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

 

Advertisement

Latest News

ਧੂਰੀ ਵਿਖੇ ਐਂਟੀ ਬੈਗਿੰਗ ਟਾਸਕ ਟੀਮ ਵੱਲੋਂ ਸਾਂਝੀ ਰੇਡ, ਇੱਕ ਬੱਚੇ ਦੀ ਬਰਾਮਦਗੀ ਧੂਰੀ ਵਿਖੇ ਐਂਟੀ ਬੈਗਿੰਗ ਟਾਸਕ ਟੀਮ ਵੱਲੋਂ ਸਾਂਝੀ ਰੇਡ, ਇੱਕ ਬੱਚੇ ਦੀ ਬਰਾਮਦਗੀ
ਧੂਰੀ, 28 ਮਈ: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਹਿਤ ਧੂਰੀ ਵਿਖੇ...
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੋਟਾਂ ਦੀ ਗਿਣਤੀ ਲਈ ਨਿਰਧਾਰਿਤ ਗਿਣਤੀ ਕੇਂਦਰਾਂ ਵਾਲੇ ਸਕੂਲਾਂ ਤੇ ਕਾਲਜਾਂ ਵਿੱਚ 29 ਮਈ ਨੂੰ ਛੁੱਟੀ ਘੋਸ਼ਿਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਵਿਖੇ ਐਸਟ੍ਰੋਟਰਫ ਦਾ ਕੀਤਾ ਉਦਘਾਟਨ
ਗੈਂਗਸਟਰਾਂ ‘ਤੇ ਵਾਰ ਦਾ 128ਵਾਂ ਦਿਨ: ਪੰਜਾਬ ਪੁਲਿਸ ਵੱਲੋਂ 364 ਥਾਈਂ ਛਾਪੇਮਾਰੀ; 92 ਗ੍ਰਿਫ਼ਤਾਰ
ਬੀਜੇਪੀ ਆਗੂ ਰਵਨੀਤ ਸਿੰਘ ਬਿੱਟੂ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਦੁਰਵਿਵਹਾਰ ਸੱਤਾ ਦੇ ਹੰਕਾਰ ਅਤੇ ਸੁਰੱਖਿਆ ਬਲਾਂ ਪ੍ਰਤੀ ਨਿਰਾਦਰ ਨੂੰ ਦਰਸਾਉਂਦਾ ਹੈ: ਬਲਤੇਜ ਪੰਨੂ
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਬਿਆਨਾਂ 'ਤੇ ਅਮਨ ਅਰੋੜਾ ਦਾ ਤਿੱਖਾ ਪਲਟਵਾਰ
ਸੰਗਰੂਰ ਪੁਲਿਸ ਵੱਲੋਂ ਸਨੈਚਿੰਗ ਗਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼; 05 ਮੁਲਜ਼ਮ ਕਾਬੂ