ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ

Tehran,20 May,2024,(Azad Soch News):- ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ,ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਇਹ ਖ਼ਬਰ ਪੂਰੀ ਦੁਨੀਆਂ ਵਿੱਚ ਅੱਗ ਵਾਂਗ ਫੈਲ ਗਈ,ਈਰਾਨੀ ਰਾਸ਼ਟਰਪਤੀ ਦੇ ਕਾਫਲੇ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਉੱਚ ਪੱਧਰੀ ਬੈਠਕ ਕੀਤੀ,ਹੈਲੀਕਾਪਟਰ ਕਰੈਸ਼ (Helicopter Crash) ਦੀ ਘਟਨਾ ਉਦੋਂ ਵਾਪਰੀ ਜਦੋਂ ਰਾਏਸੀ ਅਜ਼ਰਬਾਈਜਾਨ (Raisi Azerbaijan) ਵਿੱਚੋਂ ਵਾਪਸ ਆ ਰਹੇ ਸਨ,ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਨੇ ਇਹ ਐਲਾਨ ਕੀਤਾ ਹੈ।

ਦੇਸ਼ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਰੈੱਡ ਕ੍ਰੀਸੈਂਟ (Red Crescent) ਨੇ ਕਿਹਾ ਕਿ ਹਾਦਸੇ ਵਿਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ,ਹਾਦਸੇ ਤੋਂ ਬਾਅਦ ਬੀਤੀ ਸ਼ਾਮ ਪੁਤਿਨ ਨੇ ਰੂਸ ਵਿਚ ਈਰਾਨੀ ਰਾਜਦੂਤ ਨਾਲ ਮੁਲਾਕਾਤ ਕੀਤੀ,ਬੇਲੋਸੋਵ, ਗੇਰਾਸਿਮੋਵ, ਕੁਰੇਨਕੋਵ, ਲੇਵਿਟਿਨ ਅਤੇ ਸ਼ੋਇਗੂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ,ਇਹ ਜਾਣਕਾਰੀ ਮਾਸਕੋ ਵਿੱਚ ਈਰਾਨ ਦੇ ਰਾਜਦੂਤ ਨੇ ਦਿੱਤੀ ਹੈ,ਪੁਤਿਨ ਨੇ ਕਿਹਾ ਕਿ ਰਾਸ਼ਟਰਪਤੀ ਰਾਇਸੀ (President Raisi) ਦੇ ਹੈਲੀਕਾਪਟਰ ਨਾਲ ਜੁੜੀ ਸਥਿਤੀ ਵਿੱਚ ਇਰਾਨ ਦੀ ਮਦਦ ਕਰਨ ਲਈ ਰੂਸ ਸਭ ਕੁਝ ਕਰੇਗਾ,ਜੋ ਕਿ ਇਰਾਨ ਦੇ ਸੁਪਰੀਮ ਲੀਡਰ ਤੱਕ ਪਹੁੰਚਿਆ ਜਾ ਸਕੇ।

ਰਈਸੀ ਦੇ ਨਾਲ ਹੈਲੀਕਾਪਟਰ (Helicopter) ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ'ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਿਆਨ (Foreign Minister Hussain Amirbadulyan) ਦੀ ਵੀ ਮੌਤ ਦੀ ਸੂਚਨਾ ਦਿੱਤੀ ਗਈ ਹੈ,ਇਸ ਤੋਂ ਪਹਿਲਾਂ ਉਹਨਾਂ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬਾਈਜਾਨ ਦੀਆਂ ਪਹਾੜੀਆਂ ਤੋਂ ਮਿਲਿਆ ਸੀ,ਇਸ ਵਿਚ ਰਾਸ਼ਟਰਪਤੀ ਰਈਸੀ ਸਮੇਤ 9 ਲੋਕ ਸਨ,ਹੈਲੀਕਾਪਟਰ ਐਤਵਾਰ ਸ਼ਾਮ ਕਰੀਬ 7 ਵਜੇ ਅਜ਼ਰਬਾਈਜਾਨ (Azerbaijan) ਨੇੜੇ ਲਾਪਤਾ ਹੋ ਗਿਆ,ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ,ਇਲਾਕੇ 'ਚ ਭਾਰੀ ਬਰਸਾਤ, ਧੁੰਦ ਅਤੇ ਠੰਢ ਕਾਰਨ ਤਲਾਸ਼ 'ਚ ਮੁਸ਼ਕਲਾਂ ਆਈਆਂ,ਇਸ ਦੌਰਾਨ ਤਿੰਨ ਬਚਾਅ ਕਰਮਚਾਰੀ ਵੀ ਲਾਪਤਾ ਹੋ ਗਏ।

Advertisement

Advertisement

Latest News

ਜ਼ਿਲ੍ਹਾ ਮੈਜਿਸਟਰੇਟ ਨੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਵੱਖ-ਵੱਖ ਪਾਬੰਦੀਆਂ ਲਗਾਈਆਂ ਜ਼ਿਲ੍ਹਾ ਮੈਜਿਸਟਰੇਟ ਨੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਵੱਖ-ਵੱਖ ਪਾਬੰਦੀਆਂ ਲਗਾਈਆਂ
ਤਰਨ ਤਾਰਨ, 11 ਦਸੰਬਰ (      )  ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਮਿਤੀ 14...
ਮਹਿੰਦਰ ਭਗਤ ਵਲੋਂ ਤੰਗ ਗਲੀਆਂ ’ਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ 1.26 ਕਰੋੜ ਰੁਪਏ ਦੀ ਲਾਗਤ ਵਾਲੀਆਂ ਚਾਰ ਜੈੱਡ ਸਕਸ਼ਨ ਮਸ਼ੀਨਾਂ ਹਰੀ ਝੰਡੀ ਦਿਖਾਕੇ ਰਵਾਨਾ
ਟ੍ਰੈਫਿਕ ਪੁਲਿਸ ਵੱਲੋਂ ਸ. ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਜਾਤੜੀ ਵਿਖੇ ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਸੈਮੀਨਾਰ
ਪੰਜਾਬ ਵਿੱਚ ਚੋਣਾਂ ਵਾਲਾ ਦਿਨ (14 ਦਸੰਬਰ) "ਡਰਾਈ ਡੇ" ਵਜੋਂ ਘੋਸ਼ਿਤ
'ਯੁੱਧ ਨਸ਼ਿਆਂ ਵਿਰੁੱਧ’ ਦੇ 285ਵੇਂ ਦਿਨ ਪੰਜਾਬ ਪੁਲਿਸ ਵੱਲੋਂ 2 ਕਿਲੋ ਹੈਰੋਇਨ ਸਮੇਤ 85 ਨਸ਼ਾ ਤਸਕਰ ਕਾਬੂ
ਮੁੱਖ ਮੰਤਰੀ ਵੱਲੋਂ ਨਿਰਮਾਣ ਅਧੀਨ ਸੜਕਾਂ ਦੀ ਅਚਨਚੇਤ ਜਾਂਚ, ਸੜਕ ਵਿੱਚ ਖਾਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਅਤੇ ਅਦਾਇਗੀ ਰੋਕਣ ਦੇ ਹੁਕਮ
ਟੀਕਾਕਰਨ ਤੋਂ ਵਾਂਝੇ ਬੱਚਿਆਂ ਲਈ ਖਾਸ ਹਫ਼ਤਾ 15 ਤੋਂ 22 ਦਸੰਬਰ ਤੱਕ : ਸਿਵਲ ਸਰਜਨ