ਧੋਨੀ ਦੀ ਟੀਮ ਨੇ ਰਿਸ਼ਭ ਪੰਤ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ
Lucknow,15,APRIL,2025,(Azad Soch News):- ਆਈਪੀਐਲ 2025 ਦਾ 30ਵਾਂ ਮੈਚ ਲਖਨਊ ਅਤੇ ਚੇਨਈ ਵਿਚਾਲੇ ਏਕਾਨਾ ਕ੍ਰਿਕਟ ਸਟੇਡੀਅਮ (Ekana Cricket Stadium) ਵਿੱਚ ਖੇਡਿਆ ਗਿਆ,ਜਿਸ ਵਿੱਚ ਧੋਨੀ ਦੀ ਟੀਮ ਨੇ ਰਿਸ਼ਭ ਪੰਤ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ,ਇਹ ਜਿੱਤ ਚੇਨਈ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਨ੍ਹਾਂ ਨੂੰ ਇਹ ਜਿੱਤ ਲਗਾਤਾਰ 5 ਮੈਚ ਹਾਰਨ ਤੋਂ ਬਾਅਦ ਮਿਲੀ ਹੈ,ਸੀਐਸਕੇ (CSK) ਲਈ 167 ਦੌੜਾਂ ਦਾ ਟੀਚਾ ਮੁਸ਼ਕਲ ਲੱਗ ਰਿਹਾ ਸੀ ਪਰ ਅੰਤ ਵਿੱਚ ਧੋਨੀ ਦੀ 11 ਗੇਂਦਾਂ ਵਿੱਚ 26 ਦੌੜਾਂ ਦੀ ਤੇਜ਼ ਪਾਰੀ ਅਤੇ ਸ਼ਿਵਮ ਦੂਬੇ ਦੀ 37 ਗੇਂਦਾਂ ਵਿੱਚ 43 ਦੌੜਾਂ ਦੀ ਹਮਲਾਵਰ ਪਾਰੀ ਨੇ ਮੈਚ ਚੇਨਈ ਦੇ ਝੋਲੀ ਵਿੱਚ ਪਾ ਦਿੱਤਾ,ਇਹ ਸੀਐਸਕੇ (CSK) ਦੀ 7 ਮੈਚਾਂ ਵਿੱਚ ਦੂਜੀ ਜਿੱਤ ਹੈ ਜਦੋਂ ਕਿ ਲਖਨਊ ਦੀ 7 ਮੈਚਾਂ ਵਿੱਚ ਤੀਜੀ ਹਾਰ ਹੈ,ਧੋਨੀ ਅਤੇ ਦੂਬੇ ਤੋਂ ਇਲਾਵਾ, ਸ਼ੇਖ ਰਾਸ਼ਿਦ ਅਤੇ ਰਚਿਨ ਰਵਿੰਦਰ, ਜੋ ਆਈਪੀਐਲ (IPL) ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਸਨ, ਨੇ ਵਧੀਆ ਬੱਲੇਬਾਜ਼ੀ ਕੀਤੀ, ਰਾਸ਼ਿਦ ਨੇ 19 ਗੇਂਦਾਂ ਵਿੱਚ 27 ਦੌੜਾਂ ਬਣਾਈਆਂ ਜਦੋਂ ਕਿ ਰਚਿਨ ਨੇ 22 ਗੇਂਦਾਂ ਵਿੱਚ 37 ਦੌੜਾਂ ਬਣਾਈਆਂ।