ਗ੍ਰਾਮ ਪੰਚਾਇਤਾ ਦੇ ਮੈਬਰਾਂ ਦੀਆਂ ਰਹਿੰਦੀਆਂ ਚੋਣਾਂ ਅਤੇ ਜਿਮਨੀ ਚੋਣਾਂ ਲਈ ਵੋਟਰ ਸੂਚੀਆਂ ਨੂੰ ਅੱਪਡੇਸ਼ਨ ਕਰਨ ਸਬੰਧੀ ਜਾਰੀ ਕੀਤਾ ਗਿਆ ਹੈ ਪ੍ਰੋਗਰਾਮ-ਡਿਪਟੀ ਕਮਿਸ਼ਨਰ
ਤਰਨ ਤਾਰਨ 16 ਮਈ: ਮਾਣਯੋਗ ਰਾਜ ਚੋਣ ਕਮਿਸ਼ਨ ਜੀ ਦੇ ਆਦੇਸ਼ਾਂ ਰਾਹੀ ਗ੍ਰਾਮ ਪੰਚਾਇਤਾ ਦੇ ਮੈਬਰਾ ਦੀਆਂ ਰਹਿੰਦੀਆਂ ਚੋਣਾਂ ਅਤੇ ਜਿਮਨੀ ਚੋਣਾਂ ਲਈ ਵੋਟਰ ਸੂਚੀਆਂ ਨੂੰ ਅੱਪਡੇਸ਼ਨ ਕਰਨ ਸਬੰਧੀ ( ਸ਼ਡਿਊਲ ਫਾਰ ਰਿਵੀਜਨ ਆਫ ਇਲੈਕਟ੍ਰੋਲ ਰੋਲਜ਼) ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਹੁਲ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨੇ ਸਮੂਹ ਚੋਣ ਕਾਰ ਰਜਿਸਟਰੇਸ਼ਨ ਅਫ਼ਸਰਾਂ (ਐਸ.ਡੀ.ਐਮ) ਤਰਨ ਤਾਰਨ, ਭਿੱਖੀਵੰਡ, ਪੱਟੀ, ਖਡੂਰ ਸਾਹਿਬ , ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਦੌਰਾਨ, ਨਵੀਆਂ ਬਣਾਈਆਂ, ਕੱਟੀਆਂ ਗਈਆਂ ਅਤੇ ਤਬਦੀਲ ਕੀਤੀਆਂ ਗਈਆਂ ਵੋਟਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਇਨ੍ਹਾਂ ਨੂੰ ਅਨੁਪੂਰਕ ਸੂਚੀਆਂ ਦੇ ਤੌਰ ਤੇ ਕਮਿਸ਼ਨ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਅਨੁਸਾਰ ਪ੍ਰਕਾਸ਼ਿਤ ਕਰਵਾਇਆ ਜਾਵੇ।
ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਚੋਣਾਂ ਅਤੇ ਜਿਮਨੀ ਚੋਣਾ, ਜਿੱਥੇ ਕਿਤੇ ਡਿਊ ਹਨ, ਲਈ ਵੋਟਰ ਲਿਸਟਾਂ ਨੂੰ ਅੱਪਡੇਟਸ਼ਨ ਯੋਗਤਾ ਮਿਤੀ 31 ਮਈ 2025 ਦੇ ਆਧਾਰ ਤੇ ਕਰਨ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 19 ਮਈ ਦਿਨ ਸੋਮਵਾਰ, 20 ਮਈ ਦਿਨ ਮੰਗਲਵਾਰ
ਅਤੇ 21 ਮਈ ਦਿਨ ਬੁੱਧਵਾਰ )ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਹੈ ਇਨ੍ਹਾਂ ਤਿੰਨ ਦਿਨਾਂ ਨੂੰ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਦਰਖਾਸਤਾਂ ਫਾਰਮ ਨੰਬਰ 1, 2, 3 ਰਾਹੀਂ ਪ੍ਰਾਪਤ ਕਰਨਗੇ। ਇਸ ਤੋ ਇਲਾਵਾ ਸਪੱਸ਼ਟ ਕੀਤਾ ਜਾਵੇ ਕਿ ਵੋਟਰ ਸੂਚੀਆਂ ਦੀ ਰਵੀਜਨ ਦਾ ਕੰਮ ਕੇਵਲ ਉਨ੍ਹਾ ਹੀ ਗ੍ਰਾਮ ਪੰਚਾਇਤਾ ਜਾ ਗ੍ਰਾਮ ਪੰਚਾਇਤਾਂ ਦੇ ਵਾਰਡਾਂ ਲਈ ਕੀਤਾ ਜਾਵੇ, ਜਿੱਥੇ ਕਿ ਚੋਣਾਂ ਕਰਵਾਈਆਂ ਜਾਣੀਆਂ ਹਨ।
ਇਹ ਸਾਰੇ ਫਾਰਮ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ sec.punjab.gov.in ਤੋਂ ਡਾਊਨ ਲੋਡ ਕੀਤੇ ਜਾ ਸਕਦੇ ਹਨ ।\